Home » ਪੁਲੀਸ ਪ੍ਰਸ਼ਾਸਨ ਵੱਲੋਂ ਸ਼ਹਿਰ ਸੁਨਾਮ ਅਗਰਸੈਨ ਚੌਕ ਵਿੱਚ ਕੱਟੇ ਗਏ ਚਲਾਨ 

ਪੁਲੀਸ ਪ੍ਰਸ਼ਾਸਨ ਵੱਲੋਂ ਸ਼ਹਿਰ ਸੁਨਾਮ ਅਗਰਸੈਨ ਚੌਕ ਵਿੱਚ ਕੱਟੇ ਗਏ ਚਲਾਨ 

by Rakha Prabh
80 views
ਸੁਨਾਮ ਊਧਮ ਸਿੰਘ ਵਾਲਾ 29 ਮਾਰਚ (ਰਾਜੂ ਸਿੰਗਲਾ ਅੰਸ਼ੂ ਡੋਗਰਾ)ਪੁਲੀਸ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹਿਰ ਸੁਨਾਮ ਅਗਰਸੈਨ ਚੌਕ ਵਿੱਚ ਸ਼ਾਮ ਦੇ ਸਮੇਂ ਨਾਕਾ ਲਗਾਇਆ ਗਿਆ ਜਿਸ ਵਿਚ ਏ ਐੱਸ ਆਈ ਮਿੱਠੂ ਰਾਮ ਵੱਲੋਂ ਚਲਾਨ ਕੱਟੇ ਗਏ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਲੋਕਾਂ ਕੋਲ ਬੁਲਟ ਮੋਟਰਸਾਈਕਲ ਹਨ ਉਹ ਸ਼ਹਿਰ ਵਿਚ ਪਟਾਕੇ ਮਾਰ ਕੇ ਲੰਘਦੇ ਹਨ ਤੇ ਉਨ੍ਹਾਂ ਵੱਲੋਂ ਸਖਤ ਨਾਕਾ ਲਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਵੱਲੋਂ ਹਰ ਇੱਕ ਬੁਲਟ ਮੋਟਰਸਾਈਕਲ ਨੂੰ ਸਟਾਰਟ ਕਰ ਕੇ ਚੈੱਕ ਕੀਤਾ ਜਾ ਰਿਹਾ ਹੈ ਅਗਰ ਕਿਸੇ ਵੀ ਬੁਲਟ ਮੋਟਰਸਾਈਕਲ ਦਾ ਪਟਾਕਾ ਪੈਂਦਾ ਦਿਖਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ ਹੁਣ ਤਕ ਉਨ੍ਹਾਂ ਵੱਲੋਂ ਕਈ ਚਲਾਨ ਕੱਟੇ ਗਏ ਹਨ ਅਤੇ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਮੌਕੇ ਏਐਸਆਈ ਮਿੱਠੂ ਰਾਮ, ਥਾਣੇਦਾਰ ਭੁਪਿੰਦਰ ਸਿੰਘ,ਹਵਲਦਾਰ ਗੁਰਵੀਰ ਸਿੰਘ, ਹਵਲਦਾਰ ਬਿੰਦਰ ਸਿੰਘ,ਹਵਲਦਾਰ ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ ।

Related Articles

Leave a Comment