Home » ਕੋਲਕੱਤਾ ‘ਚ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਨੈਸ਼ਨਲ ਜਨਰਲ ਕੌਸਲ ਮੀਟਿੰਗ ਅੱਜ ਤੋਂ ਸ਼ੁਰੂ, ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ 600 ਤੋ ਵਧੇਰੇ ਮੁਲਾਜ਼ਮ ਕਰਨਗੇ ਸ਼ਮੂਲੀਅਤ

ਕੋਲਕੱਤਾ ‘ਚ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਨੈਸ਼ਨਲ ਜਨਰਲ ਕੌਸਲ ਮੀਟਿੰਗ ਅੱਜ ਤੋਂ ਸ਼ੁਰੂ, ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ 600 ਤੋ ਵਧੇਰੇ ਮੁਲਾਜ਼ਮ ਕਰਨਗੇ ਸ਼ਮੂਲੀਅਤ

ਪ.ਸ.ਸ.ਫ ਵਲੋਂ 7 ਮਹਿਲਾ ਮੁਲਾਜ਼ਮ ਆਗੂਆਂ ਸਮੇਤ 30 ਡੈਲੀਗੇਟਾ ਕੀਤੀ ਸ਼ਮੂਲੀਅਤ

by Rakha Prabh
116 views

ਕੋਲਕੱਤਾ, 28 ਦਸੰਬਰ ( ਜੀ.ਐਸ.ਸਿੱਧੂ/ ਰਾਖਾ ਪ੍ਰਭ ਬਿਉਰੋ ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22/ ਬੀ ਚੰਡੀਗੜ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਰਾਖਾ ਪ੍ਰਭ ਅਖਬਾਰ ਜਲੰਧਰ ਨਾਲ ਰਾਬਤਾ ਕਾਇਮ ਕਰਦਿਆਂ ਦੱਸਿਆ ਕਿ ਕਿ ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਜਨਰਲ ਕੌਂਸਲ ਮੀਟਿੰਗ ਮਿਤੀ ਜੋ 28 ਤੋਂ 30 ਦਸੰਬਰ 2023 ਨੂੰ ਕੋਲਕੱਤਾ ਵਿਖੇ ਹੋ ਰਹੀ ਸੀ , ਵਿੱਚ ਪ.ਸ.ਸ.ਫ. ਵਲੋਂ 7 ਮਹਿਲਾ ਮੁਲਾਜਮ ਆਗੂਆਂ ਸਮੇਤ 30 ਡੈਲੀਗੇਟ ਸ਼ਾਮਿਲ ਹੋਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ, ਜੋਨਲ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ ਜਿਲਾ ਪ੍ਰਧਾਨ ਪਸਸਫ ਫਿਰੋਜਪੁਰ,, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਈਸਟਰਨ ਜੋਨਲ ਕਲਚਰਲ ਸੈਂਟਰ, ਭਾਰਤਿਅਮ ਕਲਚਰਲ ਮਲਟੀਪਲੈਕਸ, ਸੈਕਟਰ-3, ਸਾਲਟ-ਲੇਕ ਕੋਲਕੱਤਾ ਵਿਖੇ ਹੋ ਰਹੀ ਹੈ, ਜਿਸ ਵਿੱਚ ਪੰਜਾਬ ਸਹਿਤ ਪੂਰੇ ਦੇਸ਼ ਵਿੱਚੋਂ ਪ੍ਰਾਂਤਾਂ ਦੀਆਂ ਮੁਲਾਜਮ ਜੱਥੇਬੰਦੀਆਂ ਦੇ 600 ਡੈਲੀਗੇਟ ਸ਼ਮੂਲੀਅਤ ਕੀਤੀ ਹੈ। ਸਟੇਟ ਕੋ-ਆਰਡੀਨੇਸ਼ਨ ਕਮੇਟੀ, ਗੌਰਮਿੰਟ ਇੰਪਲਾਈਜ਼ ਐਸੋਸੀਏਸ਼ਨ ਵੈਸਟ ਬੰਗਾਲ ਵਲੋਂ ਇਸ ਨੈਸ਼ਨਲ ਕੌਂਸਲ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ ਕਾਨਫਰੰਸ ਹਾਲ ਸਹਿਤ ਦੇਸ਼ ਭਰ ਤੋਂ ਪਹੁੰਚ ਰਹੇ ਡੈਲੀਗੇਟ ਸਾਥੀਆਂ ਦੀ ਰਿਹਾਇਸ਼ ਦਾ ਨਵਪ੍ਰਾਜਨਮਾ ਸਟੇਟ ਯੂਥ ਹੋਸਟਲ, ਯੁਵਾ ਭਾਰਤੀ ਕਰਿਆਂਗਣਾ, ਸਾਲਟ-ਲੇਕ ਸਿਟੀ ਕੋਲਕੱਤਾ ਵਿਖੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਨੈਸ਼ਨਲ ਕੌਸਲ ਵਿੱਚ ਆਲ ਇੰਡੀਆ ਦੇ ਕੌਮੀਂ ਵਾਇਸ ਪ੍ਰਧਾਨ ਸਤੀਸ਼ ਰਾਣਾ, ਨੈਸ਼ਨਲ ਕਾਰਜਕਾਰਣੀ ਮੈਂਬਰ ਤੀਰਥ ਸਿੰਘ ਬਾਸੀ, ਕਰਮਜੀਤ ਸਿੰਘ ਬੀਹਲਾ, ਵੋਮੈਨ ਸਬ-ਕਮੇਟੀ ਮੈਂਬਰ ਹਰਮਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਪ.ਸ.ਸ.ਫ. ਵਲੋਂ 7ਮਹਿਲਾ ਡੈਲੀਗੇਟਾਂ ਸਹਿਤ 30 ਡੈਲੀਗੇਟ ਸਾਥੀ ਸ਼ਮੂਲੀਅਤ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਕੌਮੀਂ ਪ੍ਰਧਾਨ ਸੁਭਾਸ਼ ਲਾਂਬਾ ਅਤੇ ਕੌਮੀਂ ਜਨਰਲ ਸਕੱਤਰ ਏ. ਸ਼੍ਰੀ ਕੁਮਾਰ ਦੀ ਅਗਵਾਈ ਹੇਠ ਹੋ ਰਹੀ ਇਸ ਨੈਸ਼ਨਲ ਕੌਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ।ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰਵਾਉਣ, ਵਿਭਾਗਾਂ ਦੀ ਆਕਾਰ-ਘਟਾਈ ਨੂੰ ਬੰਦ ਕਰਵਾਉਣ ਸਹਿਤ ਹੋਰ ਜਰੂਰੀ ਮੁੱਦਿਆ ਤੇ ਆਗੂਆਂ ਅਤੇ ਬੁਲਾਰਿਆ ਵਲੋਂ ਚਰਚਾ ਕਰਨ ਉਪਰੰਤ ਦੇਸ਼ ਪੱਧਰੀ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਨੈਸ਼ਨਲ ਕੌਂਸਲ ਦੇ ਆਖਰੀ ਦਿਨ ਇੱਕ ਵਿਸ਼ਾਲ ਪਬਲਿਕ ਮੀਟਿੰਗ ਕੀਤੀ ਜਾਵੇਗੀ ਅਤੇ ਮੁਲਾਜ਼ਮ ਵਰਗ ਨੂੰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਹ ਕੌਮੀਂ ਕੌਂਸਲ ਮੁਲਾਜ਼ਮ ਵਰਗ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ।

Related Articles

Leave a Comment