Home » ਸੀ.ਐੱਮ ਦੀ ਯੋਗਸ਼ਾਲਾ ਤਹਿਤ ਸੰਗਰੂਰ ਅਤੇ ਧੂਰੀ ਵਿਖੇ ਯੋਗ ਸਿਖਲਾਈ ਕੈਂਪ ਸ਼ੁਰੂ: ਡਿਪਟੀ ਕਮਿਸ਼ਨਰ

ਸੀ.ਐੱਮ ਦੀ ਯੋਗਸ਼ਾਲਾ ਤਹਿਤ ਸੰਗਰੂਰ ਅਤੇ ਧੂਰੀ ਵਿਖੇ ਯੋਗ ਸਿਖਲਾਈ ਕੈਂਪ ਸ਼ੁਰੂ: ਡਿਪਟੀ ਕਮਿਸ਼ਨਰ

ਵੱਧ ਤੋਂ ਵੱਧ ਲੋਕਾਂ ਨੂੰ ਲਾਭ ਉਠਾਉਣ ਦੀ ਅਪੀਲ

by Rakha Prabh
50 views
ਸੰਗਰੂਰ, 23 ਜੂਨ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਆਰੰਭੀ ਸੀ.ਐੱਮ ਦੀ ਯੋਗਸ਼ਾਲਾ ਮੁਹਿੰਮ ਦੇ ਤਹਿਤ ਲੋਕਾਂ ਨੂੰ ਯੋਗ ਲਈ ਵਿਆਪਕ ਪੱਧਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਸੰਗਰੂਰ ਸ਼ਹਿਰ ਵਿਖੇ ਚਾਰ ਸਥਾਨਾਂ ਉਤੇ ਅਤੇ ਧੂਰੀ ਵਿਖੇ ਇੱਕ ਸਥਾਨ ਤੇ ਸੀ.ਐਮ. ਦੀ ਯੋਗਸ਼ਾਲਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ ਯੋਗਸ਼ਾਲਾ ਦੇ ਦੋ ਸੈਸ਼ਨ ਚੱਲ ਰਹੇ ਹਨ ਜਿਨ੍ਹਾਂ ਲਈ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਨਾਸਰ ਬਾਗ ਸੰਗਰੂਰ ਵਿਖੇ ਵੀ ਦੋ ਵੱਖ ਵੱਖ ਸਿਖਲਾਈ ਸੈਸ਼ਨ ਆਰੰਭ ਹੋ ਚੁੱਕੇ ਹਨ ਜਿਨ੍ਹਾਂ ਦਾ ਸਮਾਂ ਸਵੇਰੇ 6 ਵਜੇ ਤੋਂ ਸਵੇਰੇ 7 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਸੈਸ਼ਨ ਦੌਰਾਨ ਸੀਨੀਅਰ ਸਿਟੀਜਨ ਤੇ ਆਮ ਲੋਕਾਂ ਲਈ ਵੱਖ ਵੱਖ ਸੈਸ਼ਨ ਇਕੋ ਸਮੇਂ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੈਪਟਨ ਕਰਮ ਸਿੰਘ ਨਗਰ ਪਾਰਕ ਅਤੇ ਡੀਸੀ ਕੰਪਲੈਕਸ ਵਿਖੇ ਵੀ ਯੋਗਾ ਕੈਂਪ ਲਗਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਮ ਬਾਗ ਧੂਰੀ ਵਿਖੇ ਸਵੇਰੇ 5 ਵਜੇ ਤੋਂ ਸਵੇਰੇ 6 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਵੀ ਸੀ.ਐਮ ਦੀ ਯੋਗਸ਼ਾਲਾ ਲਗਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਜਗ੍ਹਾ ਉਤੇ 25 ਜਾਂ 25 ਤੋਂ ਵੱਧ ਵਿਅਕਤੀ ਯੋਗ ਸਿੱਖਣ ਪ੍ਰਤੀ ਇੱਛਾ ਜ਼ਾਹਿਰ ਕਰਦੇ ਹੋਣ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਜ਼ਿਲ੍ਹਾ ਸੁਪਰਵਾਈਜ਼ਰ ਨਿਰਮਲ ਸਿੰਘ ਨਾਲ ਮੋਬਾਇਲ ਨੰਬਰ 9463360543 ਤੇ ਸੰਪਰਕ ਕਰਕੇ ਸੂਚਿਤ ਕਰ ਸਕਦੇ ਹਨ ਅਤੇ ਸਰਕਾਰ ਦੀ ਤਰਫੋਂ ਉਨ੍ਹਾਂ ਯੋਗ ਸਿਖਿਆਰਥੀਆਂ ਦੀ ਸੁਵਿਧਾ ਲਈ ਯੋਗ ਮਾਹਿਰ ਭੇਜਿਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਸਰਕਾਰ ਦੀ ਇਸ ਮੁਹਿੰਮ ਦਾ ਫਾਇਦਾ ਲੈ ਸਕਣ।

Related Articles

Leave a Comment