Home » ਥਾਣਾ ਮਕਬੂਲਪੁਰਾ ਦੀ ਪੁਲਿਸ ਚੌਂਕੀ ਵੱਲਾ ਵੱਲੋਂ ਦੋ ਚੋਰੀਂ ਦੇ ਮੋਟਰਸਾਈਕਲਾਂ ਸਮੇਤ ਦੋ ਕਾਬੂ

ਥਾਣਾ ਮਕਬੂਲਪੁਰਾ ਦੀ ਪੁਲਿਸ ਚੌਂਕੀ ਵੱਲਾ ਵੱਲੋਂ ਦੋ ਚੋਰੀਂ ਦੇ ਮੋਟਰਸਾਈਕਲਾਂ ਸਮੇਤ ਦੋ ਕਾਬੂ

by Rakha Prabh
14 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਰਾਘਵ ) ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਦੇ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ. ਜਸਬੀਰ ਸਿੰਘ ਇੰਚਾਰਜ਼ ਪੁਲਿਸ ਚੌਂਕੀ ਵੱਲ੍ਹਾ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਿਤੀ 2.3.2023 ਨੂੰ  ਨਾਕਾਬੰਦੀ ਡਿਊਟੀ ਨੇੜੇ ਕੋਲਿਆਂ ਵਾਲੀ ਫੈਕਟਰੀ ਲਿੰਕ ਰੋਡ ਮੌਜ਼ੂਦ ਸੀ ਤੇ ਸੂਚਨਾਂ ਦੇ ਅਧਾਰ ਤੇ ਦੋਸ਼ੀ ਵਿਜੇ ਉਰਫ਼ ਕਾਲ ਪੁੱਤਰ ਸੋਨੂੰ ਵਾਸੀ ਨਿਊ ਅਜ਼ਾਦ ਨਗਰ, ਅੰਮ੍ਰਿਤਸਰ ਨੂੰ ਚੋਰੀਂ ਦੇ ਮੋਟਰਸਾਈਕਲ ਪਲਸਰ, ਬਿਨਾਂ ਨੰਬਰੀ, ਰੰਗ ਕਾਲਾ, ਪਿੰਡ ਵੱਲਾ ਸਾਈਡ ਵੱਲ ਆਇਆ ਨੂੰ ਕਾਬੂ ਕਰਕੇ ਕੀਤਾ ਗਿਆ ਸੀ। ਜਿਸਤੇ ਮੁੱਕਦਮਾ ਨੰਬਰ 45 ਮਿਤੀ 2.3.2023 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਸੀ। ਇਸਨੇ ਦੌਰਾਨੇ ਪੁੱਛਗਿੱਛ ਦੱਸਿਆ ਸੀ ਕਿ ਮੇਰੇ ਨਾਲ ਦੋ ਹੋਰ ਲੜਕੇ ਅਜੇਪਾਲ ਸਿੰਘ ਉਰਫ਼ ਅਜੈ ਅਤੇ ਪਲਵਿੰਦਰ ਸਿੰਘ ਉਰਫ਼ ਪਾਰਸ ਵੀ ਮੋਟਰਸਾਈਕਲ ਚੋਰੀਂ ਕਰਦੇ ਹਨ।
ਜੋ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਲੋੜੀਂਦੇ ਦੋਸ਼ੀ ਅਜੈਪਾਲ ਸਿੰਘ ਉਰਫ਼ ਅਜੇ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਭਕਨਾ ਅੰਮ੍ਰਿਤਸਰ ਹਾਲ ਵਾਸੀ ਗਲੀ ਫਰੈਂਡਸ ਕਾਲਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਮਿਤੀ 24-7-2023 ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਪਲਵਿੰਦਰ ਸਿੰਘ ਉਰਫ਼ ਪਾਰਸ ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰਬਰ 141, ਗਲੀ ਨੰਬਰ 4, ਮੰਦਿਰ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਮਿਤੀ 25-7-2023 ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਸਪਲੈਂਡਰ ਪਰ ਰੰਗ ਕਾਲਾ ਬ੍ਰਾਮਦ ਕੀਤਾ ਗਿਆ।

Related Articles

Leave a Comment