ਜ਼ੀਰਾ/ ਫਿਰੋਜ਼ਪੁਰ 3 ਸਤੰਬਰ,( ਗੁਰਪ੍ਰੀਤ ਸਿੰਘ ਸਿੱਧੂ )ਕਿਸਾਨ ਸੰਘਰਸ਼ ਕਮੇਟੀ ਪੰਜਾਬ( ਕੋਟ ਬੁੱਢਾ) ਦੀ ਅਹਿਮ ਮੀਟਿੰਗ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਪਿੰਡ ਬੰਬ ਬਡਾਲਾ ਨੌਂ ( ਜ਼ੀਰਾ ) ਵਿਖੇ ਹੋਈ। ਮੀਟਿੰਗ ਦੌਰਾਨ ਕਿਸਾਨਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਮਨਜੀਤ ਨਿਰਮਲ ਸਿੰਘ, ਹੁਸ਼ਿਆਰ ਸਿੰਘ , ਪਿੱਪਲ ਸਿੰਘ , ਪੂਰਨ ਸਿੰਘ ਦੀ ਅਗਵਾਈ ਹੇਠ ਪਿੰਡ ਬੰਬ ਬੰਡਾਲਾ ਨੌ ਵਿਖੇ 51 ਮੈਂਬਰੀ ਕਮੇਟੀ ਦਾ ਗੰਠਨ ਕਰਦਿਆਂ ਸਰਬਸੰਮਤੀ ਨਾਲ ਨਸੀਬ ਸਿੰਘ ਨੂੰ ਪ੍ਰਧਾਨ, ਗੁਰਮੀਤ ਸਿੰਘ ਨੂੰ ਜਰਨਲ ਸਕੱਤਰ, ਰਣਜੀਤ ਸਿੰਘ ਖਜਾਨਚੀ ਪਰਮਜੀਤ ਸਿੰਘ ਮੀਤ ਪ੍ਰਧਾਨ ਚੁਣਿਆ ਗਿਆ ਅਤੇ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਆਦਿ ਆਗੂਆਂ । ਇਸ ਮੌਕੇ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਨੇ ਪਵੀ ਚੁਣੀ ਗਈ ਇਕਾਈ ਨੂੰ ਇਨਕਲਾਬੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਅਤੇ ਕਿਸਾਨੀ ਹਿੱਤਾਂ ਤੇ ਹੱਕਾ ਨੂੰ ਬਚਾਉਣ ਲਈ ਇਕ ਝੱਡੇ ਹੇਠ ਲੜਣ ਦੀ ਲੋੜ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਲਵਪ੍ਰੀਤ ਸਿੰਘ ਸਿੱਧੂ, ਗੁਰਮੀਤ ਸਿੰਘ ਸੰਧੂ ਦਫਤਰੀ ਸਕੱਤਰ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ , ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ ਆਦਿ ਹਾਜ਼ਰ ਸਨ।
ਕਿਸਾਨ ਸੰਘਰਸ਼ ਕਮੇਟੀ ( ਕੋਟ ਬੁੱਢਾ) ਵੱਲੋਂ ਬੰਬ ਬਡਾਲਾ ਨੌਂ ਚ ਇਕਾਈ ਦਾ ਗਠਨ
ਜੱਥੇਬੰਦੀ ਦਾ ਵਿਸਥਾਰ ਕਿਸਾਨਾਂ ਦੇ ਹਿੱਤਾਂ ਹੱਕਾ ਲਈ ਅਦੋਲਨ ਦੀ ਪੁਕਾਰ: ਸੁਖਦੇਵ ਸਿੰਘ ਮੰਡ
previous post