ਲਖਨਊ 30 ਅਗਸਤ (ਗੁਰਪ੍ਰੀਤ ਸਿੰਘ ਸਿੱਧੂ ) ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਹੈ ਸਭ ਪਾਰਟੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਲਈ ਉਤਸ਼ਾਹਿਤ ਹਨ।, ਪਰ ਉਨ੍ਹਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐੱਨ. ਡੀ. ਏ’. ਜਾਂ ਵਿਰੋਧੀ ਧਿਰ ਦੇ ‘ਇੰਡੀਆ ‘ਨਾਲ ਹੱਥ ਮਿਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ “ਐਕਸ” ਤੇ ਪਾਈਆਂ ਪੋਸਟਾਂ ਵਿੱਚ ਦਾਅਵਾ ਕੀਤਾ ਹੈ ਕਿ”.ਐਨ. ਡੀ .ਏ.”ਅਤੇ ਵਿਰੋਧੀ ਧਿਰ “ਇੰਡੀਆ” ਦੋਵੇਂ ਗੱਠਜੋੜਾਂ ਵਿੱਚ ਅਜਿਹੀਆਂ ਪਾਰਟੀਆਂ ਸ਼ਾਮਿਲ ਹਨ, ਜਿਨ੍ਹਾਂ ਜਿਨ੍ਹਾਂ ਵਿੱਚ ਜਿਆਦਾਤਰ ਗਰੀਬ ਵਿਰੋਧੀ , ਜਾਤੀਵਾਦੀ , ਫਿਰਕੂ, ਅਮੀਰ ਪੱਖੀ ਤੇ ਪੂੰਜੀਵਾਦੀ ਨੀਤੀਆਂ ਦੀਆਂ ਧਾਰਨੀਆਂ ਹਨ । ਜਿਨ੍ਹਾਂ ਵਿਰੁੱਧ ਬਹੁਜਨ ਸਮਾਜ ਪਾਰਟੀ ਦਾ ਵਿਰੋਧ ਨਿਰੰਤਰ ਜਾਰੀ ਹੈ , ਇਸ ਲਈ ਬਸਪਾ ਦਾ ਇਨਾਂ ਨਾਲ ਗੱਠਜੋੜ ਕਰਕੇ ਚੋਣਾਂ ਲੜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਇਸ ਦੇ ਨਾਲ ਹੀ ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਨੇ ਮੀਡੀਆ ਨੂੰ ਭਰਮਪਾਊ ਤੇ ਜਾਅਲੀ ਖਬਰਾਂ ਗੁਰੇਜ਼ ਕਰਨਾ ਤੋਂ ਅਪੀਲ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ 2007 ਦੀ ਤਰ੍ਹਾਂ ਆਉਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਤੇ ਇਕੱਲੇ ਹੀ ਲੜੇਗੀ ।
ਬਸਪਾ ਦਾ ਐੱਨ.ਡੀ.ਏ ਜਾਂ ਇੰਡੀਆ ਨਾਲ ਕੋਈ ਗੱਠਜੋੜ ਸਮਝੌਤਾ ਨਹੀਂ : ਭੈਣ ਕੁਮਾਰੀ ਮਾਇਆਵਤੀ
ਬਸਪਾ ਵੱਲੋਂ ਆਪਣੇ ਬਲਬੂਤੇ ਤੇ ਇਕੱਲੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ : ਕੁਮਾਰੀ ਮਾਇਆਵਤੀ
previous post