ਧਾਰਮਿਕ ਸਮਾਗਮ ਦੌਰਾਨ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ
ਅੰਮ੍ਰਿਤਸਰ, 18 ਅਕਤੂਬਰ ( ਜਸਪਾਲ ਸਿੰਘ ਪੰਨੂੰ ) : ਕੱਤਕ ਦੀ ਸੰਗਰਾਂਦ ਨੂੰ ਮੁੱਖ ਰਖਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਪ੍ਰਸਿੱਧ ਢਾਡੀ ਕੇਵਲ ਸਿੰਘ ਕੋਮਲ ਦੇ ਸਾਥੀਆਂ ਵੱਲੋਂ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾਕੇ ਗੁਰੂ-ਘਰ ਨਾਲ ਜੋੜਿਆਂ ਗਿਆ। ਇਸ ਮੌਕੇ ਸਮਾਗਮ ’ਚ ਜਸਪਾਲ ਸਿੰਘ ਪੰਨੂੰ ਉਪ ਚੇਅਰਮੈਨ ਕਿਸਾਨ ਖੇਤ ਮਜਦੂਰ ਸੈੱਲ ਪੰਜਾਬ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਮੀਤ-ਪ੍ਰਧਾਨ ਕੋਆਪ੍ਰਟਿਵ ਸੁਸਾਇਟੀ, ਕੁਲਦੀਪ ਸਿੰਘ ਪੰਨੂ, ਗੋਰਾ ਮਿਸਤਰੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।