Home » ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਕੋਲਕਾਤਾ ਵਿੱਖੇ ਸ਼ੁਰੂ

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਕੋਲਕਾਤਾ ਵਿੱਖੇ ਸ਼ੁਰੂ

ਸਤੀਸ਼ ਰਾਣਾ ਦੀ ਅਗਵਾਈ ਚ ਪ.ਸ.ਸ.ਫ. ਵਲੋਂ 30 ਡੈਲੀਗੇਟਾਂ ਕੀਤੀ ਸ਼ਮੂਲੀਅਤ-

by Rakha Prabh
230 views

ਕੋਲਕੱਤਾ, 28 ਦਸੰਬਰ (ਗੁਰਪ੍ਰੀਤ ਸਿੱਧੂ ) ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਕੌਮੀਂ ਪ੍ਰਧਾਨ ਸੁਭਾਸ਼ ਲਾਂਬਾ ਅਤੇ ਕੌਮੀਂ ਜਨਰਲ ਸਕੱਤਰ ਏ. ਸ਼੍ਰੀਕੁਮਾਰ ਦੀ ਅਗਵਾਈ ਹੇਠ ਕੋਲਕਾਤਾ ਵਿੱਖੇ ਸ਼ੁਰੂ ਹੋਈ। ਜਿਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਮੁੱਖ ਦਫਤਰ ( 1406 – 22 ਬੀ ) ਦੇ 30 ਡੈਲੀਗੇਟ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਵਿੱਚ ਸਾਮਿਲ ਹੋਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਤੇ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਮਿਤੀ 28 ਦਸੰਬਰ ਤੋਂ 30 ਦਸੰਬਰ ਤੱਕ ਚੱਲੇਗੀ । ਜਿਸ ਵਿੱਚ ਪੰਜਾਬ ਸਹਿਤ ਪੂਰੇ ਦੇਸ਼ ਵਿੱਚੋਂ ਪ੍ਰਾਂਤਾਂ ਦੀਆਂ ਜੱਥੇਬੰਦੀਆਂ ਦੇ ਡੈਲੀਗੇਟ ਸ਼ਮੂਲੀਅਤ ਕਰ ਰਹੇ ਹਨ । ਸਟੇਟ ਕੋ-ਆਰਡੀਨੇਸ਼ਨ ਕਮੇਟੀ, ਗੌਰਮਿੰਟ ਇੰਪਲਾਈਜ਼ ਐਸੋਸੀਏਸ਼ਨ ਵੈਸਟ ਬੰਗਾਲ ਵਲੋਂ ਇਸ ਨੈਸ਼ਨਲ ਕੌਂਸਲ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਅਤੇ ਕਾਨਫਰੰਸ ਹਾਲ ਸਹਿਤ ਦੇਸ਼ ਭਰ ਤੋਂ ਪਹੁੰਚ ਰਹੇ ਡੈਲੀਗੇਟ ਸਾਥੀਆਂ ਦੀ ਰਿਹਾਇਸ਼ ਦਾ ਨਵਪ੍ਰਾਜਨਮਾ ਸਟੇਟ ਯੂਥ ਹੋਸਟਲ, ਯੁਵਾ ਭਾਰਤੀ ਕਰਿਆਂਗਣਾ, ਸਾਲਟ-ਲੇਕ ਸਿਟੀ ਕੋਲਕੱਤਾ ਵਿਖੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਇਸ ਨੈਸ਼ਨਲ ਕੌਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਜਾ ਰਹੀ ਹੈ । ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰਵਾਉਣ, ਵਿਭਾਗਾਂ ਦੀ ਆਕਾਰ-ਘਟਾਈ ਨੂੰ ਬੰਦ ਕਰਵਾਉਣ ਸਹਿਤ ਹੋਰ ਜਰੂਰੀ ਮੁੱਦਿਆ ਤੇ ਆਗੂਆਂ ਅਤੇ ਬੁਲਾਰਿਆ ਵਲੋਂ ਚਰਚਾ ਕਰਨ ਉਪਰੰਤ ਦੇਸ਼ ਪੱਧਰੀ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਨੈਸ਼ਨਲ ਕੌਂਸਲ ਦੇ ਆਖਰੀ ਦਿਨ ਇੱਕ ਵਿਸ਼ਾਲ ਪਬਲਿਕ ਮੀਟਿੰਗ ਕੀਤੀ ਜਾਵੇਗੀ ਅਤੇ ਮੁਲਾਜ਼ਮ ਵਰਗ ਨੂੰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਹ ਕੌਮੀਂ ਕੌਂਸਲ ਮੁਲਾਜ਼ਮ ਵਰਗ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ।ਇੱਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਕਰਮਜੀਤ ਬੀਹਲਾ ,ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ, ਰਣਜੀਤ ਕੌਰ, ਲਖਵਿੰਦਰ ਕੌਰ, ਰਾਣੋ ਖੇੜੀ ਗਿਲਾਂ, ਪ੍ਰਭਜੋਤ ਕੌਰ , ਸੰਦੀਪ ਕੌਰ , ਗੁਰਪ੍ਰੀਤ ਸਿੰਘ ਮਕੀਮਪੁਰ, ਕਰਮ ਸਿੰਘ, ਜਤਿੰਦਰ ਕੁਮਾਰ, ਵੀਰਇੰਦਰਜੀਤ ਪੁਰੀ, ਰਾਜਿੰਦਰ ਸਿੰਘ ਰਾਜਨ , ਸੁਖਦੇਵ ਸਿੰਘ ਚੰਗਾਲੀ ਵਾਲਾ , ਨਿਰਮੋਲਕ ਸਿੰਘ , ਗੁਰਵਿੰਦਰ ਸਿੰਘ , ਤੇਜਿੰਦਰ ਸਿੰਘ , ਬਲਵਿੰਦਰ ਭੁੱਟੋ , ਗੁਰਦੇਵ ਸਿੰਘ ਸਿੱਧੂ , ਬਲਜਿੰਦਰ ਸਿੰਘ ਤਰਨਤਾਰਨ , ਕੁਲਦੀਪ ਸਿੰਘ ਕੌੜਾ , ਪੁਸ਼ਪਿੰਦਰ ਕੁਮਾਰ ਵਿਰਦੀ , ਰਤਨ ਸਿੰਘ ਅਤੇ ਸੰਜੀਵ ਰਾਣਾ ਭਾਗ ਲੈ ਰਹੇ ਹਨ ।

Related Articles

Leave a Comment