Home » ਅੰਮ੍ਰਿਤਸਰ ਪੁਲਿਸ ਨੇ ਲੜਕੀ ਅਤੇ ਉਸਦੇ ਦਾਦੇ ਨੂੰ ਦਾਤਰ ਮਾਰਨ ਵਾਲਾ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਲੜਕੀ ਅਤੇ ਉਸਦੇ ਦਾਦੇ ਨੂੰ ਦਾਤਰ ਮਾਰਨ ਵਾਲਾ ਕੀਤਾ ਗ੍ਰਿਫ਼ਤਾਰ

by Rakha Prabh
50 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਵਰਿੰਦਰ ਸਿੰਘ ਖੋਸਾ, ਏਸੀਬੀ ਨੋਰਥ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਨੂੰ ਟ੍ਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾ ਜਸਪ੍ਰੀਤ ਕੌਰ ਉਰਫ਼ ਮੁਸਕਾਨ ਪੁੱਤਰੀ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 285 ਗਰੀਨਲੈਂਡ ਕਲੋਨੀ 88 ਫੁੱਟ ਰੋਡ ਅੰਮ੍ਰਿਤਸਰ ਉਮਰ ਕਰੀਬ 22 ਸਾਲ ਨੇ ਬਿਆਨ ਕੀਤਾ ਕਿ ਮੈਂ ਉੱਕਤ ਪਤੇ ਪਰ ਰਹਿ ਰਹੀਂ ਹਾਂ ਅਤੇ ਰੈਡ ਜੇ ਮਾਲ ਰੋਡ ਅੰਮ੍ਰਿਤਸਰ ਵਿਖੇ ਪੀਟੀ ਦਾ ਕੋਰਸ ਕਰਦੀ ਹਾਂ ਅਤੇ ਰੋਜਾਨਾ ਸਵੇਰੇ 9 ਵਜ਼ੇ ਘਰੋਂ ਮਾਲ ਰੋਡ, ਅੰਮ੍ਰਿਤਸਰ ਵਿਖੇ ਰੈਡ ਜੇ ਮਾਲ ਰੋਡ ਵਿਖੇ ਜਾਂਦੀ ਹਾਂ | ਰੋਜ ਮੇਰੇ ਦਾਦਾ ਪਿਆਰਾ ਸਿੰਘ ਮੈਨੂੰ ਛੱਡ ਕੇ ਆਉਦੇ ਹਨ | ਅੱਜ ਮਿਤੀ 29-8-2023 ਸਵੇਰੇ 9 ਵਜੇ ਮੇਰੇ ਦਾਦਾ ਪਿਆਰਾ ਸਿੰਘ ਮੈਨੂੰ ਮਾਲ ਰੋਡ, ਦਫ਼ਤਰ ਰੈਡ ਜੇ ਛੱਡ ਕੇ ਆਏ ਸਨ ਅਤੇ ਵਕ਼ਤ ਕਰੀਬ 5 ਵਜ਼ੇ ਮੇਰੇ ਦਾਦਾ ਪਿਆਰਾ ਸਿੰਘ ਆਪਣੀ ਐਕਟਿਵਾ ਪਰ ਸਵਾਰ ਹੋ ਕੇ ਵਾਪਸ ਘਰ ਨੂੰ ਆ ਰਹੀ ਸੀ | ਜਦ ਮੈਂ ਅਤੇ ਮੇਰੇ ਦਾਦਾ ਪਿਆਰਾ ਸਿੰਘ ਰਤਨ ਸਿੰਘ ਚੌਂਕ ਤੋਂ ਅੱਗੇ ਦਫ਼ਤਰ 108 ਦੇ ਸਾਹਮਣੇ ਪੁੱਜੇ ਤਾਂ ਸੁਖਬੀਰ ਸਿੰਘ ਪੁੱਤਰ ਰਸਬੀਰ ਸਿੰਘ ਜਿਸਦੇ ਹੱਥ ਵਿੱਚ ਦਾਤਰ ਸੀ, ਉਸਦੇ ਨਾਲ ਵਿੱਕੀ ਅਤੇ ਇੱਕ ਹੋਰ ਲੜਕਾ ਅਣਪਛਾਤਾ ਮੋਟਰਸਾਇਕਲ ਪਰ ਸਵਾਰ ਹੋ ਕੇ ਆਏ ਅਤੇ ਸਾਡੀ ਐਕਟਿਵਾ ਦੇ ਅੱਗੇ ਮੋਟਰਸਾਇਕਲ ਖੜਾ ਕਰ ਦਿੱਤਾ ਅਤੇ ਸੁਖਬੀਰ ਸਿੰਘ ਨੇ ਮੋਟਰਸਾਇਕਲ ਤੋਂ ਉੱਤਰ ਕੇ ਮੇਰੀ ਗਰਦਨ ਤੇ ਦਾਤਰ ਮਾਰਿਆਂ ਅਤੇ ਫ਼ਿਰ ਦੂਜਾ ਵਾਰ ਮੇਰੇ ਸਿਰ ਪਰ ਕਰਨ ਲੱਗਾ ਤਾਂ ਮੈਂ ਆਪਣਾ ਬਚਾਅ ਕਰਨ ਵਾਸਤੇ ਆਪਣੀ ਖੱਬੀ ਬਾਂਹ ਅੱਗੇ ਕੀਤੀ ਤਾਂ ਦਾਤਰ ਮੇਰੇ ਖੱਬੇ ਗੁੱਟ ਤੇ ਲੱਗਾ, ਮੇਰੇ ਦਾਦਾ ਤੇ ਮੈਂ ਐਕਟਿਵਾ ਤੋਂ ਥੱਲੇ ਡਿੱਗ ਪਏ, ਵਿੱਕੀ ਅਤੇ ਅਣਪਛਾਤੇ ਨੇ ਮੇਰੇ ਦਾਦਾ ਪਿਆਰਾ ਸਿੰਘ ਦੇ ਸੱਟਾਂ ਮਾਰੀਆਂ, ਸੁਖਬੀਰ ਸਿੰਘ ਨੇ ਫ਼ਿਰ ਮੇਰੇ ਡਿੱਗੀ ਪਈ ਦੇ ਖੱਬੇ ਪੱਟ ਤੇ ਅਤੇ ਸੱਜੇ ਮੋਢੇ ਤੇ ਦਾਤਰ ਮਾਰੇ | ਮੇਰੇ ਦਾਦਾ ਅਤੇ ਮੈਂ ਉੱਚੀ ਉੱਚੀ ਰੌਲਾ ਪਾਇਆ ਤੇ ਇਹ ਤਿੰਨੇ ਜਣੇ ਆਪਣੇ ਹਥਿਆਰਾ ਸਮੇਤ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ | ਮੈਨੂੰ ਮੇਰੇ ਦਾਦਾ ਪਿਆਰਾ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਮੈਨੂੰ ਘਰ ਭੇਜਿਆ | ਜਦ ਮੈਂ 88 ਫੁੱਟ ਰੋਡ ਨੇੜੇ ਮੁਸਤਫਾਬਾਦ ਪੁੱਜੀ ਤਾਂ ਉੱਥੇ ਮੇਰੀ ਛੋਟੀ ਭੈਣ ਮੈਨੂੰ ਅੱਗੋਂ ਲੈਣ ਆ ਰਹੀ ਸੀ ਕਿ ਇਹ ਤਿੰਨੇ ਸੁਖਬੀਰ ਸਿੰਘ ਅਤੇ ਵਿੱਕੀ ਅਤੇ ਉਸਦਾ ਸਾਥੀ ਫ਼ਿਰ ਅੱਗੇ ਆਕੇ ਆਪਣੇ ਮੋਟਰਸਾਇਕਲ ਤੇ ਆ ਕੇ ਸਾਡਾ ਰਸਤਾ ਰੋਕਿਆ | ਮੇਰੀ ਭੈਣ ਮੈਨੂੰ ਇਹਨਾਂ ਪਾਸੋਂ ਛੁਡਾਉਣ ਲੱਗੀ ਤਾ ਮੇਰੀ ਭੈਣ ਦੇ ਵੀ ਦਾਤਰ ਨਾਲ ਸੱਟਾਂ ਮਾਰੀਆ, ਉਸਦੇ ਸਾਥੀਆ ਨੇ ਵੀ ਸਾਡੀ ਦੋਵਾਂ ਭੈਣਾ ਦੀ ਕੁੱਟ-ਮਾਰ ਕੀਤੀ ਅਤੇ ਸਾਡੇ ਦੋਂਨੇਂ ਭੈਣਾ ਵੱਲੋਂ ਰੌਲਾ ਪਾਉਣ ਤੇ ਇਹ ਤਿੰਨੇ ਜਾਣੇ ਧਮਕੀਆ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਜਿਸਤੇ ਮੁਕੱਦਮਾਂ ਨੰਬਰ 97 ਮਿਤੀ 29-8-23 ਜ਼ੁਰਮ 341, 323, 324, 506, 34 IPC, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਦੋਸ਼ੀ ਸੁਖਬੀਰ ਸਿੰਘ ਪੁੱਤਰ ਰਸਬੀਰ ਸਿੰਘ ਵਾਸੀ  ਗਰੀਨ ਲੈਡ 88 ਫੁੱਟ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
*ਵਜ਼ਾ ਰੰਜਿਸ* ਇਹ ਹੈ ਕਿ ਸੁਖਬੀਰ ਸਿੰਘ ਪੁੱਤਰ ਰਸਬੀਰ ਸਿੰਘ ਵਾਸੀ ਨੇੜੇ ਕਾਲੀ ਮਾਤਾ ਮੰਦਰ, 88 ਫੁੱਟ ਰੋਡ ਅੰਮ੍ਰਿਤਸਰ ਦਾ ਮੇਰੇ ਨਾਲ ਕਰੀਬ 5 ਸਾਲ ਤੋਂ ਅਫੇਅਰ ਚੱਲਦਾ ਸੀ | ਮੈਂ ਹੁਣ ਆਪਣੇ ਮਾਤਾ ਪਿਤਾ ਜੀ ਦੇ ਕਹਿਣ ਤੇ ਇਸ ਨਾਲ ਆਪਣਾ ਨਾਤਾ ਤੋੜ ਦਿੱਤਾ ਸੀ | ਜੋ ਸੁਖਬੀਰ ਸਿੰਘ ਅਗਾਹੇ ਬਗਾਹੇ ਮੈਨੂੰ ਧਮਕੀਆ ਦਿੰਦਾ ਸੀ ਅਤੇ ਮੈਨੂੰ ਵਿਆਹ ਕਰਾਉਣ ਲਈ ਬਹੁਤ ਮਜ਼ਬੂਰ ਕਰਦਾ ਸੀ | ਇਸੇ ਕਾਰਨ ਸੁਖਬੀਰ ਸਿੰਘ ਅਤੇ ਉਸਦੇ ਸਾਥੀਆ ਨੇ ਸਾਡਾ ਰਸਤਾ ਰੋਕ ਕੇ ਮੇਰੇ ਅਤੇ ਮੇਰੇ ਦਾਦਾ ਪਿਆਰਾ ਸਿੰਘ ਉਤੇ ਮੇਰੀ ਭੈਣ ਮਨਪ੍ਰੀਤ ਕੌਰ ਉਰਫ਼ ਖੁਸ਼ਬੂ ਦੇ ਸੱਟਾ ਮਾਰੀਆ ਹਨ।

Related Articles

Leave a Comment