ਜ਼ੀਰਾ/ ਫਿਰੋਜ਼ਪੁਰ 28 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) : ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਸ਼ਹੀਦੇ ਆਜਮ ਸ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਲਾਕ ਜੀਰਾ ਵੱਲੋਂ ਬਲਾਕ ਪ੍ਰਧਾਨ ਤੇ ਆਰ ਟੀ ਵਿੰਗ ਪੰਜਾਬ ਦੇ ਵਾਈਸ ਚੈਅਰਮੈਨ ਗੁਰਚਰਨ ਸ਼ਰਮਾ ਦੀ ਅਗਵਾਈ ਹੇਠ ਸਮੂਹ ਬਲਾਕ ਨੇ ਸਿਵਲ ਹਸਪਤਾਲ ਜੀਰਾ ਵਿਖੇ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਐਮ ਉ ਡਾ ਅਨਿਲ ਮੰਨਚੰਦਾ ਦਾ ਸਨਮਾਨ ਕੀਤਾ । ਇਸ ਮੌਕੇ ਬਲਾਕ ਪ੍ਰਧਾਨ ਗੁਰਚਰਨ ਸ਼ਰਮਾ ਨੇ ਐਸ ਐਮ ਉ ਅਨਿਲ ਮਨਚੰਦਾ ਨੂੰ ਦੱਸਿਆ ਕਿ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਹਮੇਸ਼ਾ ਸਿਹਤ ਵਿਭਾਗ ਦਾ ਸਾਥ ਦਿੱਤਾ ਗਿਆ ਹੈ ਅਤੇ ਅੱਗੇ ਵੀ ਪੂਰਾ ਸਾਥ ਦਿੱਤਾ ਜਾਵੇਗਾ । ਇਸ ਮੌਕੇ ਐਸ ਐਮ ਉ ਅਨਿਲ ਮਨਚੰਦਾ ਨੇ ਜੈ ਮਲਾਪ ਟੀਮ ਦਾ ਧੰਨਵਾਦ ਕੀਤਾ ।
ਇਸ ਮੌਕੇ ਉਨਾਂ ਦੇ ਨਾਲ ਬਲਾਕ ਜ਼ੀਰਾ ਤੋਂ ਮੈਂਬਰ ਹਾਰੂਨ ,ਗੁਰਮੀਤ ਸਿੰਘ ,ਗੁਰਮੁਖ ਸਿੰਘ ,ਪਰਮਪਰੀਤ ਸਿੰਘ , ਤਰੁਣ ਬਿੰਦਰਾ, ਪਰਦੀਪ ਹਾਂਡਾ ,ਜਸਵੀਰ ਸਿੰਘ, ਮੁਖਤਿਆਰ ਸਿੰਘ ,ਗੁਰਮੁਖ ਸਿੰਘ,ਵਿਸ਼ਾਲ ਚੋਪੜਾ, ਗੁਲਸ਼ਨ ਕੁਮਾਰ ,ਮਨਪ੍ਰੀਤ ਸਿੰਘ, ਨਵਦੀਪ ਸਿੰਘ ਆਦਿ ਲੈਬ ਮਾਲਕ ਹਾਜ਼ਰ ਸਨ ।