ਅੰਮ੍ਰਿਤਸਰ 27 ਮਈ 2024: (ਰਾਘਵ ਅਰੋੜਾ/ਕੁਸ਼ਾਲ ਸ਼ਰਮਾਂ)
ਭਾਰਤ ਦਾ ਲੋਕਤੰਤਰ ਸਾਰੀ ਦੁਨੀਆਂ ਦੇ ਵਿੱਚ ਇੱਕ ਵਿਲੱਖਣ ਮਿਸ਼ਾਲ ਹੈ। ਭਾਰਤੀ ਸੰਵਿਧਾਨ ਦੇ ਤਹਿਤ ਭਾਰਤ ਦੀ ਜਨਤਾ ਵੱਲੋਂ ਆਪਣੀ ਕੀਮਤੀ ਵੋਟਾਂ ਰਾਹੀਂ ਆਪਣੇ ਨੁਮਾਇੰਦੇ (ਨੇਤਾ) ਚੁਣੇ ਜਾਂਦੇ ਹਨ, ਜੋ ਲੋਕ ਸਭਾ ਦੇ ਵਿੱਚ ਪਹੁੰਚ ਕੇ ਸਰਕਾਰ ਦੀ ਰੂਪ ਰੇਖਾ ਤਿਆਰ ਕਰਦੇ ਹਨ ਅਤੇ ਰਾਸ਼ਟਰ ਉਸਾਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ।ਪਰ ਕੁੱਝ ਸਮੇਂ ਤੋਂ ਇਹਨਾਂ ਚੋਣਾਂ ਦੇ ਵਿੱਚ ਵੋਟ ਪ੍ਰਤੀਸ਼ਤ ਵਿੱਚ ਗਿਰਾਵਟ ਆਉਣਾਂ ਇੱਕ ਚਿੰਤਾ ਦਾ ਵਿਸ਼ਾ ਹੈ।
ਮਾਨਯੋਗ ਮੁੱਖ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਲਗਾਤਾਰ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ “ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ)” ਵੱਲੋਂ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ “ਜਾਗੋ ਵੋਟਰ ਜਾਗਰੂਕਤਾ ਮਾਰਚ” ਭੰਡਾਰੀ ਪੁੱਲ ਤੋਂ ਲੈਕੇ ਜੱਲਿਆਂਵਾਲਾ ਬਾਗ ਤੱਕ ਕੱਢਿਆਂ ਗਿਆ।
ਇਸ ਮੌਕੇ “ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ) ਦੇ ਚੇਅਰਮੈਨ ਰਮੇਸ਼ ਰਾਮਪੁਰਾ, ਵਾਇਸ ਚੇਅਰਮੈਨ ਦਲਬੀਰ ਸਿੰਘ ਭਰੋਵਾਲ, ਪ੍ਰਧਾਨ ਰਣਜੀਤ ਸਿੰਘ ਮਸੌਣ, ਵਾਇਸ ਪ੍ਰਧਾਨ ਰਜਨੀਸ਼ ਕੌਂਸਲ, ਵਾਇਸ ਪ੍ਰਧਾਨ ਪ੍ਰਗਟ ਸਿੰਘ ਸਦਿਉੜਾ, ਜਰਨਲ ਸਕੱਤਰ ਜੋਗਾ ਸਿੰਘ, ਕੈਸ਼ੀਅਰ ਹਰੀਸ਼ ਸੂਰੀ, ਮੁੱਖ ਬੁਲਾਰਾ ਰਜਿੰਦਰ ਬਾਠ, ਕੋਡੀਨੇਟਰ ਰਣਜੀਤ ਸਿੰਘ ਜੰਡਿਆਲਾ ਅਤੇ ਹੋਰ ਸਰਕਦਾ ਅਹੁੱਦੇਦਾਰ ਮੌਜ਼ੂਦ ਸਨ। ਇਸ “ਜਾਗੋ ਮਾਰਚ” ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਇਸ ਮਾਰਚ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਉਹਨਾਂ ਦੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਕਿ ਉਹ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣੀ ਵੋਟ ਦਾ ਇਮਾਨਦਾਰੀ ਨਾਲ ਇਸਤੇਮਾਲ ਕਰਨ ਅਤੇ ਵੋਟ ਪ੍ਰਤੀਸ਼ਤ ਵਧਾਉਣ ਲਈ ਮਾਨਯੋਗ ਚੋਣ ਕਮਿਸ਼ਨ ਦਾ ਸਹਿਯੋਗ ਦੇਣ।
ਇਸ ਮੌਕੇ ਜੋਗਾ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਆਮ ਜਨਤਾ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚਿਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵੱਲੋਂ ਜੋ ਸੰਵਿਧਾਨ ਤਿਆਰ ਕੀਤਾ ਗਿਆ ਸੀ ਉਸ ਵਿੱਚ ਹਰ ਧਰਮ, ਜਾਤੀ ਨੂੰ ਇੱਕ ਸਮਾਨ (ਅਧਿਕਾਰ) ਦਿੱਤਾ ਗਿਆ ਹੈ ਕਿ ਹਰ ਵੋਟਰ ਦੀ ਵੋਟ ਦੀ ਖਾਸ ਅਹਿਮੀਅਤ ਹੈ। ਉਹਨਾਂ ਆਖਿਆ ਕਿ ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋਂ।
ਇਸ “ਜਾਗੋ ਮਾਰਚ” ਨੂੰ ਲੋਕਾਂ ਵੱਲੋਂ ਰਸਤੇ ਵਿੱਚ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਵੱਖ-ਵੱਖ ਅਹੁੱਦੇਦਾਰਾਂ ਵੱਲੋਂ ਦਿੱਤੀ ਗਈ ਸਪੀਚ ਨੂੰ ਬਹੁਤ ਧਿਆਨ ਨਾਲ ਸੁਣਿਆਂ ਅਤੇ ਕੁੱਝ ਲੋਕਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵਚਨ ਵੀ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਵਰਿੰਦਰ ਸਿੰਘ ਧੁੰਨਾ, ਵਾਰਿਸ ਪ੍ਰਧਾਨ ਰਾਘਵ ਅਰੋੜਾ, ਵਾਇਸ ਪ੍ਰਧਾਨ ਕੁਸ਼ਾਲ ਸ਼ਰਮਾਂ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ ਢਿੱਲੋਂ, ਲੱਕੀ, ਮੁਕੇਸ਼, ਸੁਨੀਲ ਕੁਮਾਰ, ਸੰਜੀਵ, ਮਲਕੀਤ ਸਿੰਘ ਬਰਾੜ, ਅਜੇ ਸ਼ਿੰਗਾਰੀ, ਵਿਸ਼ਾਲ ਸ਼ਰਮਾਂ, ਸੋਨੂੰ ਖਾਨਕੋਟ, ਸੋਨੂੰ ਮੁਧਲ, ਪ੍ਰਦੀਪ ਕੁਮਾਰ, ਪ੍ਰਮਿੰਦਰ ਕੁਮਾਰ, ਅਜੇ ਪੰਡਤ, ਮਨਮੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।