ਮਲੋਟ,01 ਮਾਰਚ (ਪ੍ਰੇਮ ਗਰਗ)-
ਸਥਾਨਕ ਵਾਟਰ ਵਰਕਸ ਵਿਖੇ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਬ੍ਰਾਂਚ ਮਲੋਟ, ਗਿੱਦੜਬਾਹਾ ਅਤੇ ਕਿਲਿਆਂਵਾਲੀ, ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਮਲੋਟ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਉੱਪ ਮੰਡਲ ਮਲੋਟ ਵੱਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਸਰਬੱਤ ਦੇ ਭਲੇ ਅਤੇ ਚੜ•ਦੀ ਕਲਾ ਲਈ ਰਖਵਾਏ ਗਏ 26ਵੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ| ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਈਆਂ| ਇਸ ਮੌਕੇ ’ਤੇ ਕੀਤਰਨੀ ਜੱਥੇ ਵੱਲੋਂ ਰਸਭਿੰਨਾਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰਬਾਣੀ ਨਾਲ ਜੋੜਿਆ| ਇਸ ਮੌਕੇ ’ਤੇ ਸੀਵਰੇਜ਼ ਬੋਰਡ ਦੇ ਇੰਜੀਨੀਅਰ ਰਾਕੇਸ਼ ਮੋਹਨ ਮੱਕੜ ਨੇ ਦੱਸਿਆ ਕਿ 27 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕਰਵਾਈ ਗਈ ਸੀ, ਜਿਸ ਦੇ ਵੀਰਵਾਰ ਨੂੰ ਭੋਗ ਪਾਏ ਗਏ ਹਨ| ਉਨ•ਾਂ ਵਲੋਂ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ| ਸਮਾਗਮ ਦੇ ਅੰਤ ਵਿਚ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ| ਇਸ ਮੌਕੇ ’ਤੇ ਨਗਰ ਕੌਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਾਮ ਸਿੰਘ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਸ਼ੁਦਰਸ਼ਨ ਜੱਗਾ, ਪਿੰਦਰ ਕੰਗ, ਮਾਸਟਰ ਹਿੰਮਤ ਸਿੰਘ, ਲਾਲੀ ਗਗਨੇਜਾ, ਜੇ.ਈ. ਰਾਜਵੰਤ ਸਿੰਘ, ਹਰਜਿੰਦਰ ਸਿੰਘ ਗੁਰੋਂ, ਲਖਵਿੰਦਰ ਸਿੰਘ, ਸਾਬਕਾ ਸੁਪਰਵਾਇਜ਼ਰ ਜੰਗੀਰ ਸਿੰਘ ਆਦਿ ਹਾਜ਼ਰ ਸਨ|