ਡਰੇਨਜ ਡਵੀਜ਼ਨ ਗੋਲੇਵਾਲਾ ਦੇ ਮਕੈਨਿਕਲ ਵਿੰਗ ਵਿੱਚ ਮਕੈਨਿਕ ਦੀ ਸੇਵਾ ਨਿਭਾ ਰਹੇ ਪਰਮਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਸਮਾਗਮ ਅਯੋਜਿਤ ਕੀਤਾ ਗਿਆ। ਇਸ ਮੌਕੇ ਵਿਦਾਇਗੀ ਸਮਾਗਮ ਵਿੱਚ ਸੇਵਾ ਮੁਕਤ ਮਕੈਨਿਕ ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਹਿਕਰਮੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ, ਚੇਅਰਮੈਨ ਦਰਸ਼ਨ ਸਿੰਘ ਪੈਂਨਸ਼ਨਰਜ ਐਸੋਸੀਏਸ਼ਨ, ਪੈਂਨਸ਼ਨਰਜ ਆਗੂ ਅਮਰੀਕ ਸਿੰਘ , ਸੰਦੀਪ ਕੁਮਾਰ ਵਿੱਤ ਸਕੱਤਰ ਨੇ ਕਿਹਾ ਕਿ ਮਕੈਨਿਕ ਪਰਮਜੀਤ ਸਿੰਘ ਨੇ ਬਹੁਤ ਹੀ ਇਮਾਨਦਾਰੀ ਨਾਲ ਨੋਕਰੀ ਕੀਤੀ ਅਤੇ ਜ਼ਿਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਬੇਦਾਗ ਸੇਵਾ ਮੁਕਤ ਹੋਏ ਹਨ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਕੀਤੀ ਜਾਵੇ, ਕੱਚੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਆਂਗਣਵਾੜੀ ਮਿੰਡ ਡੇ ਮੀਲ ਕੁੱਕ ਦੀਆਂ ਤਨਖਾਹਾਂ ਵਧਾਈਆਂ ਜਾਣ, ਕੱਟੇ ਭੱਤੇ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇੱਕ ਸੁਰ ਹੋ ਕੇ ਸਰਕਾਰ ਤੋਂ ਮੰਗਾ ਮਨਵਾਉਣ ਲਈ ਸੰਗਠਤ ਹੋਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਭਾਗ ਦੇ ਸੁਪਰਡੈਂਟ ਬਲਦੇਵ ਕਿਸ਼ਨ ਨੇ ਵਿਭਾਗ ਵੱਲੋਂ ਵਧਾਈ ਦਿੰਦਿਆਂ ਕਿਹਾ ਕਿ ਪਰਮਜੀਤ ਸਿੰਘ ਨੇ ਬਹੁਤ ਹੀ ਵਧੀਆ ਤੇ ਇਮਾਨਦਾਰੀ ਨਾਲ ਨੋਕਰੀ ਦੌਰਾਨ ਸੇਵਾ ਨਿਭਾਈ ਹੈ। ਇਸ ਮੌਕੇ ਵਿਧਾਇਗੀ ਸਮਾਗਮ ਵਿੱਚ ਦਰਜ਼ਾ ਬਾ ਦਰਜਾ ਮੁਲਾਜ਼ਮ ਸ਼ਾਮਲ ਹੋਏ।