Home » ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਜੋਸ਼ੋ ਖਰੋਸ਼ ਨਾਲ ਸ਼ੁਰੂ

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਜੋਸ਼ੋ ਖਰੋਸ਼ ਨਾਲ ਸ਼ੁਰੂ

ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਬਰਿੰਦਰ ਗੋਇਲ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

by Rakha Prabh
6 views
ਦਲਜੀਤ ਕੌਰ
ਸੰਗਰੂਰ, 2 ਸਤੰਬਰ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਅੱਜ ਤੋਂ ਬਲਾਕ ਪੱਧਰ ‘ਤੇ ਖੇਡ ਮੁਕਾਬਲੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਏ ਹਨ।
ਅੱਜ ਪਹਿਲੇ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ, ਵਿਧਾਇਕ ਬਰਿੰਦਰ ਗੋਇਲ ਨੇ ਲਹਿਰਾ ਵਿਖੇ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਬਲਾਕ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਬਲਾਕ ਪੱਧਰ ‘ਤੇ ਖੇਡਾਂ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਬਲਾਕ ਲਹਿਰਾ ਵਿਖੇ ਡਾ. ਬੀ.ਆਰ ਅੰਬੇਦਕਰ ਸਟੇਡੀਅਮ, ਲਹਿਰਾ ਵਿਖੇ ਮੁੱਖ ਮਹਿਮਾਨ ਐਡਵੋਕੇਟ ਬਰਿੰਦਰ ਗੋਇਲ, ਐਮਐਲਏ ਲਹਿਰਾ ਵਲੋਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਦੇ ਬੇਟੇ ਸ੍ਰੀ ਗੌਰਵ ਗੋਇਲ ਵੀ ਸ਼ਾਮਿਲ ਸਨ। ਮੁੱਖ ਮਹਿਮਾਨ ਦੀ ਹਾਜ਼ਰੀ ਵਿੱਚ 800 ਮੀਟਰ ਦੌੜ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਅੰਡਰ-14, ਅੰ-17 ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਖੋਹ-ਖੋਹ ਅਤੇ ਅੰ-14, ਅੰ-17, ਅੰ-21 ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਰੱਸਾ ਕੱਸੀ ਅਤੇ ਅੰ-17, ਅੰ-21 ਵਾਲੀਬਾਲ (ਸੂਟਿੰਗ) ਕਰਵਾਏ ਜਾ ਰਹੇ ਹਨ ਜੋ ਕਿ 4 ਸਤੰਬਰ ਤੱਕ ਚੱਲਣਗੇ।‌ ਇਸ ਤੋਂ ਬਾਅਦ 6 ਤੋਂ 8 ਸਤੰਬਰ ਤੱਕ ਅੰਡਰ-21, 21 ਤੋਂ 30, 31 ਤੋਂ 40 ਫੁੱਟਬਾਲ, ਖੋਹ-ਖੋਹ ਅਤੇ ਅੰਡਰ-20, ਸੀਨੀਅਰ ਵਰਗ (20 ਤੋਂ ਉਪਰ) ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ) ਅਤੇ 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65, 65 ਸਾਲ ਤੋਂ ਉਪਰ ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸੂਟਿੰਗ), ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ।
ਅੱਜ ਪਹਿਲੇ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਵਿਖੇ ਰੱਸਾ ਕੱਸੀ ਅੰਡਰ 17 (ਲੜਕੀਆਂ) ਦੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ, ਖੇਤਲਾ ਅਤੇ ਜੀਸੀਐਮ ਸਕੂਲ ਕੜਿਆਲ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਰੱਸਾ ਕੱਸੀ ਅੰਡਰ 14 (ਲੜਕੀਆਂ) ਦੇ ਮੁਕਾਬਲੇ ਵਿੱਚ ਜੀਸੀਐਮ ਸਕੂਲ ਕੜਿਆਲ ਅਤੇ ਹੋਲੀ ਡਰੀਮ ਪਬਲਿਕ ਸਕੂਲ ਦਿੜ੍ਹਬਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ।
ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਦੌਰਾਨ ਪਿੰਡ ਚੰਡੋਲੀ ਅਤੇ ਸਰਕਾਰੀ ਹਾਈ ਸਕੂਲ ਕਮਾਲਪੁਰ ਦੀ ਟੀਮ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਲਹਿਰਾਗਾਗਾ ਵਿਖੇ 800 ਮੀਟਰ ਅੰਡਰ 17 (ਲੜਕੇ) ਦੇ ਮੁਕਾਬਲੇ ਵਿੱਚ ਰਿੰਕੂ ਸਿੰਘ, ਦਲਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਬਲਾਕ ਅਨਦਾਣਾ ਵਿਚ 800 ਮੀਟਰ ਅੰਡਰ 17 (ਲੜਕੇ) ਜਗਦੇਵ ਸਿੰਘ, ਗੁਰਪਿਆਰ ਅਤੇ ਵਿਜੈ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 800 ਮੀਟਰ ਅੰਡਰ 17 (ਲੜਕੀਆਂ) ਤਨੂੰ ਦੇਵੀ, ਅਕੁਸ਼ ਦੇਵੀ, ਅਤੇ ਤਾਨੀਆ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ
800 ਮੀਟਰ ਅੰਡਰ 21 (ਲੜਕੇ) ਦੀਪ ਕੁਮਾਰ, ਅਨੂਪ ਸਿੰਘ ਅਤੇ ਸੁਮਿਤ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।

Related Articles

Leave a Comment