ਸੁਨਾਮ ਊਧਮ ਸਿੰਘ ਵਾਲਾ 29ਮਾਰਚ (ਰਾਜੂ ਸਿੰਗਲਾ ਅੰਸ਼ੂ ਡੋਗਰਾ)ਸਥਾਨਕ ਪ੍ਰਬੰਧਕ ਕਮੇਟੀ ਦੇਵੀ ਦਵਾਰਾ ਤਲਾਬ ਗੰਗਾ ਡੇਰਾ (ਰਜਿ) ਤੇ ਧਰਮਸ਼ਾਲਾ ਵੱਲੋਂ 43 ਵੀ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਅਮਨ ਅਰੋੜਾ ਵਿਧਾਇਕ ਸੁਨਾਮ ਅਤੇ ਮੁੱਖ ਯਜਮਾਨ ਸ੍ਰੀ ਪ੍ਰਦੀਪ ਮੈਨਨ ਰਾਸ਼ਟਰੀ ਬੁਲਾਰਾ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਹੋਣਗੇ ਇਸ ਮੌਕੇ ਸ੍ਰੀ ਰਾਜ ਕੁਮਾਰ ਸ਼ਾਸਤਰੀ ਲਹਿਰਾਂ ਵਾਲੇ ਕਥਾ ਕਰਨਗੇ ਅਤੇ ਕਥਾ ਦੇ ਸ਼ੁਰੂਆਤ ਚ ਝੰਡਾ ਰਸਮ ਸ਼ਾਮ ਨੂੰ ਕੀਤੀ ਜਾਵੇਗੀ 2 ਅਪਰੈਲ ਤੋਂ 10 ਅਪ੍ਰੈਲ ਤੱਕ ਕਥਾ ਹੋਵੇਗੀ ਅਤੇ ਅੰਤਿਮ ਦਿਨ ਕਥਾ ਸਮਰਪਣ ਤੋਂ ਬਾਅਦ ਅਟੁਟ ਭੰਡਾਰਾ ਵਰਤਾਇਆ ਜਾਵੇਗਾ ਇਸ ਚ ਰਾਧਾ ਮਹਿਲਾ ਸੰਕੀਰਤਨ ਮੰਡਲ, ਹਨੂਮੰਤ ਸੰਕੀਰਤਨ ਮਹਿਲਾ ਮੰਡਲ ,ਸੁੰਦਰ ਕਾਂਡ ਮਹਿਲਾ ਸੰਕੀਰਤਨ ਮੰਡਲ ,ਜ਼ਿਲ੍ਹਾ ਯੂਥ ਬ੍ਰਹਮਣ ਸਭਾ ਸੰਗਰੂਰ, ਯੁਵਾ ਲੰਗਰ ਸੇਵਾ ਦਲ ਗੰਗਾ ਡੇਰਾ ਸੁਨਾਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸੰਦੀਪ ਕੁਮਾਰ ,ਸਤੀਸ਼ ਕੁਮਾਰ ,ਵਰਿੰਦਰ ਕੁਮਾਰ ਅਤੇ ਪ੍ਰੇਮ ਚੰਦ ਆਦਿ ਮੌਜੂਦ ਸੀ
43 ਵੀ ਸ੍ਰੀ ਰਾਮ ਕਥਾ ਦੋ ਅਪ੍ਰੈਲ ਤੋਂ ਸ਼ੁਰੂ
ਸ੍ਰੀ ਅਮਨ ਅਰੋੜਾ ਮੁੱਖ ਮਹਿਮਾਨ ਅਤੇ ਸ੍ਰੀ ਪ੍ਰਦੀਪ ਮੈਨਨ ਹੋਣਗੇ ਮੁੱਖ ਯਜਮਾਨ
previous post