Home » ਨੂਰਮਹਿਲ ਦੇ ਮੁਹੱਲਾ ਪਾਸੀਆ ਵਿਖੇ ਦਿਨ- ਦਿਹਾਤੇ ਦੁਪਹਿਰ ਦੇ ਟਾਈਮ ਡਾਕਾ ਮਾਰਕੇ ਬਜ਼ੁਰਗ ਨੂੰ ਬੰਦੀ ਬਣਾਕੇ ਪੰਜ ਲੁਟੇਰੇ ਪਿਸਤੌਲ ਦੀ ਨੌਕ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨਾ ਲੁੱਟ ਕੇ ਫਰਾਰ 

ਨੂਰਮਹਿਲ ਦੇ ਮੁਹੱਲਾ ਪਾਸੀਆ ਵਿਖੇ ਦਿਨ- ਦਿਹਾਤੇ ਦੁਪਹਿਰ ਦੇ ਟਾਈਮ ਡਾਕਾ ਮਾਰਕੇ ਬਜ਼ੁਰਗ ਨੂੰ ਬੰਦੀ ਬਣਾਕੇ ਪੰਜ ਲੁਟੇਰੇ ਪਿਸਤੌਲ ਦੀ ਨੌਕ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨਾ ਲੁੱਟ ਕੇ ਫਰਾਰ 

by Rakha Prabh
46 views
ਨੂਰਮਹਿਲ 29 ਮਈ ( ਨਰਿੰਦਰ ਭੰਡਾਲ )
 ਹਰਮੇਸ਼ ਚੰਦਰ ਪਾਸੀ ਵਾਸੀ ਨੂਰਮਹਿਲ ਮਹੁੱਲਾ ਪਾਸੀਆ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਮੇਰਾ ਬੇਟਾ ਸ਼ਸ਼ੀ ਕਾਂਤ ਪਾਸੀ ਭਾਂਡੇ ਦੀ ਦੁਕਾਨ ਲੰਬਾ ਬਜ਼ਾਰ ਨੂਰਮਹਿਲ ਵਿਖੇ ਕਰਦਾ ਹੈ। ਹਰ ਰੋਜ਼ ਦੀ ਤਰਾਂ ਦੁਪਿਹਰ ਨੂੰ 2.00 ਵਜੇ ਦੇ ਕਰੀਬ ਮੇਰਾ ਬੇਟਾ ਰੋਟੀ ਖਾਣ ਲਈ ਘਰ ਆਉਂਦਾ ਹੈ। ਜਦੋਂ ਮੇਰੀ ਦੁਕਾਨ ਤੇ ਮੇਰੀ ਨੌਂ ਰਾਣੀ ਮੇਰੇ ਬੇਟੇ ਨੂੰ ਘਰ ਭੇਜਣ ਲਈ ਰੋਟੀ ਖਾਣ ਭੇਜਣ ਵਾਸਤੇ ਗਈ ਤਾਂ ਉਸ ਦੇ ਮਗਰੋਂ ਪੰਜ ਲੁਟੇਰਿਆਂ ਵਲੋਂ ਦਰਵਾਜੇ ਦਾ ਕੁੰਡਾ ਖੜ੍ਹਕਰਿਆ ਤੇ ਮੇਰੇ ਸਾਹਮਣੇ ਘਰ ਦਾ ਲੜਕਾ ਮੇਰੇ ਕੋਲ ਆਇਆ ਸੀ। ਮੈਂ ਕਿਹਾ ਲੜਕੇ ਕੁੰਡਾ ਖੋਲ ਦੇ ਕੌਣ ਆਇਆ ਹੈ। ਲੜਕੇ ਨੂੰ ਪੁੱਛਿਆ ਤੁਸੀਂ ਕੌਣ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਅਜੈ ਬੋਲਦਾ ਹਾਂ। ਇੰਨੇ ਚਿਰ ਨੂੰ ਲੜਕੇ ਮੈਨੂੰ ਪੁੱਛ ਕੇ ਕੁੰਡਾ ਖੋਲ ਦਿੱਤਾ ਗਿਆ। ਜਦੋਂ ਘਰ ਦਾ ਦਰਵਾਜ਼ਾ ਖੋਲਿਆ ਤਾਂ ਪੰਜ ਲੁਟੇਰੇ ਹੱਥ ਵਿਚ ਪਿਸਤੌਲ ਸਨ ਇੱਕ ਦਮ ਘਰ ਅੰਦਰ ਵੜਕੇ ਘਰ ਦਾ ਦਰਵਾਜਾ ਬੰਦ ਕਰ ਲਿਆ। ਅੰਦਰ ਵੜਦੇ ਹੀ ਇੱਕ ਲੁਟੇਰੇ ਨੇ ਮੇਰੇ ਸਿਰ ਦੀ ਨੌਕ ਤੇ ਪਿਸਤੌਲ ਰੱਖ ਕੇ ਮੈਨੂੰ ਤੇ ਲੜਕੇ ਨੂੰ ਸੋਫੇ ਤੇ ਬੈਠਾ ਲਿਆ। ਬਾਕੀ ਚਾਰ ਲੁਟੇਰੇ ਘਰ ਮੇਰੇ ਪਾਸੋਂ ਚਾਬੀਆਂ ਅਲਮਾਰੀਆਂ ਦੀਆਂ ਮੰਗਣ ਲੱਗ ਪਏ। ਚਾਰ ਲੁਟੇਰਿਆਂ ਵਲੋਂ ਸਾਰੇ ਦਰਵਾਜ਼ਿਆਂ ਦੇ ਲੌਕ ਤੋੜ ਕੇ ਅੰਦਰ ਪਈਆਂ ਅਲਮਾਰੀਆਂ ਵਿਚ ਰੁਪਏ ਅਤੇ ਸੋਨਾ ਚੋਰੀ ਕਰ ਰਹੇ ਸਨ ਤਕਰੀਬਨ ਅੱਧਾ ਪੌਣਾ ਘੰਟੇ ਵਿਚ ਮੇਰਾ ਬੇਟਾ ਸ਼ਸ਼ੀ ਕਾਂਤ ਪਾਸੀ ਰੋਟੀ ਖਾਣ ਲਈ ਆਇਆ ਤਾਂ ਜਦੋਂ ਉਸ ਨੇ ਕੁੰਡਾ ਖੜਕਿਆ ਤਾਂ ਦਰਵਾਜਾ ਨਹੀਂ ਖੁੱਲ ਰਿਹਾ ਸੀ। ਮੇਰੇ ਬੇਟੇ ਨੇ ਆਂਢ – ਗੁਆਂਢ ਲੋਕਾਂ ਨੂੰ ਵਾਜਾਂ ਮਾਰਿਆ ਦਰਵਾਜ਼ਾ ਨਹੀਂ ਖੁੱਲ ਰਿਹਾ ਹੈ। ਜਦੋਂ ਪੰਜ ਲੁਟੇਰੇ ਦਰਵਾਜ਼ਾ ਖੋਲ੍ਹ ਕੇ ਬਾਹਰ ਆਏ ਤਾਂ ਉਨ੍ਹਾਂ ਪੰਜਾਂ ਲੁਟੇਰਿਆਂ ਦੇ ਹੱਥ ਵਿਚ ਪਿਸਤੋਲ ਫੜੇ ਹੋਏ ਫੜੇ ਹੋਏ ਸਨ। ਮੇਰਾ ਬੇਟਾ ਅਤੇ ਆਲੇ – ਦੁਆਲੇ ਲੋਕ ਡਰਦਾ ਮਾਰੇ ਕੋਈ ਨਹੀਂ ਬੋਲੇ ਪੰਜ ਲੁਟੇਰੇ ਆਰਾਮ ਆਪਣੇ ਮੋਟਰਸਾਈਕਲਾਂ ਤੇ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਇਸ ਮੌਕੇ ਦੀ ਵਾਰਦਾਤ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਮੁੱਖੀ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਉਨ੍ਹਾਂ ਨਾਲ ਡੀ.ਐਸ.ਪੀ ਨਕੋਦਰ ਦੇ ਹਰਜਿੰਦਰ ਸਿੰਘ ਅਤੇ ਪੁਸ਼ਮ ਬਾਲੀ ਇੰਸਪੈਕਟਰ ਸੀ.ਏ.ਸਟਾਫ ਇੰਚਾਰਜ਼ ਜਿਲਾ ਜਲੰਧਰ ਆਪਣੀ ਸਪੈਸ਼ਲ ਵਿਸ਼ੇਸ਼ ਟੀਮ ਲੈ ਕੇ ਪਹੁੰਚੇ। ਪੁਲਿਸ ਦੀ ਸਪੈਸ਼ਲ ਟੀਮ ਜਲੰਧਰ ਵਲੋਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਨ।

Related Articles

Leave a Comment