Home » ਅੱਜ ਹੋਵੇਗੀ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ- ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਅੱਜ ਹੋਵੇਗੀ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ- ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਅੱਜ ਹੋਵੇਗੀ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ- ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

by Rakha Prabh
78 views

ਅੱਜ ਹੋਵੇਗੀ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ-
ਵਧੀਕ ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

You Might Be Interested In

ਅੰਮ੍ਰਿਤਸਰ, 20 ਮਈ:  ਗੁਰਮੀਤ ਸਿੰਘ ਰਾਜਾ 
7ਵੀਂ ਯੂ:ਐਨ ਗਲੋਬਲ ਸੜਕ ਸੁਰੱਖਿਆ ਸਪਤਾਹ ਜੋ ਕਿ 21 ਮਈ ਤੱਕ ਮਨਾਇਆ ਜਾਣਾ ਹੈ ਦੇ ਸਬੰਧ ਵਿੱਚ 21 ਮਈ ਨੂੰ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵੀਨਿਊ ਤੋਂ ਇਕ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ ਆਯੋਜਿਤ ਕੀਤੀ ਜਾਵੇਗੀ।
ਇਸ ਸਬੰਧ ਵਿਚ ਅੱਜ ਵਧੀਕ ਡਿਪਟੀ ਕਮਿਸਨਰ ਸ਼੍ਰੀ ਸੁਰਿੰਦਰ ਸਿੰਘ ਨੇ ਅੰਮ੍ਰਿਤ ਆਨੰਦ ਪਾਰਕ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬਾਈ ਸਾਈਕਲ ਰੈਲੀ ਅੰਮ੍ਰਿਤ ਆਨੰਦ ਪਾਰਕ ਤੋ ਟੀ ਪੁਆਇੰਟ-ਪੁਲਸ ਚੌਕੀ-ਕਿਚਲੂ ਚੋਕ-ਸੈਸ਼ਨ ਚੌਕ-ਨਾਵਲਟੀ ਚੌਕ-ਫੋਰ ਐਸ ਚੌਕ-ਮੱਖਣ ਫਿਸ਼ ਸਾਪ ਤੋ ਖੱਬੇ ਪਾਸੇ ਹੁੰਦੇ ਹੋਏ ਟ੍ਰਿਲਿਅਮ ਮਾਲ-ਰਤਨ ਸਿੰਘ ਚੌਕ ਤੋ ਸੱਜੇ ਪਾਸੇ ਹੁੰਦੇ ਹੋਏ ਬੀ ਆਰ ਅੰਬੇਦਕਰ ਚੌਕ ਤੋ ਖੱਬੇ ਪਾਸੇ ਹੁੰਦੇ ਹੋਏ ਵਾਪਸ ਆਨੰਦ ਪਾਰਕ ਵਿਖੇ ਪਹੁੰਚੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਮੈਰਾਥਨ ਦੋੜ ਦਾ ਵਾਇਆ ਆਨੰਦ ਪਾਰਕ-ਪੁਲਸ ਚੋਕ ਤੋ ਖੱਬੇ ਪਾਸੇ ਆਖਰੀ ਟੀ ਪੁਆਇੰਟ ਤੋ ਸੱਜੇ ਪਾਸੇ ਅਤੇ ਅੱਗੇ ਜਾ ਕੇ ਕੋਠੀ ਨੰ: 316 ਤੋ ਹੁੰਦੇ ਹੋਏ ਸੱਜੇ ਪਾਸੇ ਅਤੇ ਫਿਰ ਆਖਰੀ ਟੀ ਪੁਆਇੰਟ ਤੋ ਯੂ ਟਰਨ ਲੈਦੇ ਹੋਏ ਸਟਾਰਬਕਸ-ਪੁਲਸ ਚੋਕੀ ਰਣਜੀਤ ਐਵੀਨਿਉ-ਟੀ ਪੁਆਇੰਟ ਖੱਬੇ ਪਾਸੇ ਤੋ ਹੁੰਦੇ ਹੋਏ ਆਨੰਦ ਪਾਰਕ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੌੜ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਬੀ:ਐਸ:ਐਫ, ਪੰਜਾਬ ਪੁਲਿਸ, ਨਹਿਰੂ ਯੁਵਾ ਕੇਂਦਰ, ਖੇਡ ਵਿਭਾਗ, ਯੂਨੀਵਰਸਿਟੀ ਅਤੇ ਹੋਰ ਵਿਭਾਗਾਂ ਦੇ ਦੌੜਾਕ ਵੀ ਸ਼ਾਮਲ ਹੋਣਗੇ ਅਤੇ ਬੱਚਿਆਂ ਲਈ ਰੀਫਰੈਸ਼ਮੈਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਟੀ ਸ਼ਰਟ ਅਤੇ ਕੈਪ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਅੰਮ੍ਰਿਤਸਰ ਵਾਸੀਆਂ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ।
ਇਸ ਮੌਕੇ ਰਿਜਨਲ ਟਰਾਂਸਪੋਰਟ ਸਕੱਤਰ ਸ੍ਰ ਅਰਸ਼ਪ੍ਰੀਤ ਸਿੰਘ, ਜ਼ਿਲਾ੍ਹ ਸਿੱਖਿਆ ਅਸਫਰ ਸ਼੍ਰੀ ਸੁਸੀਲ ਤੁਲੀ, ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਵੀ ਹਾਜਰ ਸਨ।
—–
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਰਿੰਦਰ ਸਿੰਘ ਅੰਮ੍ਰਿਤ ਆਨੰਦ ਪਾਰਕ ਵਿਖੇ ਬਾਈਸਾਈਕਲ ਰੈਲੀ ਅਤੇ ਮੈਰਾਥਨ ਦੋੜ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਦੇ ਹੋਏ।

Related Articles

Leave a Comment