ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ ‘ਤੇ ਲੈ ਕੇ ਆਉਣਗੇ।
Punjabi movies: ਕਿਸਮਤ 2′, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’, ‘ ਸੌਕਣ ਸੌਕਣੇ’ ਵਰਗੀਆਂ ਵੱਡੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ, ਜ਼ੀ ਸਟੂਡੀਓਜ਼ ਨੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਇੱਕ ਹੋਰ ਸ਼ਾਨਦਾਰ ਮਨੋਰੰਜਕ ਮੈਗਾ-ਫਿਲਮ, “ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ” ਦੀ ਘੋਸ਼ਣਾ ਕੀਤੀ ਸੀ ਤੇ ਹੁਣ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ।
ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ ‘ਤੇ ਲੈ ਕੇ ਆਉਣਗੇ। ਜੈਸਮੀਨ ਸੈਂਡਲਾਸ ਨੇ ਵੀ ਫਿਲਮ ਦੇ ਇੱਕ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਇੱਕ ਅੰਡਰਡੌਗ ਵਿਅਕਤੀ ਬਾਰੇ ਹੈ ਜੋ ਹਿੰਮਤ ਕਰਕੇ ਧੱਕੇਸ਼ਾਹੀ ਦਾ ਸਾਹਮਣਾ ਕਰਦਾ ਹੈ ਪਰ ਬਾਅਦ ਵਿੱਚ ਸਫਲ ਹੋ ਕੇ ਉੱਭਰਦਾ ਹੈ।
ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ, ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ।