Home » ਜ਼ੀਰਾ ਵਿਖੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ 295 ਦੀ ਹੋਈ ਅਹਿਮ ਮੀਟਿੰਗ

ਜ਼ੀਰਾ ਵਿਖੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸਨ ਪੰਜਾਬ 295 ਦੀ ਹੋਈ ਅਹਿਮ ਮੀਟਿੰਗ

ਮਨੀਪੁਰ ਘਟਨਾ ਮਾਨਵਤਾ ਦੇ ਚਿਹਰੇ ਤੇ ਕਲੰਕ ਸਰਕਾਰਾਂ ਕਰਨ ਸਖ਼ਤ ਕਾਰਵਾਈ : ਡਾ: ਰਣਜੀਤ ਸਿੰਘ

by Rakha Prabh
37 views

ਜ਼ੀਰਾ, 16 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਬਲਾਕ ਜ਼ੀਰਾ ਬਲਾਕ ਦੀ ਅਹਿਮ ਮੀਟਿੰਗ ਪ੍ਰਧਾਨ ਡਾ : ਰਣਜੀਤ ਸਿੰਘ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਦੀ ਯੋਗ ਅਗਵਾਈ ਹੇਠ ਸੁਖਮਨੀ ਸੁਪਰ ਸਪੈਸਲਿਸਟ ਹਸਪਤਾਲ ਫਿਰੋਜ਼ਪੁਰ ਰੋਡ (ਜ਼ੀਰਾ) ਵਿਖੇ ਹੋਈ। ਇਸ ਮੀਟਿੰਗ ਵਿੱਚ ਜੋ ਪਿਛਲੇ ਦਿਨੀਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਐਸੋਸੀਏਸ਼ਨ ਵੱਲੋਂ ਦਿੱਤੀਆਂ ਮੈਡੀਕਲ ਸੇਵਾਵਾਂ ਪ੍ਰਤੀ ਜਾਣੂ ਕਰਵਾਇਆ। ਇਸ ਦੌਰਾਨ ਮਨੀਪੁਰ ਵਿੱਚ ਵਾਪਰੀ ਘੱਟ ਗਿਣਤੀ ਫਿਰਕਿਆਂ ਨਾਲ ਮੰਦਭਾਗੀ ਘਟਨਾ ਤੇ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਨੇ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਬੰਧਤ ਦੋਸ਼ੀਆਂ ਤੁਰੰਤ ਗਿ੍ਰਫਤਾਰ ਕਰਕੇ ਸਖ਼ਤ ਸਜਾਵਾਂ ਦਿੱਤੀਆ ਜਾਣ। ਉਨਾਂ ਹਰਿਆਣਾ ਦੇ ਹਾਲਾਤਾ ਤੇ ਚਰਚਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਪਈਆ ਰਜਿਸਟ੍ਰੇਸ਼ਨਾਂ ਮੁੜ ਖੋਲ ਕੇ ਮੈਡੀਕਲ ਪ੍ਰੈਕਟੀਸਨਰਜ਼ ਨੂੰ ਆਜ਼ਾਦੀ ਨਾਲ ਕੰਮ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ। ਉਨਾਂ ਪ੍ਰੈਕਟੀਸ਼ਨਰਜ਼ ਨੂੰ ਅਪੀਲ ਕੀਤੀ ਕਿ ਸਾਫ ਸੁਥਰੀ ਪ੍ਰੈਕਟਿਸ ਕਰਨ, ਜੇਕਰ ਕੋਈ ਸਾਥੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਯੂਨੀਅਨ ਬਿਲਕੁਲ ਵੀ ਉਸ ਦਾ ਸਾਥ ਨਹੀਂ ਦੇਵੇਗੀ। ਇਸ ਮੌਕੇ ਸੁਖਮਨੀ ਸੁਪਰ ਸਪੈਸਲਿਸਟ ਹਸਪਤਾਲ ਐਮ.ਡੀ ਸੰਜੀਵ ਨਾਰੰਗ, ਡਾ: ਦਵਿੰਦਰ ਐਮ.ਓ, ਡਾਕਟਰ ਰਖਸੰਦਾ, ਮੈਡੀਸਨ ਡਾਕਟਰ ਵਿਸ਼ਾਲ, ਗਾਇਨ ਦੇ ਸਪੈਸਲਿਸਟ ਡਾ : ਮਨਜੋਤ ਕੌਰ ਉਨਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਵਾਇਸ ਪ੍ਰਧਾਨ ਡਾ: ਸਮਸ਼ੇਰ ਸਿੰਘ, ਚੇਅਰਮੈਨ ਡਾ: ਜਸਵੰਤ ਸਿੰਘ ਭੱਟੀ ਸਟੇਜ ਸੈਕਟਰੀ, ਰਸ਼ਪਾਲ ਸਿੰਘ ਗੋਰਾ ਜਰਨਲ ਸਕੱਤਰ, ਇਕਬਾਲ ਸਿੰਘ ਕੈਸੀਅਰ, ਡਾ : ਹਰਵੇਲ ਸਿੰਘ ਜੁਆਇੰਟ ਕੈਸੀਅਰ, ਡਾ: ਰਾਮ ਸਿੰਘ ਵਿੱਤ ਸਕੱਤਰ, ਡਾ: ਵਿਜੈਪਾਲ ਸਿੰਘ ਸੀਨੀਅਰ ਆਗੂ, ਡਾ ਪੰਜਾਬ ਸਿੰਘ, ਡਾ: ਗੁਰਦੇਵ ਸਿੰਘ ਬਾਠ ਕੀਲਿਨਕ, ਸਤਿੰਦਰਪਾਲ ਸੋਨੂੰ ਸੀਨੀਅਰ ਆਗੂ, ਡਾ: ਸਿਮਰਜੀਤ ਸਿੰਘ ਚਾਂਬਾ, ਡਾ: ਨਿਸ਼ਾਨ ਸਿੰਘ ਪੀਰ ਮੁਹੰਮਦ, ਡਾ: ਗੁਰਦੇਵ ਸਿੰਘ ਬਸਤੀ ਹਾਂਜੀ ਵਾਲੀ ਸ਼ੋਸ਼ਲ ਮੀਡੀਆ ਇੰਚਾਰਜ਼, ਡਾ: ਅਮਨਦੀਪ ਸਿੰਘ ਧਾਲੀਵਾਲ, ਡਾ: ਜਸਕਰਨ ਸਿੰਘ ਫੇਰਕੇ, ਡਾ: ਜਗੀਰ ਸਿੰਘ ਕੌਂਸਲਰ, ਡਾ: ਗੁਰਜੰਟ ਸਿੰਘ ਵਕੀਲਾਂ ਵਾਲਾ, ਡਾ: ਅਜੀਤ ਸਿੰਘ ਨੂਰਪੁਰ, ਡਾ: ਰਮਨ ਸੰਤੂ ਵਾਲਾ, ਡਾ: ਬਲਦੇਵ ਸਿੰਘ ਬੇਰੀ ਵਾਲਾ, ਡਾ: ਸੁਰਜੀਤ ਸਿੰਘ ਬੇਦੀ ਜ਼ੀਰਾ, ਡਾ: ਹਰਜੀਤ ਸਿੰਘ, ਡਾ: ਤੇਜਿੰਦਰ ਬੁੱਟਰ, ਡਾ: ਹਰਚਰਨ ਸਿੰਘ, ਡਾ: ਰਾਜਵਿੰਦਰ, ਡਾ: ਚਰਨਜੀਤ ਮਰਖਾਈ, ਡਾ: ਸੁਰਜੀਤ ਬਰਨਾਲਾ, ਡਾ: ਰਾਜਦੇਸ਼ ਨੂਰਪੁਰ, ਡਾ: ਸੁਖਜਿੰਦਰ ਸਿੰਘ ਜ਼ੀਰਾ, ਡਾ: ਰਾਜਬੀਰ ਸਿੰਘ ਜ਼ੀਰਾ, ਡਾ: ਜਿੰਦਰ ਕਟੋਰਾ, ਡਾ: ਪਰਮਜੀਤ ਸੇਖਵਾਂ, ਡਾ: ਹੀਰਾਂ, ਡਾ: ਕੰਵਲਜੀਤ ਸਿੰਘ, ਡਾ: ਜਗਤਾਰ ਸਿੰਘ, ਡਾ: ਜੋਰਾ ਸਿੰਘ ਚੱਬਾਂ, ਡਾ: ਜਗਤਾਰ ਸਿੰਘ ਸੁਖੇਵਾਲਾ, ਡਾ: ਭੁਪਿੰਦਰ ਸਿੰਘ, ਡਾ: ਗੁਰਸੇਵਕ ਸਿੰਘ ਚਾਂਬਾ, ਡਾ: ਕਮਲਜੀਤ ਸਿੰਘ, ਪਵਨ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Comment