ਜ਼ੀਰਾ/ ਫਿਰੋਜ਼ਪੁਰ 7 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ)ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਅਹਿਮ ਮੀਟਿੰਗ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਕਿਸਾਨ ਆਗੂ ਸ਼ੇਰਜੰਗ ਸਿੰਘ ਦੇ ਗ੍ਰਹਿ ਪਿੰਡ ਹਰਦਾਸਾ ਵਿਖੇ ਹੋਈ। ਮੀਟਿੰਗ ਵਿੱਚ ਵੱਡੀ ਪੱਧਰ ਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਕਿਸਾਨਾਂ ਨੂੰ ਆਰੀਆ ਦਰ ਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਹਰਦਾਸਾ ਇਕਾਈ ਦਾ ਗਠਨ ਕੀਤਾ ਗਿਆ ਅਤੇ ਇਕਾਈ ਪ੍ਰਧਾਨ ਛਿੰਦਰ ਸਿੰਘ ਅਤੇ ਜਨਰਲ ਸਕੱਤਰ ਸਿੰਘ ਨੂੰ ਚੁਣਿਆ ਗਿਆ। ਇਸ ਦੌਰਾਨ ਨਸੀਬ ਸਿੰਘ ਨੂੰ ਮੀਤ ਪ੍ਰਧਾਨ, ਸ਼ਿੰਦਰ ਸਿੰਘ ਗੁਰਸੇਵਕ ਸਿੰਘ, ਜਸਕਰਨ ਸਿੰਘ , ਨੇਕ ਸਿੰਘ, ਸੁੱਚਾ ਸਿੰਘ, ਚਮਕੌਰ ਸਿੰਘ, ਹਰਬੰਸ ਸਿੰਘ, ਅਮਨਦੀਪ ਸਿੰਘ, ਹਰਭਿੰਦਰ ਸਿੰਘ ਤਰਸੇਮ ਸਿੰਘ , ਨਸ਼ੀਬ ਸਿੰਘ ਆਦਿ ਮੈਂਬਰ ਚੁਣੇ ਗਏ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਭਾਗ ਸਿੰਘ ਮਰਖਾਈ ਨੇ ਨਵੇਂ ਜੁੜੇ ਜੱਥੇਬੰਦੀ ਨਾਲ ਆਗੂਆਂ ਨੂੰ ਜਥੇਬੰਦੀ ਦੇ ਅਨੁਸ਼ਾਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਥੇਬੰਦੀ ਵੱਲੋਂ ਕਿਸਾਨ ਹਿੱਤਾਂ ਲਈ ਕੀਤੇ ਕੰਮਾਂ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕੇ ਜੋ ਕਿਸਾਨ ਆੜਤੀਆਂ ਪਾਸੋਂ ਫਸਲ ਬੀਜਣ ਲਈ ਵਿਆਜ ਦਰ ਤੇ ਪੈਸੇ ਲੈਂਦੇ ਹਨ ਉਹਨਾਂ ਨੂੰ ਆੜਤੀਆਂ ਵੱਲੋਂ 24 ਪ੍ਰਤੀਸ਼ਤ ਵਿਆਜ ਲਿਆ ਜਾ ਰਿਹਾ ਹੈ ਤੋ 18 ਪ੍ਰਤੀਸ਼ਤ ਹੀ ਵਿਆਜ਼ ਦਰ ਲਗਾਈ ਜਾਵੇ ਦੇ ਆਦੇਸ਼ ਜਾਰੀ ਕੀਤੇ ਜਾਣ । ਉਨ੍ਹਾਂ ਆੜਤੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਸ ਆੜਤੀਏ ਨੇ ਕਿਸਾਨਾਂ ਨੂੰ 18 ਪ੍ਰਤੀਸ਼ਤ ਤੋਂ ਵੱਧ ਵਿਆਜ਼ ਦਰਾਂ ਲਗਾਈਆਂ ਤਾ ਜੱਥੇਬੰਦੀ ਮਜਬੂਰਨ ਉਸ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਮੀਟਿੰਗ ਵਿਚ ਗੁਰਦੇਵ ਸਿੰਘ ਮਰੂੜ ਜਰਨਲ ਸਕੱਤਰ ਖੋਸਾ ਦਲ ਸਿੰਘ, ਜਸਪਾਲ ਸਿੰਘ ਝੱਤਰਾ ਸੀਨੀਅਰ ਮੀਤ ਪ੍ਰਧਾਨ ਖੋਸਾ ਸਿੰਘ, ਗੁਰਚਰਨ ਸਿੰਘ ਝੱਤਰਾ ਵਿੱਤ ਸਕੱਤਰ ਆਦਿ ਸੀਨੀਅਰ ਆਗੂ ਹਾਜ਼ਰ ਸਨ।