ਜ਼ੀਰਾ ਫਿਰੋਜ਼ਪੁਰ 31 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਬਹੁਜਨ ਸਮਾਜ ਪਾਰਟੀ ਜੀਰਾ ਵੱਲੋਂ ਅਣਖ ਜਗਾਓ ਕੇਡਰ ਕੈਂਪ ਨੂੰ ਕਾਮਯਾਬ ਬਣਾਉਣ ਅਤੇ ਉਸ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਦਾ ਧੰਨਵਾਦ ਜਿਨ੍ਹਾਂ ਪਾਰਟੀ ਦੇ ਪਹਿਲੇ ਸੱਦੇ ਤੇ ਭਰਵੀਂ ਸ਼ਮੂਲੀਅਤ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਜਿਸ ਕੇਡਰ ਕੈਂਪ ਵਿੱਚ ਸ਼ਾਮਿਲ ਹੋਏ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਬਹੁਤ ਹੀ ਵਿਸਥਾਰ ਪੂਰਵਕ ਵਰਕਰਾਂ ਨੂੰ ਮਜ਼ਲੂਮ ਵਰਗ ਦੀ ਸੁਰੱਖਿਆ ਲਈ ਸੰਗਠਨ ਕਰਨ ਲਈ ਤਿਆਰ ਰਹਿਣ ਲਈ ਪ੍ਰੇਰਿਆ। ਸ਼ੀਰਾ ਨੇ ਕਿਹਾ ਕਿ ਕੇਡਰ ਕੈਂਪ ਦੀਆਂ ਤਿਆਰੀ ਨੂੰ ਲੈ ਕੇ ਵਰਕਰਾਂ ਨੇ ਦਿਨ ਰਾਤ ਨੁਕੜ ਮੀਟਿੰਗਾਂ ਕੀਤੀਆਂ ਅਤੇ ਘਰ ਘਰ ਸੁਣੇਹਾ ਪਹੁਚਾਇਆ ਜੋ ਸ਼ਲਾਘਾਯੋਗ ਉਪਰਾਲਾ ਹੈ ਅਤੇ ਵਧਾਈ ਦੇ ਪਾਤਰ ਹਨ । ਸ਼ੀਰਾ ਨੇ ਕਿਹਾ ਕਿ ਦੇਸ਼ ਅੰਦਰ ਧਰਮ ਦੇ ਨਾਂ ਹੇਠ ਜਾਤੀ ਅਧਾਰਿਤ ਨਫ਼ਰਤ ਫੈਲਾਉਣ ਦੀ ਨੀਅਤ ਨਾਲ ਭਾਜਪਾ ਕੰਮ ਕਰ ਰਹੀ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਰਾਸ਼ਟਰ ਨੂੰ ਬਚਾਉਣ ਲਈ ਅਣਖ਼ ਜਗਾਓ ਕੇਡਰ ਲਗਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਜੋ ਲੋਕ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹਨ ਉਹ ਬਹੁਜਨ ਸਮਾਜ ਪਾਰਟੀ ਦਾ ਹਿਸਾ ਬਣ ਸਕਦੇ ਹਨ।