ਜ਼ੀਰਾ, 27 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸ਼੍ਰੀ ਜੀਵਨ ਮੱਲ ਸਕੂਲ ਲੜਕਿਆ ਜ਼ੀਰਾ ਵਿਖੇ ਸਾਹਿਤਕਾਰ ਮੇਜਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਦੌਰਾਨ ਸਭਾ ਦੇ ਮੈਂਬਰਾ ਦੀਆਂ ਰਚਨਾਵਾਂ ਦੀ ਆ ਰਹੀ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਦੀ ਸੁਰੂਆਤ ਕਰਦਿਆਂ ਭਾਈ ਬਲਦੇਵ ਸਿੰਘ ਜ਼ੀਰਾ ਨੇ ਧਾਰਮਿਕ ਕਵਿਤਾ ,ਬੰਦੀ ਛੋੜ ਦਿਵਸ, ਬਲਵੀਰ ਸਿੰਘ ਲੋਹਗੜ ਨੇ, ਸਮਾਂ ਜੇ ਚਾਲ ਨਾ ਬਦਲੇ, ਮੇਜਰ ਸਿੰਘ ਸੰਧੂ ਨੇ ਮਿੰਨੀ ਕਹਾਣੀ, ਹੀਰਾ ਲਾਲ ਮਰਖਾਈ ਨੇ ਮਿਨੀ ਕਹਾਣੀ, ਤੰਦਰੁਸਤੀ, ਅਮਰਜੀਤ ਸਨੇਰਵੀ ਗਜਲ ਕਦੇ ਉਹ ਨੀਲੇ ਕਦੇ ਉਹ ਚਿੱਟੇ, ਹਰਚਰਨ ਸਿੰਘ ਚੋਹਲਾ ਨੇ ਕਵਿਤਾ, ਜਗਜੀਤ ਸਿੰਘ ਜੀਤਾ ਨੇ ਕਵਿਤਾ,ਕਦੇ ਸੋਨੇ ਦੀ ਚਿੜੀ ਸੀ ਪੰਜਾਬ ਸਾਡਾ, ਜਸਵੰਤ ਸਿੰਘ ਭੱਟੀ ਨੇ ਕਵਿਤਾ ‘‘ਕੁੱਤੇ‘‘, ਸੁਰਿੰਦਰ ਕੁਮਾਰ ਨੇ ਕਵਿਤਾ ,ਕਦੇ ਧੁੱਪਾਂ ਲਿਖਦੇ ਹਾਂ ਕਦੇ ਛਾਵਾਂ ਲਿਖਦੇ ਹਾਂ ,ਕਾਲਾ ਬੇਰੀ ਵਾਲੇ ਨੇ ਗੀਤ, ਦਿਲ ਤੇਰੇ ਉੱਤੇ ਆਇਆ ਦਸ ਮੈਂ ਕੀ ਕਰਾਂ, ਪੇਸ ਕੀਤੀਆਂ ਇਸ ਦੇ ਨਾਲ ਰਚਨਾਵਾਂ ਤੇ ਬੱਖਮੀ ਬਹਿਸ ਕੀਤੀ ਗਈ ਸਭਾ ਦੇ ਪ੍ਰਧਾਨ ਸਾਹਿਤਕਾਰ ਗੁਰਚਰਨ ਨੂਰਪੁਰ ਨੇ ਜਲੰਧਰ ਵਿਖੇ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ ਤੇ ,ਜਾਣ ਲਈ ਸਭਾ ਦੇ ਮੈਂਬਰਾਂ ਨੂੰ ਪ੍ਰੇਰਤ ਕੀਤਾ, ਸਟੇਜ ਸੈਕਟਰੀ ਦੀ ਭੁਮਿਕਾ ਦਲਜੀਤ ਰਾਏ ਕਾਲੀਆ ਨੇ ਬਖੂਬੀ ਨਿਭਾਈ ਮੀਟਿੰਗ ਦੌਰਾਨ ਜੁਗਰਾਜ ਸਿੰਘ, ਸਰਬਜੀਤ ਸਿੰਘ, ਪ੍ਰਤਾਪ ਸਿੰਘ, ਹਾਜ਼ਰ ਸਨ।
ਸਾਹਿਤ ਸਭਾ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਜੀਵਨ ਸਕੂਲ ਜ਼ੀਰਾ ‘ਚ ਹੋਈ
previous post