Home » ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਕੀਰਤਨ ਸਮਾਗਮ ਦਾ ਆਯੋਜਨ

ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਕੀਰਤਨ ਸਮਾਗਮ ਦਾ ਆਯੋਜਨ

by Rakha Prabh
67 views

ਗੁਰਦੁਆਰਾ ਸ਼੍ਰੀ ਸਿੰਘ ਸਭਾ ਅਰਬਨ ਇਸਟੇਟ ਜਮਾਲਪੁਰ ਵਿਖੇ ਸ਼ਨੀਚਰਵਾਰ  ਸ਼ਾਮ ਨੂੰ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਈ ਦਵਿੰਦਰ ਸਿੰਘ ਸੁਹਾਣੇ ਵਾਲਿਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਪ੍ਧਾਨ ਸ:ਗੁਰਦੇਵ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਥੋੜੇ ਸਮੇ ਵਿੱਚ ਬੁਹਤ ਹੀ ਵਧੀਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਬਣਵਾਇਆ ਹੈ ਅਤੇ ਬਹੁਤ ਹੀ ਘੱਟ ਰੇਟਾਂ ਤੇ ਇਲਾਜ ਕੀਤਾ ਜਾਂਦਾ ਹੈ ।ਇਸ ਸਮੇ ਗੁਰਦੁਆਰਾ ਕਮੇਟੀ ਵੱਲੋਂ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਭਾਈ ਜੋਗਾ ਸਿੰਘ ਨੇ ਅਰਦਾਸ  ਕੀਤੀ ਕਿ ਹਸਪਤਾਲ ਵਿੱਚ ਆਏ ਬੀਮਾਰਾਂ ਨੂੰ ਪ੍ਮਾਤਮਾ ਤੰਦਰੁਸਤੀ ਬਖਸ਼ੇ। ਇਸ ਮੌਕੇ ਡਾ:ਅੰਮ੍ਰਿਤਪਾਲ ਸਿੰਘ ਪ੍ਧਾਨ ਸਿੱਖ ਸੇਵਾ ਮਿਸ਼ਨ, ਸ: ਸੁਰਜੀਤ ਸਿੰਘ, ਭਾਈ ਬਲਿੰਦਰ ਸਿੰਘ,  ਹਰਚਰਨ ਸਿੰਘ ਸਲੂਜਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸੁਖਆਸਨ ਦੀ ਸੇਵਾ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ।

Related Articles

Leave a Comment