Home » ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

by Rakha Prabh
22 views
ਸੁਨਾਮ ਊਧਮ ਸਿੰਘ ਵਾਲਾ, 01 ਅਗਸਤ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਅੱਜ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਅੱਗੇ ਉਹਨਾਂ ਦਾ ਸ਼ਹੀਦੀ ਦਿਹਾੜਾ ਮੰਨਾਇਆ ਗਿਆ। ਮੰਚ ਆਗੂਆਂ ਨੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕੀਤਾ। ਮੰਚ ਮੈਂਬਰਾਂ ਨੈਬ ਸਿੰਘ ਰਟੋਲਾ, ਗੁਰਮੀਤ ਸਿੰਘ, ਤਾਰਾ ਸਿੰਘ ਨੇ ਸ਼ਹੀਦ ਦੀ ਯਾਦ ਵਿੱਚ ਗੀਤ ਸੁਣਾਏ।
ਇਸ ਮੌਕੇ ਮੰਚ ਆਗੂ ਰਾਮ ਸਰੂਪ ਢੈਪਈ ਨੇ ਕਿਹਾ ਕਿ ਮੰਚ ਲਗਾਤਾਰ ਸ਼ਹੀਦ ਦੀ ਜ਼ਿੰਦਗੀ ਬਾਰੇ ਸਹੀ ਤੱਥ ਲੋਕਾਂ ਤੱਕ ਲੈਕੇ ਜਾ ਰਿਹਾ ਹੈ। ਮੰਚ ਵੱਲੋ 25 ਜੁਲਾਈ ਤੋ 31 ਜੁਲਾਈ ਤੱਕ ਸ਼ਹੀਦ ਦੀ ਸਹੀ ਸੋਚ ਲੈਕੇ ਜਾਣ ਲਈ ਕਈ‌ ਸਕੂਲਾਂ ਤੇ ਹੋਰ ਸੰਸਥਾਵਾਂ ਤੱਕ ਪਹੁੰਚ ਕੀਤੀ ਗਈ। ਇਸ ਮੁਹਿੰਮ ਦੌਰਾਨ ਮੰਚ ਵੱਲੋਂ ਕਰੀਬ 10 ਹਜ਼ਾਰ ਲੋਕਾਂ ਤੱਕ ਸ਼ਹੀਦ ਦੀ ਸਹੀ ਸੋਚ ਬਾਰੇ ਗੱਲ ਪਹੁੰਚਦੀ ਕੀਤੀ ਗਈ।
ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਅਸੀਂ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕਰੀਬ ਡੇਢ ਸਾਲ ਤੋਂ ਕਰ ਰਹੇ ਪਰ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਅੱਜ ਵੀ ਅਸੀਂ ਮੁੱਖ ਮੰਤਰੀ ਦੇ ਸੁਨਾਮ ਦੌਰੇ ਦੌਰਾਨ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਸਮਾਂ ਨਹੀਂ ਦਿੱਤਾ ਗਿਆ। ਸਰਕਾਰ ਨੂੰ ਸ਼ਹੀਦ ਦਾ ਥਾਂ-ਥਾਂ ਰੁਲ ਰਿਹਾ ਸਮਾਨ ਮਿਊਜ਼ੀਅਮ ਵਿੱਚ ਲਿਆ ਕੇ ਰੱਖਣਾ ਚਾਹੀਦਾ ਹੈ। ਮਿਊਜ਼ੀਅਮ ਬਣੇ ਨੂੰ ਦੋ ਸਾਲ ਹੋਣ ਦੇ ਬਾਵਜੂਦ ਸ਼ਹੀਦ ਸਬੰਧੀ ਇੱਕ ਵੀ ਸਮਾਨ ਮਿਊਜ਼ੀਅਮ ਵਿੱਚ ਲਿਆ ਕੇ ਨਹੀਂ ਰੱਖਿਆ ਗਿਆ। ਮੁੱਖ ਮੰਤਰੀ ਦੇ ਬਿਆਨ ਦੇ ਬਾਵਜੂਦ ਅੱਜ ਤੱਕ ਸ਼ਹੀਦ ਦੀ ਸ਼ਕਲ ਨਾਲ ਮਿਲਦਾ ਬੁੱਤ ਨਹੀਂ ਲਗਾਇਆ ਗਿਆ।
ਇਸ ਸਮੇਂ ਪ੍ਰਧਾਨ ਜੀ ਨੇ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ਼ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਦਾ ਸਬੰਧ ਭਾਰਤ ਦੀ ਅਜਾਦੀ ਲਈ ਆਪਣਾ ਸਭ ਕੁੱਝ ਕੁਰਬਾਨ ਕਰਨ ਵਾਲ਼ੀ ਗ਼ਦਰ ਪਾਰਟੀ ਨਾਲ਼ ਜੁੜਦਾ ਹੈ ਇਸ ਕਰਕੇ ਹੀ ਸਾਡੇ ਮੰਚ ਦਾ ਨਾਂਮ “ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ” ਰੱਖਿਆ ਗਿਆ ਹੈ।
ਮੰਚ ਦੇ ਸਕੱਤਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਮੰਚ ਲਗਾਤਾਰ ਸਾਰਾ ਸਾਲ ਸ਼ਹੀਦ ਦੀ ਸਹੀ ਸੋਚ ਲੋਕਾਂ ਤੱਕ ਲੈ ਕੇ ਜਾਂਦਾ ਰਹੇਗਾ ਸੰਬੰਧੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਵੀ ਉਠਾਉਂਦਾ ਰਹੇਗਾ।
ਇਸ ਮੌਕੇ ਗੁਰਮੇਲ ਸਿੰਘ, ਦਾਤਾ ਸਿੰਘ, ਹਰਿੰਦਰ ਬਾਬਾ, ਬਲਜੀਤ ਨਮੋਲ, ਹਰਭਗਵਾਨ ਗੁਰਨੇ, ਪਰਮਜੀਤ ਕੌਰ, ਮਨਪ੍ਰੀਤ ਛਾਜਲੀ, ਲਾਭ ਛਾਜਲਾ, ਤਰਸੇਮ ਬਾਬਾ, ਸੁਖਜਿੰਦਰ ਸਿੰਘ, ਆਦਿ ਸਮੇਤ ਹੋਰ ਬਹੁਤ ਸਾਰੇ ਮੈਂਬਰ ਤੇ ਆਗੂ ਮੌਜੂਦ ਸਨ।

Related Articles

Leave a Comment