Home » ਕੋਟ ਖਾਲਸਾ ਇਲਾਕੇ ‘ਚ ਨਸ਼ਾ ਵਿੱਕਦਿਆ ਦੀ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਜਾਗੀ ਅੰਮ੍ਰਿਤਸਰ ਪੁਲਿਸ

ਕੋਟ ਖਾਲਸਾ ਇਲਾਕੇ ‘ਚ ਨਸ਼ਾ ਵਿੱਕਦਿਆ ਦੀ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਜਾਗੀ ਅੰਮ੍ਰਿਤਸਰ ਪੁਲਿਸ

ਮੌਜ਼ੂਦਾ ਕੌਂਸਲਰ ਦੀ ਸੱਸ ਮਹਿੰਦਰ ਕੌਰ ਤੇ ਲੱਗੇ ਚਿੱਟਾ ਵੇਚਣ ਦੇ ਇਲਜ਼ਾਮ

by Rakha Prabh
15 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ)
ਅੱਜ ਸ਼ੋਸ਼ਲ ਮੀਡੀਆਂ ਤੇ ਇਲਾਕਾ ਕੋਟ ਖਾਲਸਾ ਵਿੱਚ ਵਿੱਕਦੇ ਚਿੱਟੇ ਦੀਆਂ ਵੀਡਿਓਜ਼ ਖ਼ੂਬ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਕੋਟ ਖਾਲਸਾ ਦੇ ਇਲਾਕ਼ਾ ਵਾਸੀਆਂ ਵੱਲੋਂ ਪੁਲਿਸ ਚੌਂਕੀ ਕੋਟ ਖਾਲਸਾ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਤੇ ਅੱਕੇ ਲੋਕਾਂ ਵੱਲੋਂ ਪੁਲਿਸ ਚੌਂਕੀ ਕੋਟ ਖਾਲਸਾ ਦੇ ਨਾਲ ਦੀ ਗਲੀ ਵਿੱਚੋਂ ਅੱਜ ਚਿੱਟੇ ਦਾ ਨਸ਼ਾ ਖ਼ਰੀਦ ਕੇ ਆਉਂਦੇ ਲੋਕਾਂ ਦੀਆਂ ਵੀਡੀਓਜ਼ ਬਣਾਈਆਂ ਗਈਆਂ ਤੇ ਸ਼ੋਸ਼ਲ ਮੀਡੀਆ ਤੇ ਵਾਇਰਲ ਵੀ ਕੀਤੀਆਂ ਗਈਆਂ ਤੇ ਨਸ਼ਾ ਖ਼ਰੀਦ ਕੇ ਆਉਂਦੇ ਇੱਕ ਨੌਜ਼ਵਾਨਾਂ ਨੂੰ ਘੇਰ ਕੇ ਪੁਲਿਸ ਚੌਂਕੀ ਕੋਟ ਖਾਲਸਾ ਵੀ ਮਹੁੱਲਾ ਵਾਸੀਆਂ ਵੱਲੋਂ ਖੜਿਆਂ ਗਿਆ।
ਇਸ ਤੋਂ ਬਾਅਦ ਕੁੰਭਕਰਨ ਦੀ ਨੀਂਦ ਸੁੱਤੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਹਰਕਤ ਵਿੱਚ ਆਈ ਤੇ ਇਲਾਕ਼ਾ ਵਾਸੀਆਂ ਵੱਲੋਂ ਕਾਬੂ ਕੀਤੇ ਵਿਅਕਤੀਆਂ ਨੇ ਦੱਸਿਆਂ ਕਿ ਇੱਕ ਔਰਤ ਜਿਸਦਾ ਨਾਮ ਮਹਿੰਦਰ ਕੌਰ ਵਾਸੀ ਨਜ਼ਦੀਕ ਪਾਰਕ, ਹਰਗੋਬਿੰਦਪੁਰ ਨਗਰ, ਕੋਟ ਖਾਲਸਾ, ਅੰਮ੍ਰਿਤਸਰ ਪਾਸੋਂ ਖਰੀਦ ਕੀਤਾ ਹੈ, ਉਹ ਚਿੱਟੇ ਦਾ ਨਸ਼ਾ ਵੇਚਦੀ ਹੈ।
ਇਲਾਕ਼ਾ ਵਾਸੀਆਂ ਦੀ ਨਸ਼ਿਆਂ ਖ਼ਿਲਾਫ਼ ਬਣੀ 11 ਮੈਂਬਰੀ ਕਮੇਟੀ ਵੱਲੋਂ ਇਹ ਗੱਲ ਪੁਲਿਸ ਚੌਂਕੀ ਕੋਟ ਖਾਲਸਾ ਦੇ ਇੰਚਾਰਜ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੂੰ ਦੱਸਿਆਂ ਤੇ ਉਹਨਾਂ ਵੱਲੋਂ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ  ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਬਲਿਕ ਵੱਲੋਂ ਕਾਬੂ ਕੀਤੇ ਵਿਅਕਤੀ ਜਿਸਦਾ ਨਾਮ ਕਿਸ਼ਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਲੀ ਲੱਖ ਦਾਤਾ, ਕੋਟ ਖਾਲਸਾ, ਅੰਮ੍ਰਿਤਸਰ ਖਿਲਾਫ਼ ਪ੍ਰੀਵੇਨਟੀਵ ਐਕਸ਼ਲ ਲਿਆ ਗਿਆ ਅਤੇ ਨਸ਼ਾਂ ਵੇਚਣ ਵਾਲੀ ਔਰਤ ਮਹਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਨਜ਼ਦੀਕ ਪਾਰਕ, ਹਰਗੋਬਿੰਦਪੁਰ ਨਗਰ, ਕੋਟ ਖਾਲਸਾ, ਅੰਮ੍ਰਿਤਸਰ ਦਾ ਨਾਂ ਲਿਆ ਤੇ ਪੁਲਿਸ ਵੱਲੋਂ ਤਰੁੰਤ ਐਕਸ਼ਨ ਲੈਂਦੇ ਹੋਏ ਉਸ ਨੂੰ ਕਾਬੂ ਕਰਨ ਲਈ ਉਸਦੇ ਘਰ ਰੇਡ ਕੀਤੇ ਗਏ ਪਰ ਉਹ ਆਪਣੇ ਘਰੋਂ ਗਾਇਬ ਸੀ ਤੇ ਇੱਧਰ ਉੱਧਰ ਚਲੀ ਗਈ ਸੀ। ਪੁਲਿਸ ਚੌਂਕੀ ਕੋਟ ਖਾਲਸਾ ਦੇ ਇੰਚਾਰਜ ਪਲਵਿੰਦਰ ਸਿੰਘ ਆਖਿਆ ਕਿ ਇਹ ਮੌਜ਼ੂਦਾ ਕੌਂਸਲਰ ਦੀ ਸੱਸ ਮਹਿੰਦਰ ਕੌਰ ਹੈ। ਜਿਸ ਦੀ ਪੁਲਿਸ ਟੀਮਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਦੀ ਜਲਤ ਤੋਂ ਜਲਦ ਭਾਲ ਕਰਕੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਇਲਾਕਾ ਨਿਵਾਸੀਆਂ ਅਤੇ ਮੀਡੀਆਂ ਦਾ ਬਹੁਤ ਧੰਨਵਾਦ ਕਰਦੀ ਹੈ, ਕਿ ਜਿੰਨਾਂ ਦੇ ਉਪਰਾਲੇ ਸਦਕਾ ਅਜਿਹੇ ਸਮਾਜ ਵਿਰੋਧੀ ਅਨਸਰਾਂ ਬਾਰੇ ਧਿਆਨ ਵਿੱਚ ਲਿਆਦਾ ਗਿਆ ਤੇ ਪੁਲਿਸ ਨਸ਼ੇ ਦਾ ਧੰਦਾ ਕਰਨ ਵਾਲੇ ਤਸਰਕਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ਼ ਸਖ਼ਤ ਅਕੈਸ਼ਨ ਲੈਣ ਲਈ ਤੱਤਪਰ ਹੈ।

Related Articles

Leave a Comment