ਜ਼ੀਰਾ/ ਫਿਰੋਜਪੁਰ 20 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ)
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਆਗੂ ਸੁਖਦੇਵ ਸਿੰਘ ਮੰਡ , ਸੂਬਾਈ ਆਗੂ ਜਸਵਿੰਦਰ ਸਿੰਘ ਟਿੰਡਵਾ ਦੀ ਅਗਵਾਈ ਹੇਠ ਇਕ ਵਫਦ ਦੋ ਕਿਸਾਨ ਭਰਾਵਾਂ ਦੇ ਆਪਸੀ ਝਗੜੇ ਨੂੰ ਲੈਕੇ ਚਲਦੇ ਐਸ ਡੀ ਐਮ ਜ਼ੀਰਾ ਦੀ ਅਦਾਲਤ ਵਿੱਚ ਕੇਸ ਦੇ ਨਿਪਟਾਰੇ ਲਈ ਐਸਡੀਐਮ ਜੀਰਾ ਗੁਰਮੀਤ ਸਿੰਘ ਨੂੰ ਮਿਲਿਆ। ਜਿਸ ਤੇ ਐਸਡੀਐਮ ਜ਼ੀਰਾ ਗੁਰਮੀਤ ਸਿੰਘ ਨੇ ਕਿਸਾਨ ਆਗੂਆਂ ਨੂੰ ਜਲਦੀ ਨਿਪਟਾਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਦੂਲ ਸਿੰਘ ਅਤੇ ਲਖਬੀਰ ਸਿੰਘ ਪਿੰਡ ਵਾਰਸਵਾਲਾ ਜੱਟਾਂ ਜੋ ਆਪਸੀ ਸਕੇਂ ਭਰਾ ਹਨ ਦਾ ਆਪਸੀ ਝਗੜਾ ਸਿਵਲ ਮਜਿਸਟ੍ਰੇਟ ਜ਼ੀਰਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ । ਜਿਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਨੇ ਆਪਸੀ ਭਰਾਵਾਂ ਦੀ ਲੜਾਈ ਦੇ ਹੱਲ ਕਰਵਾਉਣ ਨੂੰ ਲੈਕੇ ਵਫਦ ਦੇ ਰੂਪ ਵਿੱਚ ਐਸ ਡੀ ਐਮ ਜ਼ੀਰਾ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਐਸ ਡੀ੍ ਐਮ ਗੁਰਮੀਤ ਸਿੰਘ ਜ਼ੀਰਾ ਨੇ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਦੋਨਾਂ ਭਰਾਵਾਂ ਦੇ ਆਪਸੀ ਮਤਭੇਦ ਖਤਮ ਕਰਵਾਉਣ ਦੇ ਯਤਨ ਕਰਨਗੇ ਅਤੇ ਦੋਨਾਂ ਭਰਾਵਾਂ ਨੂੰ ਇਨਸਾਫ ਦਵਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਹਰਦੀਪ ਸਿੰਘ ਨੂਰਪੁਰ, ਪਿੱਪਲ ਸਿੰਘ, ਮਨਜੀਤ ਸਿੰਘ ਜੋਗੇਵਾਲਾ, ਗੁਰਮੁਖ ਸਿੰਘ ਬਹਾਵਲਪੁਰ , ਅਮਰੀਕ ਸਿੰਘ, ਬਾਬਾ ਦਰਸ਼ਨ ਸਿੰਘ ਟਿਡਵਾਂ, ਤਰਲੋਕ ਸਿੰਘ ਨੰਬਰਦਾਰ , ਸਾਧੂ ਸਿੰਘ ਚੋਹਲਾ ਆਦਿ ਹਾਜ਼ਰ ਸਨ।