Home » ਜ਼ਿਲ੍ਹਾ ਪੁਲਿਸ ਵੱਲੋਂ ਸੰਗਰੂਰ ਸ਼ਹਿਰ ਵਿੱਚ ਇੱਕ ਮੈਡੀਕਲ ਹਾਲ ਸੀਲ: ਐੱਸਐੱਸਪੀ ਸੁਰੇਂਦਰ ਲਾਂਬਾ

ਜ਼ਿਲ੍ਹਾ ਪੁਲਿਸ ਵੱਲੋਂ ਸੰਗਰੂਰ ਸ਼ਹਿਰ ਵਿੱਚ ਇੱਕ ਮੈਡੀਕਲ ਹਾਲ ਸੀਲ: ਐੱਸਐੱਸਪੀ ਸੁਰੇਂਦਰ ਲਾਂਬਾ

ਨਸ਼ਿਆਂ ਦੀ ਰੋਕਥਾਮ ਲਈ ਹੈਲਪਲਾਇਨ ਨੰਬਰ 80541-12112 ਜਾਰੀ ਕਰਨ ਦੇ 24 ਘੰਟਿਆਂ ਅੰਦਰ ਹੀ ਮਿਲੀ ਸੂਚਨਾ 'ਤੇ ਹੋਈ ਕਾਰਵਾਈ

by Rakha Prabh
10 views
ਦਲਜੀਤ ਕੌਰ
ਸੰਗਰੂਰ, 2 ਸਤੰਬਰ, 2023: ਐੱਸ ਐੱਸ ਪੀ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਹੈਲਪਲਾਇਨ ਨੰਬਰ 8054-112-112 ਜਾਰੀ ਕਰਨ ਦੇ 24 ਘੰਟਿਆਂ ਅੰਦਰ ਹੀ ਇਤਲਾਹ ਮਿਲਣ ਤੇ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਹਰੇੜੀ ਰੋਡ ਸੰਗਰੂਰ ਨੇੜੇ ਬਰਨਾਲਾ ਚੌਂਕ ਸੰਗਰੂਰ ਵਿਖੇ “ਬੰਸੀਕਾ ਮੈਡੀਕਲ ਐਂਡ ਸਰਜੀਕਲ” ਸੀਲ ਕਰਕੇ 02 ਤਰਾਂ ਦੀਆਂ ਸ਼ੱਕੀ ਦਵਾਈਆਂ ਦੇ ਸੈਂਪਲ ਲਏ ਗਏ ਹਨ ਅਤੇ 08 ਤਰ੍ਹਾਂ ਦੀਆਂ ਹੋਰ ਦਵਾਈਆਂ ਸੀਲ ਕਰਕੇ ਕਬਜ਼ੇ ਵਿੱਚ ਲਈਆਂ ਗਈਆਂ।
ਸ੍ਰੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਵਿਰੋਧੀ ਹੈਲਪਲਾਇਨ ਨੰਬਰ 80541-12112 ਉਤੇ ਇਤਲਾਹ ਮਿਲੀ ਕਿ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਹਰੇੜੀ ਰੋਡ ਸੰਗਰੂਰ ਨੇੜੇ ਬਰਨਾਲਾ ਚੌਕ ਸੰਗਰੂਰ ਵਿਖੇ ‘ਬੰਸੀਕਾ ਮੈਡੀਕਲ ਐਂਡ ਸਰਜੀਕਲ’ ਦੇ ਦੁਕਾਨਦਾਰ ਵੱਲੋਂ ਨਸ਼ੇ ਦੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਸੰਗਰੂਰ ਵੱਲੋਂ ਸ਼੍ਰੀ ਮਨਦੀਪ ਸਿੰਘ ਮਾਨ ਡਰੱਗ ਇੰਸਪੈਕਟਰ ਸੰਗਰੂਰ ਨੂੰ ਨਾਲ ਲੈ ਕੇ ‘ਬੰਸੀਕਾ ਮੈਡੀਕਲ ਐਂਡ ਸਰਜੀਕਲ’ ਦੁਕਾਨ ਪਰ ਰੇਡ ਕੀਤੀ। ਸ਼੍ਰੀ ਮਨਦੀਪ ਸਿੰਘ ਮਾਨ ਡਰੱਗ ਇੰਸਪੈਕਟਰ ਸੰਗਰੂਰ ਵੱਲੋਂ ਦੁਕਾਨ ਦੀ ਚੈਕਿੰਗ ਦੌਰਾਨ 02 ਤਰਾਂ ਦੀਆਂ ਸ਼ੱਕੀ ਦਵਾਈਆਂ ਦੇ ਸੈਂਪਲ ਲਏ ਗਏ ਹਨ ਅਤੇ 08 ਤਰਾਂ ਦੀਆਂ ਹੋਰ ਦਵਾਈਆਂ ਸੀਲ ਕਰਕੇ ਕਬਜਾ ਵਿੱਚ ਲਈਆਂ ਗਈਆਂ ਹਨ। ਜੋ ਸਾਰੀ ਕਾਰਵਾਈ ਕਰਨ ਉਪਰੰਤ ‘ਬੰਸੀਕਾ ਮੈਡੀਕਲ ਅਤੇ ਸਰਜੀਕਲ’ ਦੁਕਾਨ ਨੂੰ ਅਗਲੀ ਕਾਰਵਾਈ ਤੱਕ ਸੀਲ ਕੀਤਾ ਗਿਆ ਹੈ।

Related Articles

Leave a Comment