ਨਿਹਾਲ ਸਿੰਘ ਵਾਲਾ –
ਬਸਪਾ ਦੀ ਕੌਮੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼, ਸਾਬਕਾ ਮੈਂਬਰ ਪਾਰਲੀਮੈਂਟ ਲੋਕ ਸਭਾ ਅਤੇ ਰਾਜ ਸਭਾ ਭੈਣ ਕੁਮਾਰੀ ਮਾਇਆਵਤੀ ਜੀ ਦਾ 68ਵਾਂ ਜਨਮ ਦਿਨ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ਅਤੇ ਪੁਆਇਜਿਨ ਟਰੀਟਮੈਂਟ ਸੈਂਟਰ ਵਿਖੇ ਸਰਦਾਰ ਹਰਦੇਵ ਸਿੰਘ ਤਖਾਣਵੱਧ ਇੰਚਾਰਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮੋਗਾ ਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਰਿਮੂਵਲ ਕਮੇਟੀ ਦੀ ਪ੍ਰਧਾਨਗੀ ਹੇਠ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਪ੍ਰਬੰਧ ਉਘੇ ਸਮਾਜ ਸੇਵੀ, ਚਿੰਤਕ, ਦੀਪ ਹਸਪਤਾਲ ਦੇ ਮਾਲਕ ਡਾਕਟਰ ਹਰਗੁਰਪ੍ਰਤਾਪ ਸਿੰਘ ਉਰਫ ਡਾਕਟਰ ਦੀਪ ਨੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਸਮੇਂ ਤੋਂ ਸੰਘਰਸ਼ਸ਼ੀਲ ਚਲੇ ਆ ਰਹੇ ਮਿਸ਼ਨਰੀ ਆਗੂ ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਸਰਦਾਰ ਲਾਲ ਸਿੰਘ ਸੁਲਹਾਣੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚਾ ਕੇ ਬਹੁਜਨ ਸਮਾਜ ਦੇ ਲੋਕਾਂ ਵਿੱਚ ਰਾਜ ਭਾਗ ਦੀ ਚਾਹਤ ਪੈਦਾ ਕੀਤੀ, ਉਹਨਾਂ ਦੇ ਸੰਘਰਸ਼ ਸਦਕਾ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਚਾਰ ਵਾਰ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਰਾਜਸੱਤਾ ਸੰਭਾਲਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ ਆਪਣੀ ਜ਼ਿੰਦਗੀ ਦੇ ਸੁਨਿਹਰੀ ਪਲ ਬਹੁਜਨ ਸਮਾਜ ਦੀ ਬਿਹਤਰੀ ਲਈ ਸੰਘਰਸ਼ ਕਰਦਿਆਂ ਬਿਤਾਏ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਸੁਖ ਆਰਾਮ ਤਿਆਗ ਕੇ ਸਮਾਜਿਕ ਪ੍ਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਲਈ ਸਾਹਿਬ ਕਾਂਸ਼ੀ ਰਾਮ ਜੀ ਦਾ ਭਰਪੂਰ ਸਾਥ ਦਿੱਤਾ। ਉਹਨਾਂ ਦੱਸਿਆ ਕਿ ਭੈਣ ਜੀ ਵਲੋਂ 21 ਸਾਲ ਦੀ ਉਮਰ ਵਿੱਚ ਘਰ ਪਰਵਾਰ ਤਿਆਗ ਕੇ ਬਹੁਜਨ ਸਮਾਜ ਦੇ ਸਵੈਮਾਣ ਲਈ ਸੰਘਰਸ਼ ਵਿੱਚ ਕੁੱਦਣਾ ਬਹੁਤ ਵੱਡੀ ਕੁਰਬਾਨੀ ਹੈ। ਉਹਨਾਂ ਦੀ ਹਿੰਮਤ ਹੌਸਲੇ ਤੇ ਦਲੇਰੀ ਸਦਕਾ ਉਹਨਾਂ ਨੂੰ ਆਇਰਨ ਲੇਡੀ ਵਜੋਂ ਜਾਣਿਆਂ ਜਾਂਦਾ ਹੈ। ਵਿਸ਼ਵ ਦੀਆਂ 10 ਸ਼ਕਤੀਸ਼ਾਲੀ ਔਰਤ ਆਗੂਆਂ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦਾ ਨਾਮ ਦਾ ਸ਼ਾਮਲ ਹੋਣਾ ਬਹੁਜਨ ਸਮਾਜ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ। ਅੱਜ ਮੋਦੀ ਦੇ ਫਾਸ਼ੀਵਾਦੀ ਰਾਜ ਨੂੰ ਭਾਰਤ ਦੇ ਅਸਲ ਲੋਕਤਾਂਤਰਿਕ ਰਾਜ ਵਿੱਚ ਬਦਲਣ ਦਾ ਸਾਹਸ ਜੇਕਰ ਕਿਸੇ ਵਿੱਚ ਹੈ ਤਾਂ ਉਹ ਕੇਵਲ ਭੈਣ ਕੁਮਾਰੀ ਮਾਇਆਵਤੀ ਵਿੱਚ ਹੀ ਵੇਖਿਆ ਜਾ ਰਿਹਾ ਹੈ। ਉਹ ਦੇਸ਼ ਨੂੰ ਯੋਗ ਅਗਵਾਈ ਦੇ ਕੇ ਤਰੱਕੀ ਦੇ ਰਾਹ ਤੇ ਲਿਜਾਣ ਦੇ ਸਮਰੱਥ ਹਨ। ਹਰ ਵਰਗ ਦੀ ਤਰੱਕੀ ਲਈ ਉਨ੍ਹਾਂ ਦੀ ਸਰਕਾਰ ਸਮੇਂ ਕੀਤੇ ਕੰਮਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਵਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਬੂ ਚ ਰੱਖਿਆ ਗਿਆ। ਉਹਨਾਂ ਦੀ ਪ੍ਰਸ਼ਾਸਨ ਤੇ ਮਜ਼ਬੂਤ ਪਕੜ ਸੀ। ਉਹਨਾਂ ਦੇ ਸ਼ਾਸਨ ਦੌਰਾਨ ਗੁੰਡਾਗਰਦੀ ਨੂੰ ਨੱਥ ਪਾਈ ਗਈ ਤੇ ਇਕ ਫਿਰਕੂ ਦੰਗਾ ਨਹੀਂ ਹੋਇਆ। ਗਰੀਬਾਂ ਦਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜ਼ਮੀਨਾਂ ਵੰਡੀਆਂ ਗਈਆਂ ਤੇ ਕਾਰੋਬਾਰ ਚਲਾਉਣ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਸਰਦਾਰ ਸੁਲਹਾਣੀ ਨੇ ਭਾਰਤ ਦੇ ਸੰਵਿਧਾਨ ਨੂੰ ਤੋੜਨ ਲਈ ਯਤਨਸ਼ੀਲ ਤਾਕਤਾਂ ਨੂੰ ਮੂੰਹ ਤੋੜ ਜੁਆਬ ਦੇਣ ਲਈ ਭੈਣ ਕੁਮਾਰੀ ਮਾਇਆਵਤੀ ਦੇ ਹਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਇਸ ਸਮਾਗਮ ਦੇ ਪ੍ਰਬੰਧਕ ਡਾਕਟਰ ਹਰਗੁਰਪ੍ਰਤਾਪ ਸਿੰਘ ਦੀਪ ਨੇ ਸੰਬੋਧਨ ਕਰਦਿਆਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਅਪਨਾ ਕੇ ਅੱਗੇ ਵਧਣਾ ਹੋਏਗਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੀਆਂ 22 ਪ੍ਰਤਿੱਗਿਆਵਾਂ ਤੋਂ ਸਮਾਜ ਨੂੰ ਜਾਣੂ ਕਰਾਉਣ ਲਈ ਘਰ ਘਰ ਜਾਣਾ ਹੋਏਗਾ। ਬਾਬਾ ਸਾਹਿਬ ਦੀ ਇੱਛਾ ਮੁਤਾਬਿਕ ਬਹੁਜਨ ਸਮਾਜ ਦਾ ਨੌਜਵਾਨ ਵਰਗ ਹਰ ਤਰ੍ਹਾਂ ਦੇ ਨਸ਼ੇ ਤਿਆਗ ਕੇ ਬਹੁਜਨ ਸਮਾਜ ਨੂੰ ਰਾਜਸੱਤਾ ਦਾ ਮਾਲਕ ਬਣਾਉਣ ਲਈ ਸੰਘਰਸ਼ ਵਿੱਚ ਕੁਦਣਾ ਚਾਹੀਦਾ ਹੈ।
ਇਸ ਮੁਬਾਰਕ ਮੌਕੇ ਤੇ ਡਾਕਟਰ ਦੀਪ ਅਤੇ ਬਸਪਾ ਆਗੂਆਂ ਵਲੋਂ ਸਰਦਾਰ ਲਾਲ ਸਿੰਘ ਸੁਲਹਾਣੀ ਜੀ ਦਾ ਭਰਪੂਰ ਸਨਮਾਨ ਕੀਤਾ ਗਿਆ। ਡਾਕਟਰ ਹਰਗੁਰਪ੍ਰਤਾਪ ਸਿੰਘ ਜੀ ਵਲੋਂ ਸੁਲਹਾਣੀ ਜੀ ਨੂੰ ਆਪਣੀ ਇੱਕ ਕਿਤਾਬ ਭੇਂਟ ਕੀਤੀ ਗਈ। ਇਸ ਮੌਕੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇੱਕ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਰਾਜਪਾਲ ਸਿੰਘ ਨੰਗਲ ਅਤੇ ਗੁਰਮੇਲ ਸਿੰਘ ਧੂੜਕੋਟ ਵਲੋਂ ਕਾਂਗਰਸ ਪਾਰਟੀ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਅਤੇ ਸਰਦਾਰ ਲਾਲ ਸਿੰਘ ਸੁਲਹਾਣੀ ਅਤੇ ਹੋਰ ਆਗੂਆਂ ਵਲੋਂ ਪਾਰਟੀ ਵਿੱਚ ਨਵੇਂ ਆਏ ਇਹਨਾਂ ਸਾਥੀਆਂ ਦਾ ਸਵਾਗਤ ਕਰਦਿਆਂ ਸਨਮਾਨ ਕੀਤਾ।ਗੁਰਤੇਜ ਸਿੰਘ ਰਾਹੀ ਬੱਧਨੀ ਕਲਾਂ ਦੇ ਕਵੀਸ਼ਰੀ ਜਥੇ ਅਤੇ ਰਾਮ ਸਿੰਘ ਹਠੂਰ ਨੇ ਕਵਿਤਾਵਾਂ ਪੇਸ਼ ਕਰਕੇ ਹਾਜ਼ਰੀ ਭਰੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸਪਾ ਜ਼ਿਲ੍ਹਾ ਮੋਗਾ ਦੇ ਇੰਚਾਰਜ ਹਰਦੇਵ ਸਿੰਘ ਤਖਾਣਵੱਧ, ਸਾਬਕਾ ਜ਼ਿਲ੍ਹਾ ਮੀਤ ਲਖਵੀਰ ਸਿੰਘ ਬੁੱਧ ਸਿੰਘ ਵਾਲਾ, ਸਾਬਕਾ ਹਲਕਾ ਪ੍ਰਧਾਨ ਨਿਹਾਲ ਸਿੰਘ ਵਾਲਾ ਬਿੱਕਰ ਸਿੰਘ ਬੱਧਨੀ ਕਲਾਂ,ਸੋਨੀ ਹਿੰਮਤਪੁਰਾ, ਸਾਬਕਾ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਸੇਖਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਆਗੂ ਸੇਵਕ ਸਿੰਘ ਮਾਣੂੰਕੇ, ਸਾਬਕਾ ਹਲਕਾ ਪ੍ਰਧਾਨ ਬਾਘਾਪੁਰਾਣਾ ਬਲਵਿੰਦਰ ਸਿੰਘ ਅਟਵਾਲ, ਸਾਬਕਾ ਹਲਕਾ ਖਜ਼ਾਨਚੀ ਬਾਘਾਪੁਰਾਣਾ, ਕਰਨੈਲ ਸਿੰਘ ਕਾਲੇਕੇ,ਸਰਵਣ ਸਿੰਘ ਕਾਲੇਕੇ, ਪ੍ਰੀਤਮ ਸਿੰਘ ਬੀ ਏ, ਜਗਰਾਜ ਸਿੰਘ ਬੱਧਨੀ ਕਲਾਂ,ਬੱਗਾ ਸਿੰਘ ਲੋਪੋ, ਸੁਬੇਦਾਰ ਓਮ ਪ੍ਰਕਾਸ਼ ਸਿੰਘ ਤਖਾਣਵੱਧ, ਬੂਟਾ ਸਿੰਘ ਤਖਾਣਵੱਧ,ਜੋ਼ਰਾ ਸਿੰਘ ਭੰਗਾ, ਸੰਪੂਰਨ ਸਿੰਘ ਪੱਤੋ, ਰੂਪ ਸਿੰਘ ਰਣਸੀਂਹ ਕਲਾਂ, ਸ਼ਿੰਗਾਰਾ ਸਿੰਘ ਰਣਸੀਂਹ ਖੁਰਦ,ਜੱਗਾ ਸਿੰਘ ਭਦੌੜ ਸਮੇਤ ਵੱਡੀ ਗਿਣਤੀ ਵਿਚ ਕਾਰਜ ਕਰਤਾਵਾਂ ਨੇ ਸ਼ਮੂਲੀਅਤ ਕੀਤੀ।
(ਪੇਸ਼ਕਸ਼ ਹਰਦੇਵ ਸਿੰਘ ਤਖਾਣਵੱਧ)