ਗੈਰ ਰਾਜਨੀਤਕ ਮੋਰਚੇ ਵੱਲੋਂ 11 ਦਸੰਬਰ ਨੂੰ ਸ਼ੰਭੂ ਬਾਡਰ ਦਿੱਲੀ ਵਿਖੇ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਦੇ ਸਬੰਧ ਵਿਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਯੋਗ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਗੁਰਦੁਆਰਾ ਜ਼ਾਹਰਾ ਪੀਰ ਪਿੰਡ ਬੰਡਾਲਾ ਵਿਖੇ ਰੱਖੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਦੱਸਿਆ ਕਿ 11 ਦਸਬੰਰ ਨੂੰ ਸ਼ੰਭੂ ਬੈਰੀਅਰ ਤੇ ਕਿਸਾਨੀ ਉਪਰ ਜ਼ਬਰੀ ਖੇਤੀ ਕਨੂੰਨ ਥੋਪਣ ਦੇ ਵਿਰੁੱਧ ਕੇਂਦਰ ਸਰਕਾਰ ਖ਼ਿਲਾਫ਼ ਲਗਾਏ ਮੋਰਚੇ ਨੂੰ ਕੇਂਦਰ ਦੇ ਖੇਤੀਬਾੜੀ ਮੰਤਰੀ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਉਨ੍ਹਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਮੰਗਾਂ ਮੰਨਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਸੰਘਰਸ਼ ਦੋਰਾਨ 800 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਖੇ ਗਏ ਸਨਮਾਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਬੱਸਾਂ ਅਤੇ ਆਪਣੀ ਨਿੱਜੀ ਗੱਡੀਆਂ ਰਾਹੀਂ 5000 ਤੋਂ ਵੱਧ ਮੈਂਬਰ ਸ਼ਾਮਲ ਹੋਣਗੇ। ਇਸ ਮੌਕੇ ਸੂਬਾਈ ਆਗੂ ਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਸਕੱਤਰ ਸੋਹਣ ਸਿੰਘ, ਸੂਬਾ ਉਪ ਪ੍ਰਧਾਨ ਪੰਜਾਬ ਜਸਪਾਲ ਸਿੰਘ ਪੰਨੂ, ਮੀਤ-ਪ੍ਰਧਾਨ ਅੰਗਰੇਜ ਸਿੰਘ, ਇਕਾਈ ਪ੍ਰਧਾਨ ਜੱਥੇਦਾਰ ਸੁਖਦੇਵ ਸਿੰਘ ਸਨੇਰ, ਜਸਵਿੰਦਰ ਸਿੰਘ,ਜੋਧਾ ਸਿੰਘ ਲੌਂਗੋਦੇਵਾ, ਜੋਨ ਆਗੂ ਨਿਰਮਲ ਸਿੰਘ,ਪਿੱਪਲ ਸਿੰਘ ਨੂਰਪੁਰ, ਜਿਲਾ ਪ੍ਰੈਸ ਸਕੱਤਰ ਅਡਵੋਕੇਟ ਲਵਪ੍ਰੀਤ ਸਿੰਘ ਸਿੱਧੂ,ਗੁਰਮੀਤ ਸਿੰਘ ਐਮ ਡੀ ਨਿਊ ਆਟੋਜ, ਰੀਤਮਹਿੰਦਰ ਸਿੰਘ ਹੋਲਾਵਾਲੀ ਪ੍ਰਧਾਨ, ਸੁਖਵੰਤ ਸਿੰਘ ਜ਼ੀਰਾ ਤੋਂ ਇਲਾਵਾਂ ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸੰਭੂ ਬਾਡਰ ਤੇ ਗੈਰ ਰਾਜਨੀਤਕ ਮੋਰਚੇ ਵੱਲੋਂ 11 ਨੂੰ ਸ਼ਰਧਾਂਜਲੀ ਤੇ ਸਨਮਾਨ ਸਮਾਰੋਹ ਸਮਾਗਮ ਕਰਵਾਉਣ ਦਾ ਫੈਸਲਾ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ 5000 ਵਰਕਰ ਬੱਸਾ ਰਾਹੀ ਹੋਣਗੇ ਸ਼ਾਮਲ : ਇੰਦਰਜੀਤ ਸਿੰਘ ਕੋਟਬੁੱਢਾ
previous post