Home » ਕੇਂਦਰੀ ਮੁਲਾਜਮਾਂ ਨੂੰ ਦੀਵਾਲੀ ਦਾ ਤੋਹਫਾ, ਸਰਕਾਰ ਨੇ 4 ਫੀਸਦੀ ਵਧਾਇਆ ਮਹਿੰਗਾਈ ਭੱਤਾ

ਕੇਂਦਰੀ ਮੁਲਾਜਮਾਂ ਨੂੰ ਦੀਵਾਲੀ ਦਾ ਤੋਹਫਾ, ਸਰਕਾਰ ਨੇ 4 ਫੀਸਦੀ ਵਧਾਇਆ ਮਹਿੰਗਾਈ ਭੱਤਾ

by Rakha Prabh
167 views

ਕੇਂਦਰੀ ਮੁਲਾਜਮਾਂ ਨੂੰ ਦੀਵਾਲੀ ਦਾ ਤੋਹਫਾ, ਸਰਕਾਰ ਨੇ 4 ਫੀਸਦੀ ਵਧਾਇਆ ਮਹਿੰਗਾਈ ਭੱਤਾ
ਨਵੀਂ ਦਿੱਲੀ, 28 ਸਤੰਬਰ : ਦੇਸ਼ ਦੇ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸਖਬਰੀ ਹੈ। ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ ’ਚ ਵਾਧਾ ਕੀਤਾ ਹੈ। ਇਸ ਨੂੰ 34 ਫੀਸਦ ਤੋਂ ਵਧਾਕੇ 38 ਫੀਸਦੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਮੁਲਾਜਮਾਂ ਸਮੇਤ 63 ਲੱਖ ਪੈਨਸਨਰਾਂ ਨੂੰ ਮੌਜੂਦਾ ਵਾਧੇ ਦਾ ਲਾਭ ਮਿਲਣ ਦੀ ਸੰਭਾਵਨਾ ਹੈ।

ਹੁਣ 4 ਫੀਸਦੀ ਦੇ ਵਾਧੇ ਤੋਂ ਬਾਅਦ ਸਰਕਾਰੀ ਮੁਲਾਜਮਾਂ ਨੂੰ ਦਿੱਤਾ ਜਾਣ ਵਾਲਾ ਕੁੱਲ ਡੀਏ 38 ਫੀਸਦੀ ਹੋ ਜਾਵੇਗਾ। ਮਹਿੰਗਾਈ ਦਰਮਿਆਨ ਡੀਏ ’ਚ ਵਾਧੇ ਨਾਲ ਮੁਲਾਜਮਾਂ ਨੂੰ ਵੱਡੀ ਰਾਹਤ ਮਿਲੇਗੀ। ਡੀਏ ਤਨਖਾਹ ਦਾ ਇੱਕ ਹਿੱਸਾ ਹੈ ਜਿਸਦੀ ਗਣਨਾ ਮੁੱਢਲੀ ਤਨਖਾਹ ਦੇ ਇਕ ਖਾਸ ਫੀਸਦ ਵਜੋਂ ਕੀਤੀ ਜਾਂਦੀ ਹੈ ਜਿਸ ਨੂੰ ਫਿਰ ਮੂਲ ਤਨਖਾਹ ਵਿਚ ਜੋੜਿਆ ਜਾਂਦਾ ਹੈ।

ਡੀਏ ’ਚ ਵਾਧੇ ਨਾਲ ਕੇਂਦਰ ਸਰਕਾਰ ਦੇ ਲਗਭਗ 52 ਲੱਖ ਮੁਲਾਜਮਾਂ ਦੀਆਂ ਤਨਖਾਹਾਂ ’ਚ ਵਾਧਾ ਹੋਵੇਗਾ। ਡੀਏ ਨੂੰ ਆਮ ਤੌਰ ’ਤੇ ਸਰਕਾਰ ਵੱਲੋਂ ਸਾਲ ’ਚ ਦੋ ਵਾਰ ਸੋਧਿਆ ਜਾਂਦਾ ਹੈ – ਜਨਵਰੀ ਅਤੇ ਜੁਲਾਈ।

ਡੀਏ ’ਚ ਵਾਧੇ ਤੋਂ ਬਾਅਦ ਮੁਲਾਜਮਾਂ ਦੀਆਂ ਤਨਖਾਹਾਂ ’ਚ ਵੱਡਾ ਵਾਧਾ ਹੋਵੇਗਾ। 8,000 ਰੁਪਏ ਦੀ ਬੇਸਿਕ ਤਨਖਾਹ ’ਤੇ ਡੀਏ ‘ਚ 720 ਰੁਪਏ ਦਾ ਵਾਧਾ ਹੋਵੇਗਾ। 25,000 ਦੀ ਮੁੱਢਲੀ ਤਨਖਾਹ ਮਿਲਣ ’ਤੇ ਇਹ ਵਾਧਾ 1,000 ਰੁਪਏ ਪ੍ਰਤੀ ਮਹੀਨਾ ਹੋਵੇਗਾ। 50,000 ਮੂਲ ਤਨਖਾਹ 2,000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਜਿਨ੍ਹਾਂ ਮੁਲਾਜਮਾਂ ਦੀ ਮੁੱਢਲੀ ਤਨਖਾਹ 56,900 ਰੁਪਏ ਹੈ, ਉਨ੍ਹਾਂ ਨੂੰ 38 ਫੀਸਦੀ ਮਹਿੰਗਾਈ ਭੱਤੇ ਦੀ ਦਰ ਨਾਲ 21,622 ਰੁਪਏ ਮਿਲ ਸਕਦੇ ਹਨ।

Related Articles

Leave a Comment