Home » ਪਿੰਡ ਡੱਲਾ ਦੇ ਸਾਬਕਾ ਸਰਪੰਚ ਦੇ ਘਰ ਵਿੱਚੋ ਸੋਨੇ ਦੇ ਗਹਿਣੇ ਅਤੇ ਸਕੂਟਰ ਚੋਰ ਚੋਰੀ ਕਰਕੇ ਰਫੂ ਚੱਕਰ

ਪਿੰਡ ਡੱਲਾ ਦੇ ਸਾਬਕਾ ਸਰਪੰਚ ਦੇ ਘਰ ਵਿੱਚੋ ਸੋਨੇ ਦੇ ਗਹਿਣੇ ਅਤੇ ਸਕੂਟਰ ਚੋਰ ਚੋਰੀ ਕਰਕੇ ਰਫੂ ਚੱਕਰ

ਨੂਰਮਹਿਲ ਇਲਾਕੇ ਵਿਚ ਇੱਕ ਹਫਤੇ ਤੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਵਿਚ ਵਾਧਾ *** ਨੂਰਮਹਿਲ ਪ੍ਰਸਾਸ਼ਨ ਸੁੱਤਾ ਕੁੰਭ ਕਰਨ ਦੀ ਨੀਂਦ

by Rakha Prabh
27 views

ਨੂਰਮਹਿਲ,3 ਜੂਨ ( ਨਰਿੰਦਰ ਭੰਡਾਲ ) ਨੂਰਮਹਿਲ ਦੇ ਨਜ਼ਦੀਕੀ ਪਿੰਡ ਡੱਲਾ ਵਿਚ ਸਾਬਕਾ ਸਰਪੰਚ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਾਬਕਾ ਸਰਪੰਚ ਧਰਮਵੀਰ ਨੇ ਦੱਸਿਆ ਕਿ ਬੀਤੀ ਰਾਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸੀ। ਜਦੋਂ ਸਵੇਰੇ ਆਏ ਤਾਂ ਮੇਨ ਦਰਵਾਜ਼ਾ ਖੁੱਲ੍ਹਾ ਪਿਆ। ਅੰਦਰ ਆ ਕੇ ਦੇਖਿਆ ਤਾਂ ਵਿਹੜੇ ਵਿਚ ਪਿਆ ਸਕੂਟਰ ਨੰਬਰ ਪੀ.ਬੀ.08ਡੀ.ਯੂ5568 ਨਹੀਂ ਸੀ। ਉਪਰੰਤ ਕਮਰਿਆਂ ਵਿੱਚ ਬਣੀਆਂ ਅਲਮਾਰੀਆਂ ਨੂੰ ਦੇਖਿਆ ਤਾਂ ਇਕ ਅਲਮਾਰੀ ਵਿੱਚੋਂ ਸੋਨੇ ਦੀ ਮੁੰਦਰੀ ਅਤੇ ਸੋਨੇ ਦੀ ਚੈਨ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰ ਉੱਪਰ ਦੀ ਆਏ ਤੇ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਪਰ ਪੁਲਿਸ ਡੇਢ ਘੰਟੇ ਬਾਅਦ ਮੌਕਾ ਦੇਖਣ ਪਹੁੰਚੀ। ਜ਼ਿਕਰਯੋਗ ਹੈ ਕਿ ਸ਼ਹਿਰ ਅਤੇ ਇਲਾਕੇ ਅੰਦਰ ਲੁੱਟ ਖੋਹ, ਚੋਰੀ ਦੀਆਂ ਵਾਰਦਾਤਾ ਰੁਕਣ ਦਾ ਨਾਂ ਨਹੀਂ ਲੈ ਰਹੀਆ।ਇੰਝ ਲਗਦਾ ਹੈ ਕਿ ਨੂਰਮਹਿਲ ਵਿਚ ਪ੍ਰਸ਼ਾਸਨ ਕੁੰਭ ਕਰਨੀ ਦੀ ਨੀਂਦ ਸੁੱਤਾ ਪਿਆ ਹੈ। ਪੰਜ ਦਿਨ ਪਹਿਲਾਂ ਨੂਰਮਹਿਲ ਵਿਚ ਪਏ ਡਾਕੇ ਦਾ ਪੁਲਿਸ ਹਾਲੇ ਤੱਕ ਪਤਾ ਨਹੀਂ ਲਗਾ ਸਕੀ। ਜਦੋਂ ਇਸ ਸਬੰਧੀ ਐਸ.ਆਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਮੁੱਦਈ ਧਰਮਵੀਰ ਸਾਬਕਾ ਸਰਪੰਚ ਦੇ ਬਿਆਨਾਂ ਮੁਤਾਬਕ ਬਣਦੀ ਕਰਵਾਈ ਕੀਤੀ ਜਾਵੇਗੀ। ਜੋ ਕਿ ਪਿੰਡ ਦੇ ਆਲੇ – ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾਂ ਰਹੇ ਹਨ ਜੋ ਕਿ ਚੋਰਾਂ ਦਾ ਪਤਾ ਲੱਗ ਸਕੇ

Related Articles

Leave a Comment