ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਦਿਨਾਂ ਅੰਮ੍ਰਿਤਸਰ ਫ਼ੇਰੀ ਦੌਰਾਨ ਜਿੱਥੇ ਹਲਕਾ ਅਜਨਾਲਾ ਦੇ ਘੋਨੇਵਾਲ ਪਿੰਡਾਂ ਵਿੱਚ ਪਾਣੀ ਨਾਲ ਹੋਏ ਭਾਰੀ ਨੁਕਸਾਨ ਲਈ ਜ਼ਿਮੀਦਾਰਾਂ ਤੇ ਗਰੀਬ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਾਰੀ ਸਥਿਤੀ ਤੋਂ ਲੋਕਾਂ ਵੱਲੋਂ ਜਾਣੂ ਕਰਵਾਇਆ ਗਿਆ। ਉਪਰੰਤ ਬਾਬਾ ਬੁੱਢਾ ਜੀ ਦੇ ਦਰ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਅਤੇ ਵਾਪਸੀ ਤੇ ਅੰਮ੍ਰਿਤਸਰ ਸਾਬਕਾ ਵਿਧਾਇਕ ਤੇ ਜ਼ਿਲਾਂ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੇ ਘਰ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਪਾਰਟੀ ਸਮੇਤ 26 ਪਾਰਟੀਆਂ ਦੇ ਗਠਬੰਧਨ ਤੇ ਇੰਡੀਆਂ ਦੇ ਨਾਂਮ ਤੋਂ ਬਹੁਤ ਹੀ ਬੁਖਲਾਹਟ ਵਿੱਚ ਆ ਗਈ ਹੈ। ਕਿਉਂਕਿ ਹੁਣ ਦੇਸ਼ ਵਾਸੀ ਇਸ ਸਰਕਾਰ ਦੇ ਅਸਲੀ ਚਿਹਰੇ ਨੂੰ ਪਛਾਣ ਚੁੱਕੇ ਹਨ ਤੇ ਸੱਤਾ ਵਿੱਚ ਵੱਡੀ ਤਬਦੀਲੀ ਦੇ ਰੌਂਅ ਵਿੱਚ ਹਨ। ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਹਨਾਂ ਦੀ ਟੀਮ ਅਮਿਤ ਸ਼ਾਹ ਹੋਰਾਂ ਨੂੰ ਮਾਫਿਕ ਨਹੀਂ ਬੈਠ ਰਿਹਾ, ਰਾਜਾ ਵੜਿੰਗ ਨੇ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸੰਬੋਦਨ ਕਰਦਿਆਂ ਕਿਹਾ ਕਿ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਦਾ ਹਿੱਸਾ ਹੋ ਤੇ ਪੰਜਾਬ ਲਈ ਹੜ ਪੀੜਤਾਂ , ਫ਼ਸਲਾਂ ਦੇ ਖਰਾਬੇ ਤੇ ਹੋਰ ਹੋਏ ਨੁਕਸਾਨ ਲਈ ਵੱਡੀ ਰਾਸ਼ੀ ਦਾ ਪੈਕੇਜ ਲੈ ਕੇ ਆਓ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਸਾਬਕਾ ਜ਼ਿਲਾਂ ਕਾਂਗਰਸ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਅਗਾਮੀ ਦਿਨਾਂ ’ਚ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਲੋਕ ਲਹਿਰ ਚੱਲੇਗੀ, ਜੋ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲਾਂ ਕਾਂਗਰਸ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਪੱਪੂ , ਕੰਵਰਪ੍ਰਤਾਪ ਸਿੰਘ, ਗੁਰਮੀਤ ਸਿੰਘ ਭੀਲੋਵਾਲ, ਨਵਤੇਜ ਸਿੰਘ ਸੋਹੀਆਂ, ਅਮਨਦੀਪ ਸਿੰਘ ਕੱਕੜ ਤੇ ਮਿੱਠੂ ਮਦਾਨ ਆਦਿ ਹਾਜ਼ਰ ਸਨ ।