Home » ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ

ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ

ਮੀਤ ਹੇਅਰ ਵੱਲੋਂ ਸੰਗਰੂਰ ਨੂੰ ਖੇਡਾਂ ਦੀ ਕੇਂਦਰ ਬਿੰਦੂ ਬਣਾਉਣ ਦਾ ਦਾਅਵਾ

by Rakha Prabh
27 views
ਸੰਗਰੂਰ, 25 ਮਈ, 2024:
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਅੰਦਰ ਦੋ ਸਾਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜਿਹਾ ਮਾਹੌਲ ਸਿਰਜਿਆ ਹੈ ਕਿ ਪੰਜਾਬ ਮੁੜ ਖੇਡ ਸ਼ਕਤੀ ਬਣ ਕੇ ਉੱਭਰਿਆ ਹੈ। ਹੁਣ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਜਾ ਰਹੀ ਨਵੀਂ ਸਰਕਾਰ ਪੰਜਾਬ ਅਤੇ ਖੇਡਾਂ ਦੀ ਨਰਸਰੀ ਰਹੇ ਸੰਗਰੂਰ ਹਲਕੇ ਲਈ ਵੱਡੇ ਪ੍ਰਾਜੈਕਟ ਤੇ ਫੰਡ ਲਿਆਂਦੇ ਜਾਣਗੇ।
ਮੀਤ ਹੇਅਰ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅੱਜ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰ ਦਾ ਦੌਰਾ ਕਰ ਰਹੇ ਸਨ ਜਿੱਥੇ ਉਨ੍ਹਾਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀ ਕਾਰਨ ਖੇਡਾਂ ਵਿੱਚ ਪਛੜੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ।2021 ਤੋਂ ਦੋ ਕਾਂਗਰਸੀ ਸਰਕਾਰਾਂ ਸਮੇਂ ਤੋਂ ਨੌਕਰੀ ਨੂੰ ਤਰਸਦੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ। ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਗਏ 58 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ 8 ਵੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ। 72 ਸਾਲਾਂ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਪਹਿਲੀ ਵਾਰ 20 ਮੈਡਲ ਜਿੱਤੇ।
ਮੀਤ ਹੇਅਰ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਲਈ ਜਿੱਥੇ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ ਉੱਥੇ ਸ਼ੂਟਿੰਗ ਵਿੱਚ ਪੰਜਾਬ ਦੇ 6 ਖਿਡਾਰੀ ਕੁਆਲੀਫਾਈ ਹੋਏ ਹਨ। ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਤਿਆਰੀ ਵਾਸਤੇ ਅਤੇ ਫੇਰ ਮੈਡਲ ਜਿੱਤਣ ਉੱਤੇ ਇਨਾਮ ਰਾਸ਼ੀ ਰੱਖੀ ਹੈ। ਲੰਬੇ ਅਰਸੇ ਬਾਅਦ ਪੰਜਾਬ ਤੋਂ 20 ਦੇ ਕਰੀਬ ਖਿਡਾਰੀ ਓਲੰਪਿਕਸ ਵਿੱਚ ਹਾਜ਼ਰੀ ਲਾਉਣਗੇ।
ਮੀਤ ਹੇਅਰ ਨੇ ਕਿਹਾ ਕਿ ਕੇਂਦਰ ਵਿੱਚ ਨਵੀਂ ਸਰਕਾਰ ਬਣਨ ਉੱਤੇ ਸੰਗਰੂਰ ਹਲਕੇ ਦੇ ਤਿੰਨੇ ਜ਼ਿਲਿਆਂ ਸੰਗਰੂਰ, ਬਰਨਾਲਾ ਤੇ ਮਾਲਰਕੋਟਲਾ ਵਿਖੇ ਮਲਟੀਪਰਪਜ਼ ਆਊਟਡੋਰ ਤੇ ਇੰਡੋਰ ਸਟੇਡੀਅਮ ਬਣਾਏ ਜਾਣਗੇ।ਸੰਗਰੂਰ ਹਲਕੇ ਵਿੱਚ ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਸੰਗਰੂਰ ਨੇ ਪੰਜਾਬ ਤੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ ਅਤੇ ਹੁਣ ਸੰਗਰੂਰ ਖੇਡਾਂ ਦਾ ਕੇਂਦਰ ਬਿੰਦੂ ਬਣਾ ਕੇ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।

Related Articles

Leave a Comment