ਪੀਜੀਆਈ ਚੰਡੀਗੜ੍ਹ ਨੂੰ ਵਿਸ਼ਵ ਦੇ ਸਰਵੋਤਮ ਵਿਸ਼ੇਸ਼ ਹਸਪਤਾਲ ਦਾ ਖਿਤਾਬ, ਜਾਣੋ ਕਿਸ ਨੇ ਦਿੱਤਾ ਇਹ ਸਨਮਾਨ
ਚੰਡੀਗੜ੍ਹ, 4 ਅਕਤੂਬਰ : ਪੋਸਟ ਗ੍ਰੈਜੂਏਸਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸਨ ਐਂਡ ਰਿਸਰਚ ਚੰਡੀਗੜ੍ਹ ਨੂੰ ਵਿਸ਼ਵ ਦਾ ਸਰਵੋਤਮ ਵਿਸ਼ੇਸ਼ ਹਸਪਤਾਲ-2023 ਦਾ ਖਿਤਾਬ ਮਿਲਿਆ ਹੈ। ਇਹ ਖਿਤਾਬ ਨਿਊਜਵੀਕ ਅਤੇ ਸਟੈਟਿਸਟਾ ਨੇ ਆਪਣੇ ਸਰਵੇਖਣ ਰਾਹੀਂ ਦਿੱਤਾ ਹੈ। ਇਸ ਸਬੰਧੀ ਨਿਊਜਵੀਕ ਦੇ ਗਲੋਬਰ ਐਡੀਟਰ ਅਤੇ ਸਟੈਟਿਸਟਾ ਦੇ ਸੀਈਓ ਨੇ ਇੱਕ ਸਰਟੀਫਿਕੇਟ ਜਾਰੀ ਕੀਤਾ ਹੈ।
ਨਿਊਜਵੀਕ ਮੈਗਜੀਨ ’ਚ 14 ਸਤੰਬਰ ਨੂੰ ਇਸ ਬਾਰੇ ਇੱਕ ਰੈਂਕਿੰਗ ਸਰਵੇਖਣ ਜਾਰੀ ਕੀਤਾ ਗਿਆ ਸੀ। ਇਸ ਪ੍ਰਾਪਤੀ ’ਤੇ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਦੱਸਿਆ ਕਿ ਪੀਜੀਆਈ ਨੂੰ ਹਾਲ ਹੀ ’ਚ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਦੂਜੇ ਸਰਵੋਤਮ ਮੈਡੀਕਲ ਕਾਲਜ ਦਾ ਖਿਤਾਬ ਦਿੱਤਾ ਗਿਆ ਹੈ। ਪੀਜੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਨਵੀਂ ਤਕਨੀਕ ਰਾਹੀਂ ਹਰ ਮਰੀਜ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਪ੍ਰੋ. ਵਿਵੇਕ ਲਾਲ ਨੇ ਸੰਸਥਾ ਦੇ ਹਰ ਕਰਮਚਾਰੀ, ਡਾਕਟਰ ਅਤੇ ਨਰਸਿੰਗ ਸਟਾਫ ਦੇ ਹਰੇਕ ਮੈਂਬਰ ਨੂੰ ਇਸ ਪ੍ਰਾਪਤੀ ਲਈ ਲਗਾਤਾਰ ਸਹਿਯੋਗ ਅਤੇ ਅਣਥੱਕ ਯਤਨਾਂ ਲਈ ਵਧਾਈ ਦਿੱਤੀ। ਪੀਜੀਆਈ ਨੇ ਕਾਰਡੀਓਲੋਜੀ ਅਤੇ ਐਂਡੋਕਰੀਨੋਲੋਜੀ ਦੇ ਖੇਤਰਾਂ ’ਚ ਆਪਣੀ ਮੁਹਾਰਤ ਲਈ ਇਹ ਵਿਸ਼ੇਸ਼ਤਾ ਹਾਸਲ ਕੀਤੀ ਹੈ, ਜੋ ਕਿ ਪ੍ਰਤਿਸਠਾ ਸਕੋਰ, ਮਾਨਤਾ ਸਕੋਰ ਅਤੇ (ਮਰੀਜ-ਰਿਪੋਰਟ ਕੀਤੇ ਨਤੀਜੇ ਮਾਪ) ਸਰਵੇਖਣ ਸਕੋਰ ਨੂੰ ਧਿਆਨ ’ਚ ਰੱਖਦੀ ਹੈ।
ਨਿਊਜਵੀਕ ਅਤੇ ਸਟੈਟਿਸਟਾ ਨੇ ਆਨਲਾਈਨ ਸਰਵੇਖਣ ’ਚ ਹਿੱਸਾ ਲੈਣ ਲਈ ਡਾਕਟਰਾਂ, ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਸੰਭਾਲ ਪੇਸੇਵਰਾਂ ਸਮੇਤ 40,000 ਤੋਂ ਵੱਧ ਡਾਕਟਰੀ ਮਾਹਰਾਂ ਨੂੰ ਸੱਦਾ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੀ ਸਬੰਧਤ ਮੁਹਾਰਤ ਦੇ ਅੰਦਰ ਵੱਖ-ਵੱਖ ਹਸਪਤਾਲਾਂ ਦੀ ਸਿਫਾਰਸ ਕਰਨ ਅਤੇ ਮੁਲਾਂਕਣ ਕਰਨ ਦੀ ਇਜਾਜਤ ਦਿੱਤੀ ਗਈ।
ਵਿਸ਼ਵ ਦੇ ਸਰਵੋਤਮ ਵਿਸੇਸ ਹਸਪਤਾਲ 2023 ਦੀ ਰੈਂਕਿੰਗ ਦੁਨੀਆ ਭਰ ਦੇ ਸਭ ਤੋਂ ਵਧੀਆ ਹਸਪਤਾਲਾਂ ਨੂੰ ਮਾਨਤਾ ਅਤੇ ਸਨਮਾਨ ਦਿੰਦੀ ਹੈ ਜੋ ਕਾਰਡੀਓਲੋਜੀ, ਐਂਡੋਕਰੀਨੋਲੋਜੀ, ਗੈਸਟ੍ਰੋਐਂਟਰੌਲੋਜੀ, ਓਨਕੋਲੋਜੀ, ਨਿਊਰੋਲੋਜੀ, ਆਰਥੋਪੈਡਿਕਸ, ਪੀਡੀਆਟਿ੍ਰਕ ਅਤੇ ਅਡੋਲੈਸੈਂਟ ਮੈਡੀਸਨ, ਕਾਰਡੀਅਕ ਸਰਜਰੀ, ਨਿਊਰੋਸਰਜਰੀ, ਪਲਮੋਨੋਲੋਜੀ ਅਤੇ ਯੂਰੋਲੋਜੀ ’ਚ ਮੁਹਾਰਤ ਰੱਖਦੇ ਹਨ।