Home » ਥਾਣਾ ਛੇਹਰਟਾ ਪੁਲਿਸ ਨੇ ਅਸਲਾ ਲਾਇਸੈਂਸ ਦੇ ਨਾਂ ਉੱਪਰ 3 ਲੱਖ ਰੁਪਏ ਦੀ ਠੱਗੀ ਮਾਰਨ ਕੀਤਾ ਕਾਬੂ

ਥਾਣਾ ਛੇਹਰਟਾ ਪੁਲਿਸ ਨੇ ਅਸਲਾ ਲਾਇਸੈਂਸ ਦੇ ਨਾਂ ਉੱਪਰ 3 ਲੱਖ ਰੁਪਏ ਦੀ ਠੱਗੀ ਮਾਰਨ ਕੀਤਾ ਕਾਬੂ

by Rakha Prabh
11 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਕਮਿਸ਼ਨਰ ਪੁਲੀਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾ ਅਨੁਸਾਰ ਪ੍ਰਭਜੋਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਮਨਮੋਹਨ ਸਿੰਘ ਏਸੀਪੀ ਵੈਸਟ ਅੰਮ੍ਰਿਤਸਰ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਐਸ.ਆਈ ਨਿਸ਼ਾਨ ਸਿੰਘ ਮੁੱਖ ਅਫਸਰ ਥਾਣਾ ਛੇਹਰਟਾ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਆਈ ਹਰਜਿੰਦਰ ਸਿੰਘ ਨੂੰ ਉਸ ਵੇਲੇ ਭਾਰੀ ਸਫ਼ਲਤਾ ਹਾਸਲ ਹੋਈ‌। ਜਦੋਂ ਮੁੱਕਦਮਾ ਨੰਬਰ 179 ਮਿਤੀ 31-8-2023 ਜੁਰਮ 420, 467, 468, 471 ਭ:ਦ ਥਾਣਾ ਛੇਹਰਟਾ ਜ਼ਿਲਾਂ ਅੰਮ੍ਰਿਤਸਰ ਬਰਬਿਆਨ ਗੁਲਜਾਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਪਿੰਡ ਭੈਣੀ ਥਾਣਾ ਛੇਹਰਟਾ ਜ਼ਿਲਾਂ ਅੰਮ੍ਰਿਤਸਰ ਬਰਖਿਲਾਫ ਰਵਿੰਦਰਜੀਤ ਸਿੰਘ ਉਰਫ਼ ਰਵੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਕਾਨ ਨੰਬਰ 78 ਪੈਰਾਡਾਈਜ ਇੰਨਕਲੇਵ ਲਾਗੇ ਗੇਟ ਨੰਬਰ 4 ਸ਼ੇਰ ਸ਼ਾਹ ਸੂਰੀ ਰੋਡ ਛੇਹਰਟਾ ਜਿਲਾ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਹੈ। ਰਵਿੰਦਰਜੀਤ ਸਿੰਘ ਉਰਫ਼ ਰਵੀ ਨੇ ਉਸਦਾ ਅਸਲਾ ਲਾਇਸੈਂਸ ਨਵਾ ਬਣਾਉਣ ਅਤੇ ਨਵਾਂ ਪਿਸਟਲ ਲੈ ਕੇ ਦੇਣ ਸਬੰਧੀ ਉਸ ਪਾਸੋਂ ਕਰੀਬ ਤਿੰਨ ਲੱਖ ਰੁਪਏ ਵੱਖ-ਵੱਖ ਤਰੀਕਾ ਨੂੰ ਲਏ ਪਰ ਰਵਿੰਦਰਜੀਤ ਸਿੰਘ ਨੇ ਉਸਨੂੰ ਅਸਲਾ ਲਾਇਸੈਂਸ ਦੀ ਇੱਕ ਜਾਅਲੀ ਰਸੀਦ ਦੇ ਕੇ ਠੱਗੀ ਮਾਰੀ ਹੈ। ਜਿਸ ਤੇ ਮੁਕੱਦਮਾਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਦੋਸ਼ੀ ਰਵਿੰਦਰਜੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਵਿੰਦਰਜੀਤ ਸਿੰਘ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵੱਲੋਂ ਹੋਰ ਮਾਰੀਆਂ ਠੱਗੀਆਂ ਬਾਰੇ ਪਤਾ ਕੀਤਾ ਜਾ ਰਿਹਾ ਹੈ ।

Related Articles

Leave a Comment