ਭੋਗਪੁਰ . ਸੁਖਵਿੰਦਰ ਸੈਣੀ .ਪੰਜਾਬ ਵਿੱਚ ਦਹਿਸ਼ਤ ਦਿਨੋਂ ਦਿਨ ਵਾਰਦਾਤਾਂ ਦੇ ਸਿਲਸਿਲੇ ਜਾਰੀ ਹਨ, ਚੋਰੀਆਂ ਠੱਗੀਆਂ ਦੇ ਨਾਲ ਨਾਲ ਲੋਕਾਂ ਤੇ ਹੰਮਲੇ ਕੀਤੇ ਜਾ ਰਹੇ ਹਨ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਗੂੰਡੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ, ਅਤੇ ਦਿਨੋ ਦਿਨ ਹੋ ਰਹੇ ਹਮਲਿਆਂ ਦੇ ਕਾਰਨ ਪੰਜਾਬ ਦੇ ਲੋਕ ਡਰਨ ਲੱਗੇ ਹਨ, ਜਿਸ ਦੀ ਮਿਸਾਲ ਹਨ ਪਿੰਡ ਕਾਲੂ ਬਾਹਰ ਦੇ ਅਵਤਾਰ ਸਿੰਘ ਖਾਲਸਾ, ਜੋ ਕਿ ਯੂਥ ਅਕਾਲੀ ਦੱਲ ਦੇ ਸਰਕਲ ਪ੍ਰਧਾਨ ਹਨ, ਨੇ ਦੱਸਿਆ ਕਿ 6 ਤਰੀਕ ਦੀ ਰਾਤ ਤਕਰੀਬਨ 12-1 ਵਜੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਗੇਟ ਟੱਪ ਕੇ ਉਹਨਾਂ ਦੇ ਘਰ ਅੰਦਰ ਦਾਖਲ ਹੋਏ ਪਹਿਲਾਂ ਮਕਾਨ ਦੇ ਸ਼ੀਸ਼ੇ ਤੋੜੇ। ਫਿਰ ਅੰਦਰ ਖਲੋਤੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ, ਅਤੇ ਜਾਣ ਲੱਗੀਆਂ ਮੱਝਾਂ ਦੇ ਰੱਸੇ ਵੀ ਵੱਢ ਦਿੱਤੇ ਗਏ। ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ, ਅਵਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ੳਨਾ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ, ਜਿਸ ਦੀ ਸ਼ਿਕਾਇਤ ਹੁਸ਼ਿਆਰਪੁਰ ਦੇ ਥਾਣਾਂ ਬੂਲੋਵਾਲ ਵਿੱਚ ਕੀਤੀ ਗਈ ਸੀ, ਉਹਨਾਂ ਕਿਹਾ ਗੂੰਡਿਆਂ ‘ਤੇ ਸਹੀ ਕਾਰਵਾਈ ਨਾ ਹੋਣ ਕਰਕੇ ਹੀ ਗੁੰਡਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ, ਜਦ ਇਸ ਦੇ ਸੰਬੰਧ ਵਿੱਚ ਥਾਣਾ ਬੁੱਲ੍ਹੋਵਾਲ ਐਸ ਐਚ ਓ ਗੁਰਦੇਵਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ੳਨਾ ਕਿਹਾ ਵਾਰਦਾਤ ਵਾਲਿਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਪੁਲਿਸ ਕਾਰਵਾਈ ਜਾਰੀ ਹੈ, ਪਿੰਡ ਕਾਲੂ ਬਾਹਰ ਦੇ ਸਰਪੰਚ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਾਰੀ ਵਾਰਦਾਤ ਦੀ ਸ਼ਿਕਾਇਤ ਬੁੱਲ੍ਹੋਵਾਲ ਦੇ ਥਾਣੇ ਵਿੱਚ ਕੀਤੀ ਗਈ ਹੈ, ਅਵਤਾਰ ਸਿੰਘ ਖਾਲਸਾ ਨੂੰ ਸਹੀ ਇਨਸਾਫ਼ ਦਿਵਾਇਆ ਜਾਵੇਗਾ। ਅਵਤਾਰ ਸਿੰਘ ਖਾਲਸਾ ਦੇ ਗ੍ਰਹਿ ਜਾਂਚ ਕਰਨ ਵਾਸਤੇ ਪਹੁੰਚੇ ਸਨ ਡੀਐਸਪੀ ਤਲਵਿੰਦਰ ਕੁਮਾਰ ਹੁਸ਼ਿਆਰਪੁਰ ਅਤੇ ਸੀ.ਆਈ.ਏ ਸਟਾਫ ਦਵਿੰਦਰਪਾਲ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਕੇ ਤਸੱਲੀ ਬਖਸ ਜਾਂਚ ਕੀਤੀ ਜਾਵੇਗੀ ਅਤੇ ਅਵਤਾਰ ਸਿੰਘ ਖਾਲਸਾ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।ਇਸ ਮੌਕੇ ਤੇ ਅਮਰੀਕ ਸਿੰਘ,ਗੁਰਨਾਮ ਸਿੰਘ ਸਰਪੰਚ,ਗੁਰਪ੍ਰੀਤ ਸਿੰਘ, ਪਭਿੰਦਰ ਸਿੰਘ ਸਰਕਲ ਪ੍ਰਧਾਨ,ਹਰਪ੍ਰੀਤ ਸਿੰਘ, ਸੁੱਖਵਿੰਦਰ ਸਿੰਘ ਆਦਿ ਹਾਜ਼ਰ ਸਨ