Home » ਸਹੁਰੇ ਆ ਕੇ ਪਤਨੀ, ਧੀ-ਪੁੱਤ, ਸੱਸ ਅਤੇ ਸਹੁਰੇ ਨੂੰ ਕਮਰੇ ’ਚ ਬੰਦ ਕਰ ਕੇ ਲਗਾਈ ਅੱਗ, ਪੜੋ ਕੀ ਹੈ ਪੂਰਾ ਮਾਮਲਾ

ਸਹੁਰੇ ਆ ਕੇ ਪਤਨੀ, ਧੀ-ਪੁੱਤ, ਸੱਸ ਅਤੇ ਸਹੁਰੇ ਨੂੰ ਕਮਰੇ ’ਚ ਬੰਦ ਕਰ ਕੇ ਲਗਾਈ ਅੱਗ, ਪੜੋ ਕੀ ਹੈ ਪੂਰਾ ਮਾਮਲਾ

by Rakha Prabh
156 views

ਸਹੁਰੇ ਆ ਕੇ ਪਤਨੀ, ਧੀ-ਪੁੱਤ, ਸੱਸ ਅਤੇ ਸਹੁਰੇ ਨੂੰ ਕਮਰੇ ’ਚ ਬੰਦ ਕਰ ਕੇ ਲਗਾਈ ਅੱਗ, ਪੜੋ ਕੀ ਹੈ ਪੂਰਾ ਮਾਮਲਾ
ਜਗਰਾਓ, 18 ਅਕਤੂਬਰ : ਸਤਲੁਜ ਦਰਿਆ ਕੰਢੇ ਲੁਧਿਆਣਾ-ਜਲੰਧਰ ਦੀ ਹੱਦ ’ਤੇ ਵਸੇ ਪਿੰਡ ਬੀਟਲਾਂ ’ਚ ਬੀਤੀ ਰਾਤ ਇਕ ਵਿਅਕਤੀ ਨੇ ਪੇਕੇ ਆਈ ਪਤਨੀ, ਧੀ, ਪੁੱਤ, ਸੱਸ ਅਤੇ ਸਹੁਰੇ ਨੂੰ ਕਮਰੇ ’ਚ ਬੰਦ ਕਰਕੇ ਅੱਗ ਲਗਾ ਦਿੱਤੀ। ਕਮਰੇ ’ਚ ਸੁੱਤਾ ਪਿਆ ਸਾਰਾ ਪਰਿਵਾਰ ਅੱਗ ਦੀਆਂ ਲਪਟਾਂ ’ਚ ਝੁਲਸ ਕੇ ਸਵਾਹ ਹੋ ਗਿਆ। ਇਸ ਦਰਦਨਾਕ ਘਟਨਾ ਨੂੰ ਲੈਕੇ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਹੈ।

You Might Be Interested In

ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਾਸੀ ਕਾਲੀ ਸਿੰਘ ਦਾ ਲੁਧਿਆਣਾ-ਜਲੰਧਰ ਜ਼ਿਲ੍ਹਿਆਂ ਦੀ ਹੱਦ ’ਤੇ ਵਸੇ ਪਿੰਡ ਬੀਟਲਾਂ ਵਾਸੀ ਸੁਰਜਨ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚਿਆਂ ਪੁੱਤ ਅਤੇ ਧੀ ਨੇ ਜਨਮ ਲਿਆ। ਵਿਆਹ ਦੌਰਾਨ ਹੀ ਦੋਵਾਂ ’ਚ ਘਰੇਲੂ ਝਗੜਾ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਹੀ ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਬੀਟਲਾ ਆ ਗਈ।

ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਬੀਟਲਾ ਪਹੁੰਚ ਗਿਆ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਕਾਲੀ ਸਿੰਘ ਨੇ ਉਸ ਕਮਰੇ ਨੂੰ ਕੁੰਡਾ ਲਗਾ ਦਿੱਤਾ ਅਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ’ਚ ਘਿਰੇ ਪਰਿਵਾਰ ਦੀਆਂ ਚੀਖਾਂ ਨਾਲ ਵੀ ਉਸ ਦਾ ਦਿਲ ਨਾ ਪਿਘਲਿਆ ਅਤੇ ਉਲਟਾ ਉਸ ਨੇ ਉਨ੍ਹਾਂ ਨੂੰ ਲਲਕਾਰਦਿਆਂ ਕਿਹਾ ਕਿ ਇਹ ਅੱਗ ਉਸ ਨੇ ਹੀ ਲਗਾਈ ਹੈ। ਅੱਗ ਦੀ ਲਪਟਾਂ ’ਚ ਪਰਿਵਾਰ ਦੇ ਪੰਜੇ ਮੈਂਬਰ ਸੜ ਕੇ ਸਵਾਹ ਹੋ ਗਏ। ਇਸ ਮਾਮਲੇ ’ਚ ਮੌਕੇ ’ਤੇ ਪੁੱਜੀ ਪੁਲਿਸ ਜਾਂਚ ’ਚ ਲੱਗੀ ਹੋਈ ਹੈ ਅਤੇ ਕਾਲੀ ਸਿੰਘ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।

Related Articles

Leave a Comment