ਗੁਰੂਹਰਸਹਾਏ ,26,ਮਈ ( ਗੁਰਮੇਲ ਵਾਰਵਲ ) ਸਾਇਕਲ ਰਾਈਡਰ ਮਿਸਟਰ ਵੈਕਟਾ ਜੋ ਗੁਜਰਾਤ ਤੋ ਭਾਰਤ ਦੇ ਲਗਭਗ 1300 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਅੱਜ ਗੋਲੂਕਾ ਮੋੜ ਵਿਖੇ ਪੁੱਜਾ ਜਿਥੇ ਉਸ ਦਾ ਗੁਰੂਹਰਸਹਾਏ ਦੇ ਸਾਇਕਲ ਰਾਈਡਰਾ ਵੱਲੋ ਨਿਘਾ ਸੁਆਗਤ ਕੀਤਾ ਗਿਆ
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮਿਸਟਰ ਵੈਕਟਾ ਨੇ ਦੱਸਿਆ ਕਿ ਅੱਜ ਮੇਰੀ ਯਾਤਰਾ ਦਾ 10ਵਾਂ ਦਿਨ ਹੈ ਅਤੇ ਮੈ ਲਗਭਗ 1300 ਕਿੱਲੋਮੀਟਰ ਦਾ ਸਫਰ ਤੈਅ ਕਰ ਚੁੱਕਾ ਹਾ। ਵੈਕਟਾ ਨੇ ਦੱਸਿਆ ਕਿ ਮੇਰਾ ਪਰਿਵਾਰ ਖੇਤੀਬਾੜੀ ਕਰਦਾ ਹੈ ਮੈ ਖੁਦ ਇੰਜੀਨੀਅਰ ਦੇ ਨਾਲ-ਨਾਲ ਲੇਖਕ ਵੀ ਹਾ। ਵੈਕਟਾ ਨੇ ਦਸਿਆ ਕਿ ਮੈ ਇੱਕ ਕਿਤਾਬ ਲਿਖ ਚੁੱਕਾ ਹਾ ਅਤੇ ਦੂਸਰੀ ਕਿਤਾਬ ਮਾਉਂਟੇਨ ਤੇ ਲਿਖਣਾ ਚਾਹੁੰਦਾ ਹਾ। ਇਸ ਮੌਕੇ ਰਾਕੇਸ਼ ਮੋਂਗਾ ਅਤੇ ਉਸ ਦੇ ਸਾਥੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ ਕੋਈ ਵੀ ਸਾਈਕਲ ਰਾਈਡਰ ਸਾਡੇ ਇਲਾਕੇ ਵਿਚ ਆਉਂਦਾ ਹੈ ਉਸ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਏਗਾ। ਇਸ ਨਾਲ ਆਪਸੀ ਪਿਆਰ ਭਾਈਚਾਰਕ ਸਾਂਝ ਵੀ ਵੱਧਦੀ ਹੈ ਅਤੇ ਨੌਜਵਾਨ ਪੀੜੀ ਇਸ ਤੋ ਪ੍ਰੇਰਿਤ ਹੋਕੇ ਨਸ਼ਿਆ ਤੋਂ ਦੂਰ ਰਹੇਗੀ। ਇੰਨਾ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਮੌਕੇ ਸਾਈਕਲਿਸਟ ਆਰ ਕੇ ਬਜਾਜ, ਡਾ ਸੁਨੀਲ, ਡਾ ਬਰਾੜ, ਰਿੰਪੀ ਖੀਵਾ, ਮੋਹਿਤ ਸ਼ਰਮਾ ਆਦਿ ਹਾਜ਼ਿਰ ਸਨ।