Home » ਥਾਣਾ ਮਜੀਠਾ ਰੋਡ ਵੱਲੋਂ ਬਜ਼ੁਰਗ ਵਿਅਕਤੀ ਦੇ ਅੰਨ੍ਹੇ ਕਤਲ ਦਾ ਮਾਮਲਾ 12 ਘੰਟਿਆਂ ਅੰਦਰ ਕੀਤਾ ਟਰੇਸ

ਥਾਣਾ ਮਜੀਠਾ ਰੋਡ ਵੱਲੋਂ ਬਜ਼ੁਰਗ ਵਿਅਕਤੀ ਦੇ ਅੰਨ੍ਹੇ ਕਤਲ ਦਾ ਮਾਮਲਾ 12 ਘੰਟਿਆਂ ਅੰਦਰ ਕੀਤਾ ਟਰੇਸ

by Rakha Prabh
22 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) .
ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਉਹਨਾਂ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਡਾ ਪ੍ਰਗਿਆ ਜੈਨ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਅਤੇ ਇੰਚਾਰਜ਼ ਸੀਆਈਏ ਸਟਾਫ਼ ਸਿਟੀ-2 ਅੰਮ੍ਰਿਤਸਰ ਦੇ ਇੰਸਪੈਕਟਰ ਰਜੇਸ਼ ਸ਼ਰਮਾ ਦੀ ਪੁਲਿਸ ਪਾਰਟੀ ਵੱਲੋਂ ਇਸ ਅੰਨ੍ਹੇ ਕੇਸ ਨੂੰ 12 ਘੰਟਿਆ ਦੇ ਅੰਦਰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਪ੍ਰੋਫੈਸ਼ਨਲ ਤਰੀਕੇ ਨਾਲ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਵਿਸ਼ਾਲ ਭੰਗੂ ਵਾਸੀ ਅਰੋੜਾ ਮਾਰਕਿਟ, ਨਗੀਨਾ ਐਵੀਨਿਊ, ਅੰਮ੍ਰਿਤਸਰ, ਉਮਰ 28 ਸਾਲ, ਪੜਾਈ 10ਵੀ ਪਾਸ ਅਤੇ ਮੋਨਿਕਾ ਵਾਸੀ ਖੰਡੇ ਵਾਲਾ ਚੌਂਕ, 88 ਫੁੱਟ ਰੋਡ, ਅੰਮ੍ਰਿਤਸਰ, ਉਮਰ 33 ਸਾਲ, ਪੜਾਈ 9ਵੀਂ ਪਾਸ ਨੂੰ ਮਿਤੀ 29-2-2024 ਨੂੰ 12 ਘੰਟਿਆਂ ਦੇ ਅੰਦਰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆਂ ਚਾਕੂ, ਕਟਰ ਅਤੇ ਲੁੱਟੀ ਗਈ ਰਕਮ 8000/-ਰੁਪਏ ਵੀ ਬ੍ਰਾਮਦ ਕੀਤੇ ਗਏ ਹਨ।
 ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਨਿਕਾ ਜੋ ਕਿ ਮ੍ਰਿਤਕ ਵਿਜੈ ਖੰਨਾ ਵਾਸੀ ਗਲੀ ਨੰਬਰ 3, ਗੋਪਾਲ ਨਗਰ, ਮਜੀਠਾ ਰੋਡ, ਅੰਮ੍ਰਿਤਸਰ (ਉਮਰ 78 ਸਾਲ) ਦੀ ਜਾਣਕਾਰ ਸੀ, ਤੇ ਉਸਦੇ ਘਰ ਅਕਸਰ ਆਉਂਦੀ ਜਾਦੀ ਸੀ, ਇਸਨੂੰ ਪਤਾ ਸੀ ਕਿ ਵਿਜੈ ਖੰਨਾ ਘਰ ਵਿੱਚ ਇਕੱਲੇ ਰਹਿੰਦੇ ਹਨ ਤੇ ਉਹਨਾਂ ਪਾਸ ਕਾਫ਼ੀ ਪੈਸੇ ਵੀ ਹੁੰਦੇ ਹਨ। ਇਸਨੇ ਆਪਣੇ ਦੋਸਤ ਵਿਸ਼ਾਲ ਭੰਗੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਹ ਦੋਂਨੋਂ ਮਿਤੀ 29-1-2024 ਸਮਾਂ ਕਰੀਬ 1 ਵਜੇ, ਵਿਜੈ ਖੰਨਾ ਦੇ ਘਰ ਵਿੱਚ ਦਾਖਲ ਹੋ ਗਏ ਤੇ ਜਦੋਂ ਲੁੱਟ ਖੋਹ ਕਰਨ ਲੱਗੇ ਤਾਂ ਵਿਜੈ ਖੰਨਾ ਦੇ ਰੋਲਾ ਪਾਉਂਣ ਤੇ ਇਹਨਾਂ ਦੋਵਾਂ ਨੇ ਉਸਦੇ ਹੱਥ ਪੈਰ ਟੇਪ ਨਾਲ ਬੰਨ ਕੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ 8000/-ਰੁਪਏ ਲੁੱਟ ਕੇ ਲੈ ਗਏ।
ਇਹ ਮੁਕੱਦਮਾਂ ਨੀਲਮ ਖੰਨਾ ਐਡਵੋਕੇਟ ਵਾਸੀ ਰਾਣੀ ਕਾ ਬਾਗ, ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਉਸਦਾ, ਭਰਾ ਵਿਜੈ ਖੰਨਾ (ਮ੍ਰਿਤਕ) ਘਰ ਵਿੱਚ ਇਕੱਲਾ ਦੀ ਰਹਿੰਦਾ ਸੀ, ਇਸਦੇ ਬੱਚੇ ਵਿਦੇਸ਼ ਅਤੇ ਚੰਡੀਗੜ੍ਹ ਹੋਣ ਕਰਕੇ ਇਹ ਬੱਚਿਆਂ ਕੋਲ ਚਲਾ ਜਾਂਦਾ ਸੀ ਤੇ ਮਿਲ ਕੇ ਵਾਪਸ ਘਰ ਆ ਜਾਦਾ ਸੀ। ਮਿਤੀ 29-2-2024 ਨੂੰ ਸਵੇਰੇ ਸਮਾਂ ਕਰੀਬ 7:30 ਵਜੇ ਉਸਨੂੰ, ਮ੍ਰਿਤਕ ਵਿਜੈ ਖੰਨਾ ਦੇ ਬੇਟੇ ਵਨੀਤ ਖੰਨਾ, ਜੋ ਚੰਡੀਗੜ ਰਹਿੰਦਾ ਹੈ, ਉਸਦਾ ਫ਼ੋਨ ਆਇਆ ਕਿ ਉਹਨਾਂ ਦੀ ਗੁਆਢਣ ਨੇ ਫ਼ੋਨ ਕਰਕੇ ਦੱਸਿਆ ਹੈ ਕਿ ਉਸਦੇ ਪਿਤਾ ਵਿਜੈ ਖੰਨਾ ਨੂੰ ਸੱਟ ਲੱਗੀ ਹੈ, ਜਲਦੀ ਘਰ ਪਹੁੰਚੋ, ਜਿਸਤੇ ਉਹ ਆਪਣੇ ਭਰਾ ਵਿਜੈ ਖੰਨਾ ਦੇ ਘਰ ਪਹੁੰਚੀ ਪਰ ਘਰ ਦੇ ਬਾਹਰ ਦਾ ਮੇਨ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਆਸ-ਪਾਸ ਦੇ ਲੋਕ ਇੱਕਠੇ ਹੋਏ ਸਨ, ਜਿੰਨਾਂ ਦੀ ਮੱਦਦ ਨਾਲ ਘਰ ਦਾ ਮੇਨ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਉਸਦੇ ਭਰਾ ਵਿਜੈ ਖੰਨਾ ਦੀ ਡੈਡ-ਬਾਡੀ ਘਰ ਦੇ ਅੰਦਰ ਇੱਕ ਕਮਰੇ ਵਿੱਚ ਬੈਡ ਦੇ ਨਾਲ ਹੇਠਾਂ ਫਰਸ਼ ਪਰ ਪਈ ਹੋਈ ਅਤੇ ਹੱਥ ਤੇ ਮੂੰਹ ਬੰਨੇ ਹੋਏ ਸਨ। ਜਿਸਨੂੰ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਹੈ। ਜਿਸਤੇ ਥਾਣਾ ਮਜੀਠਾ ਰੋਡ ਵਿੱਖੇ ਮੁਕੱਦਮਾਂ ਦਰਜ ਕੀਤਾ ਗਿਆ।

Related Articles

Leave a Comment