Home » ਜ਼ੀਰਾ ਵਿਖੇ ਸਮਾਧੀ ਸੰਕਰਾਪੁਰੀ ਮੇਲਾ ਬਿਆਸ ਪੂਜਾ 14 ਜੁਲਾਈ ਨੂੰ ਹੋਵੇਗਾ ਅਰੰਭ : ਸੁਖਦੇਵ ਬਿੱਟੂ ਵਿਜ

ਜ਼ੀਰਾ ਵਿਖੇ ਸਮਾਧੀ ਸੰਕਰਾਪੁਰੀ ਮੇਲਾ ਬਿਆਸ ਪੂਜਾ 14 ਜੁਲਾਈ ਨੂੰ ਹੋਵੇਗਾ ਅਰੰਭ : ਸੁਖਦੇਵ ਬਿੱਟੂ ਵਿਜ

by Rakha Prabh
73 views

ਜ਼ੀਰਾ/ ਫਿਰੋਜ਼ਪੁਰ 8 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ)

ਸਮਾਧੀ ਸੁਆਮੀ ਸ਼ੰਕਰਾਪੁਰੀ ਜੀ ਸਨੇਹ ਰੋਡ ਜ਼ੀਰਾ ਵਿਖੇ ਸਲਾਨਾ ਮੇਲਾ ਵਿਆਸ ਪੂਜਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਨਗਰ ਕੌਂਸਲ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਜ਼ੀਰਾ ਸ਼ਹਿਰ ਦੇ ਇਤਿਹਾਸਿਕ ਅਸਥਾਨ ਸਮਾਧੀ ਸੁਆਮੀ ਸ਼ੰਕਰਾਪੁਰੀ ਜੀ ਜ਼ੀਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਮੰਡਲੇਸ਼ਵਰ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਦੀ ਅਗਵਾਈ ਹੇਠ ਮੇਲਾ ਵਿਆਸ ਪੂਜਾ 14 ਜੁਲਾਈ ਦਿਨ ਐਤਵਾਰ ਤੋਂ ਸ਼ੁਰੂ ਹੋਵੇਗਾ ਅਤੇ 21 ਜੁਲਾਈ ਨੂੰ ਸਮਾਪਤੀ ਹੋਵੇਗੀ। ਬਿੱਟੂ ਵਿੱਜ ਨੇ ਦੱਸਿਆ ਕਿ ਮੇਲੇ ਦੀ ਅਰੰਭਤਾ 21 ਜੁਲਾਈ ਦਿਨ ਐਤਵਾਰ ਨੂੰ ਸ੍ਰੀ ਮਦ ਭਾਗਵਤ ਕਥਾ ਨਾਲ ਹੋਵੇਗੀ ਅਤੇ ਸ੍ਰੀ ਮਧ ਭਾਗਵਤ ਦੀ ਕਥਾ ਅਚਾਰਿਆ ਸ਼੍ਰੀ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਾ ਵਾਲੀ) ਵੱਲੋਂ ਕੀਤੀ ਜਾਵੇਗੀ । ਸੁਖਦੇਵ ਬਿੱਟੂ ਵਿੱਜ ਨੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਸਮਾਧੀ ਸਵਾਮੀ ਸ਼ੰਕਰਾਪੁਰੀ ਜੀ ਵਿਖੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਦੇ ਸਮੂਚੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਮੇਟੀ ਮੈਂਬਰ ਹਾਜ਼ਰ ਸਨ।

Related Articles

Leave a Comment