Home » ਦਿਲੀ ਕਨਵੈਂਨਸ਼ਨ ਲਈ ਪ.ਸ.ਸ.ਫ. ਵਲੋੰ ਮੁਲਾਜ਼ਮ ਅੱਜ ਹੋਣਗੇ ਰਵਾਨਾ

ਦਿਲੀ ਕਨਵੈਂਨਸ਼ਨ ਲਈ ਪ.ਸ.ਸ.ਫ. ਵਲੋੰ ਮੁਲਾਜ਼ਮ ਅੱਜ ਹੋਣਗੇ ਰਵਾਨਾ

ਕੌਮੀਂ ਕਨਵੈਨਸ਼ਨ ਅਤੇ ਸੁਕੋਮਲ ਸੇਨ ਭਵਨ ਦੇ ਉਦਘਾਟਨ ਵਿੱਚ ਕੀਤੀ ਜਾਵੇਗੀ ਸ਼ਮੂਲੀਅਤ

by Rakha Prabh
109 views
ਫਿਰੋਜ਼ਪੁਰ, 6 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ )

ਦੇਸ਼ ਦੇ ਮੁਲਾਜ਼ਮਾਂ ਦੇ ਕੌਮੀ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਅੱਗੇ ਤੋਰਦਿਆਂ ਮਿਤੀ 8 ਦਸੰਬਰ ਨੂੰ ਤਾਲਕਟੋਰਾ ਸਟੇਡੀਅਮ ਦਿੱਲੀ ਵਿਖੇ ਕੌਮੀਂ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸੁਬਾਰਡੀਨੇਟ ਸਰਵਿਿਸਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੀ.ਐਫ.ਆਰ.ਡੀ.ਏ. ਦੇ ਤਹਿਤ ਐਨ.ਪੀ.ਐਸ. ਨੂੰ ਖਤਮ ਕਰਨ, ਹਰ ਪ੍ਰਕਾਰ ਦੇ ਕੱਚੇ, ਆਊਟ ਸੋਰਸ, ਮਾਣ ਭੱਤਾ, ਡੇਲੀ ਵੇਜ਼ ਸਕੀਮਾਂ ਤਹਿਤ ਕੰਮ ਕਰਦੇ ਸੂਬਿਆਂ ਅਤੇ ਕੇਂਦਰ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, ਸਰਕਾਰੀ ਵਿਭਾਗਾਂ ਦਾ ਨਿੱਜੀਕਰਣ/ ਨਿਗਮੀਕਰਣ ਬੰਦ ਕਰਨ, ਅੱਠਵੇਂ ਕੇਂਦਰੀ ਤਨਖਾਹ ਕਮਿਸ਼ਨ ਦਾ ਗਠਨ ਕਰਨ, ਬਕਾਇਆ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਹੋਰ ਭੱਤੇ ਜਾਰੀ ਕਰਨ, ਪੱਕੇ ਤੌਰ ਤੇ ਭਰਤੀ ਚਾਲੂ ਕਰਨ ਆਦਿ ਦੀਆਂ ਮੰਗਾਂ ਨੂੰ ਲੈ ਕੇ ਇਹ ਕੌਮੀਂ ਕਨਵੈਨਸ਼ਨ ਕੀਤੀ ਜਾ ਰਹੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਜਿੱਥੇ ਮਿਤੀ 8 ਦਸੰਬਰ ਨੂੰ ਦਿੱਲੀ ਵਿਖੇ ਕੌਮੀਂ ਕਨਵੈਨਸ਼ਨ ਕੀਤੀ ਜਾ ਰਹੀ ਹੈ ਉੱਥੇ ਹੀ ਮਿਤੀ 9 ਦਸੰਬਰ ਨੂੰ ਜੱਥੇਬੰਦੀ ਵਲੋਂ ਫਰੀਦਾਬਦ ਵਿਖੇ ਉਸਾਰੇ ਗਏ ਕੌਮੀਂ ਦਫਤਰ (ਸੁਕੋਮਲ ਸੇਨ ਭਵਨ) ਦਾ ਉਦਘਾਟਨ ਵੀ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਕੌਮੀਂ ਕਨਵੈਨਸ਼ਨ ਅਤੇ ਸੁਕੋਮਲ ਸੇਨ ਭਵਨ ਦੇ ਉਦਘਾਟਨ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਵਿੱਚੋਂ ਵੀ ਪ.ਸ.ਸ.ਫ. ਦੇ ਬੈਨਰ ਹੇਠ 500 ਤੋਂ ਵੱਧ ਮੁਲਾਜ਼ਮ ਸ਼ਮੂਲੀਅਤ ਕਰ ਰਹੇ ਹਨ। ਅੱਜ ਮਿਤੀ 7 ਦਸੰਬਰ ਨੂੰ ਸੂਬੇ ਦੇ ਵੱਖ-ਵੱਖ ਸਥਾਨਾਂ ਤੋਂ ਦਿੱਲੀ ਲਈ ਰਵਾਨਾ ਹੋਣ ਜਾ ਰਹੇ ਮੁਲਾਜ਼ਮਾਂ ਨੂੰ ਆਗੂਆਂ ਵਲੋਂ ਮਿਤੀ 8 ਦਸੰਬਰ ਨੂੰ ਸਵੇਰੇ ਗੁਰੂਦਵਾਰਾ ਬੰਗਲਾ ਸਾਹਿਬ ਵਿਖੇ ਇਕੱਤਰ ਹੋਣ ਦੀ ਬੇਨਤੀ ਕੀਤੀ ਗਈ ਹੈ।

Related Articles

Leave a Comment