Home » ਥਾਣਾ ਬੀ-ਡਵੀਜ਼ਨ, ਵੱਲੋਂ ਦੜਾ ਸੱਟਾ ਲਗਵਾਉਣ ਵਾਲਾ 21,000/-ਰੁਪਏ ਤੇ ਮੋਬਾਇਲ ਫ਼ੋਨ ਸਮੇਤ ਕਾਬੂ

ਥਾਣਾ ਬੀ-ਡਵੀਜ਼ਨ, ਵੱਲੋਂ ਦੜਾ ਸੱਟਾ ਲਗਵਾਉਣ ਵਾਲਾ 21,000/-ਰੁਪਏ ਤੇ ਮੋਬਾਇਲ ਫ਼ੋਨ ਸਮੇਤ ਕਾਬੂ

by Rakha Prabh
9 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਅਮਨਜੋਤ ਕੌਰ ਦੀ ਨਿਗਰਾਨੀ ਹੇਠ ਏ.ਐਸ.ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਢੀਂਗਰਾ ਚੌਂਕ ਮੌਜ਼ੂਦ ਸੀ ਤਾਂ ਸੂਚਨਾਂ ਦੇ ਅਧਾਰ ਤੇ ਦੱੜਾ ਸੱਟਾ ਲਗਵਾਉਂਣ ਵਾਲੇ ਦੋਸ਼ੀ ਦੀਪਕ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਜੰਡ ਪੀਰ ਗਲੀ ਨੰਬਰ 8, ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 21,000/-ਰੁਪਏ ਅਤੇ ਇੱਕ ਮੋਬਾਇਲ ਫ਼ੋਨ ਮਾਰਕਾ ਰੈਡਮੀ ਬ੍ਰਾਮਦ ਕੀਤਾ ਗਿਆ ਤੇ ਇਸਦਾ ਦੂਸਰਾ ਸਾਥੀ ਸੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀ ਗਲੀ ਨੰਬਰ 1, ਏਕਤਾ ਨਗਰ ਚਮਰੰਗ ਰੋਡ,ਅੰਮ੍ਰਿਤਸਰ ਮੌਕਾ ਤੋਂ ਭੱਜ ਗਿਆ, ਜਿਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਤੇ ਮੁਕੱਦਮਾਂ ਨੰਬਰ 277 ਮਿਤੀ 1-9-2023 ਜੁਰਮ 13-ਏ-3-67 ਜੂਆ ਐਕਟ, 7 (3) ਲਾਟਰੀ ਐਕਟ,-1998, 294-ਏ, ਭ:ਦ;ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Related Articles

Leave a Comment