ਹੁਸਿ਼ਆਰਪੁਰ, 1 ਜੂਨ ( ਤਰਸੇਮ ਦੀਵਾਨਾ)- ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਦੇ ਖਿਡਾਰੀਆਂ ਨੇ ਪਿੰਡ ਦੌਲੋਵਾਲ ਵਿਖੇ ਟੂਰਨਾਮੈਂਟ ’ਚ ਮੱਲਾਂ ਮਾਰ ਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਸਬੰਧੀ ਪ੍ਰਿੰ: ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੌਲੋਵਾਲ ਵਿਖੇ ਹੋਏ ਟੂਰਨਾਮੈਂਟ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਦੀ ਅੰਡਰ-17 ਅਤੇ ਅੰਡਰ-19 ਵਰਗ ’ਚ ਕਬੱਡੀਆਂ ਦੀਆਂ ਟੀਮਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਲੰਬੀ ਛਾਲ ’ਚ ਅੰਡਰ-14 ਸਾਲ ਵਰਗ ’ਚ ਸਕੁਲ ਦੇ ਵਿਦਿਆਰਥੀ ਰਕੇਸ਼ ਕੁਮਾਰ ਨੇ ਪਹਿਲਾ ਤੇ ਅੰਡਰ-19 ਸਾਲ ਵਰਗ ’ਚ ਪ੍ਰਿੰਸ ਵਿਰਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਹੀ ਤਰ੍ਹਾਂ ਅੰਡਰ-19 ਸਾਲ ਦੇ ਵਰਗ ’ਚ ਵਿਦਿਆਰਥੀ ਗੁਰਪੀਤ ਸਿੰਘ ਨੇ 100 ਮੀਟਰ ਦੀ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਇਲਾਕੇ ਭਰ ’ਚ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰ: ਸੁਰਜੀਤ ਸਿੰਘ ਨੇ ਇਸ ਸਫਲਤਾ ਸਿਹਰਾ ਕੋਚ ਸੰਦੀਪ ਕੁਮਾਰ, ਅਨੂਪਮ ਠਾਕੁਰ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਫਲਸਰੂਪ ਵਿਦਿਆਰਥੀ ਸਫਲਤਾ ਦੀਆਂ ਉੱਚੀਆਂ ਮੰਜਿ਼ਲਾਂ ਨੂੰ ਛੂਹ ਰਹੇ ਹਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਜੋਗਿੰਦਰ ਸਿੰਘ, ਸੰਤੋਸ਼ ਕੁਮਾਰੀ, ਦਲਜੀਤ ਕੌਰ, ਰਾਜ ਰਾਣੀ, ਸੀਮਾ ਰਾਣੀ ਆਦਿ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ