Home » ਪਿੰਡ ਮੂਲਿਆਂਵਾਲ ਨੇੜਿਓਂ ਅਣਪਛਾਤੀ ਲਾਸ਼ ਮਿਲੀ

ਪਿੰਡ ਮੂਲਿਆਂਵਾਲ ਨੇੜਿਓਂ ਅਣਪਛਾਤੀ ਲਾਸ਼ ਮਿਲੀ

by Rakha Prabh
84 views
ਗੁਰਦਾਸਪੁਰ/ਬਟਾਲਾ 29 ਮਾਰਚ (ਜਗਰੂਪ ਸਿੰਘ ਕਲੇਰ)-ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਅਧੀਨ ਆਉਂਦੇ ਪਿੰਡ ਮੂਲਿਆਂਵਾਲ ਨੇੜਿਓਂ ਕਲੇਰ ਕਲਾਂ ਨੂੰ ਜਾਂਦੀ ਸੜਕ ਕਿਨਾਰਿਓ ਅੱਜ ਸਵੇਰੇ ਇਕ ਅਣਪਛਾਤੇ ਨੌਜਵਾਨ ਦੀ ਲਹੂ ਨਾਲ ਲੱਥਪੱਥ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਮੂਲਿਆਂਵਾਲ-ਕਲੇਰ ਕਲਾਂ ਪੱਕੀ ਸੜਕ ਕਿਨਾਰੇ ਅੱਜ ਸਵੇਰੇ ਇੱਕ 22-23 ਸਾਲਾਂ ਮ੍ਰਿਤਕ ਨੌਜਵਾਨ ਦੀ ਲਾਸ਼ ਵੇਖਣ ਬਾਰੇ ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਪਤਾ ਲੱਗਣ ‘ਤੇ ਪੁਲਿਸ ਥਾਣਾ ਸੇਖਵਾਂ ਨੂੰ ਸੂਚਨਾ ਦੇਣ ਉਪਰੰਤ ਤੁਰੰਤ ਥਾਣਾ ਮੁਖੀ ਇੰਸਪੈਕਟਰ ਕਿਰਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ !  ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ਉਪਰੋਕਤ ਕਤਲ ਦੀ ਘਟਨਾ ਬੀਤੀ ਦੇਰ ਰਾਤ ਵਾਪਰੀ ਹੋ ਸਕਦੀ ਹੈ। ਮਿਰਤਕ ਨੌਜਵਾਨ ਦੀ ਲਾਸ਼ ਦੀ ਪਹਿਚਾਣ ਲਈ ਇਲਾਕੇ ਭਰ ਦੇ ਪਿੰਡਾਂ ਚ ਪੁਲਿਸ ਵੱਲੋਂ ਮੁਨਾਦੀ ਕਾਰਵਾਈ ਹੈ। ਪ੍ਰੰਤੂ ਖਬਰ ਲਿਖੇ ਜਾਣ ਤੱਕ ਅਣਪਛਾਤੀ ਲਾਸ਼ ਦੀ ਪਹਿਚਾਣ  ਬਾਰੇ ਕੋਈ ਸੁਚਨਾ ਨਹੀ ਮਿਲ ਸਕੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾਏ ਜਾਣ ਅਤੇ ਲਾਸ਼ ਦੀ ਪਹਿਚਾਣ ਲਈ ਰੱਖੇ ਜਾਣ ਵਾਸਤੇ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ।
ਸੂਚਨਾ ਮਿਲਣ ਤੇ ਤੁਰੰਤ ਐਸ.ਪੀ.ਡੀ ਬਟਾਲਾ ਤਜਿੰਦਰ ਸਿੰਘ , ਡੀ.ਐਸ.ਪੀ ਸਿੱਟੀ ਦੇਵ , ਡੀ ਐਸ.ਪੀ.ਡੀ ਬਟਾਲਾ ਹਰਮਿੰਦਰ ਸਿੰਘ ਸੰਧੂ ਸਮੇਤ ਹੋਰ ਪੁਲਿਸ ਅਫਸਰ ਘਟਨਾ ਸਥਾਨ ਤੇ ਪੁੱਜੇ। ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ  302 ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment