Home » ਜ਼ੀਰਾ ਰੇਜ਼ ਦਫਤਰ ਅੱਗੇ ਜੰਗਲਾਤ ਕਾਮਿਆਂ ਵੱਲੋਂ 30 ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ

ਜ਼ੀਰਾ ਰੇਜ਼ ਦਫਤਰ ਅੱਗੇ ਜੰਗਲਾਤ ਕਾਮਿਆਂ ਵੱਲੋਂ 30 ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ

by Rakha Prabh
53 views

ਜ਼ੀਰਾ/ ਫਿਰੋਜ਼ਪੁਰ 29 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)

ਜੰਗਲਾਤ ਕਾਮਿਆਂ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ਼ ਵੱਜੋਂ ਰੇਜ਼ ਦਫਤਰ ਜ਼ੀਰਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਰੇਂਜ ਅਫ਼ਸਰ ਜ਼ੀਰਾ ਵੱਲੋਂ ਦਿੱਤੀ ਮੀਟਿੰਗ ਵਿੱਚੋਂ ਉੱਠ ਜਾਣ ਅਤੇ ਮੰਗਾਂ ਨਾ ਮੰਨਣ ਤੋਂ ਇਲਾਵਾਂ ਜੰਗਲਾਤ ਕਾਮਿਆਂ ਨਾਲ ਮਾੜੇ ਵਰਤਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਦੀਆਂ ਦੋ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ । ਉਨ੍ਹਾਂ ਕਿਹਾ ਕਿ ਨਰੇਗਾ ਸਕੀਮ ਅਧੀਨ ਜੰਗਲਾਤ ਕਾਮੇ ਕੰਮ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਮਿਤੀ 30 ਅਕਤੂਬਰ 2023 ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਸ ਦੀ ਜ਼ਿਮੇਵਾਰੀ ਰੇਂਜ ਅਫ਼ਸਰ ਦੀ ਹੋਵੇਗੀ। ਇਸ ਮੌਕੇ ਮੀਟਿੰਗ ਵਿੱਚ। ਇਸ ਮੌਕੇ ਮੀਟਿੰਗ ਵਿੱਚ ਲਖਵੀਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਸਰਕਲ ਜਰਨਲ ਸਕੱਤਰ, ਬਾਂਕੇ ਲਾਲ ਜ਼ਿਲ੍ਹਾ ਵਿੱਤ ਸਕੱਤਰ, ਰਾਜ ਸਿੰਘ ਜ਼ਿਲ੍ਹਾ ਜੋਇੰਟ ਸਕੱਤਰ, ਮੁਖਤਿਆਰ ਸਿੰਘ ਰੇਂਜ ਪ੍ਰਧਾਨ ਫਿਰੋਜ਼ਪੁਰ, ਜੀਤ ਸਿੰਘ ਸਾਨਕੇ ਸਹਾਇਕ ਖਜ਼ਾਨਚੀ, ਜਸਵਿੰਦਰ ਰਾਜ ਰੇਂਜ ਪ੍ਰਧਾਨ ਜ਼ੀਰਾ, ਬਲਵਿੰਦਰ ਕੁਮਾਰ ਜਰਨਲ ਸਕੱਤਰ ਰੇਂਜ ਜ਼ੀਰਾ, ਸੇਵਾਦਾਰ ਗੋਰਖਾ ਬਹਾਦਰ, ਸੁਲੱਖਣ ਸਿੰਘ ਮੁਖ ਸਲਾਹਕਾਰ, ਬਲਵਿੰਦਰ ਸਿੰਘ ਜਰਨਲ ਸਕੱਤਰ ਰੇਂਜ ਫਿਰੋਜ਼ਪੁਰ ਆਦਿ ਹਾਜ਼ਰ ਸਨ।

Related Articles

Leave a Comment