ਜ਼ੀਰਾ, 31 ਅਗਸਤ (ਗੁਰਪ੍ਰੀਤ ਸਿੰਘ ਸਿੱਧੂ ) :- ਜ਼ੀਰਾ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਇਲਾਕੇ ਅੰਦਰ ਚੋਰਾਂ ਦੀ ਭਰਮਾਰ ਹੈ ਅਤੇ ਇਲਾਕੇ ਦੀ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਫੜਨ ਦੀ ਬਜਾਏ ਚੁੱਪ-ਚਾਪ ਤਮਾਸ਼ਾ ਦੇਖ ਰਹੀ ਹੈ, ਜਿਸ ਕਾਰਨ ਚੋਰ ਦਿਨ-ਦਿਹਾੜੇ ਸੜਕਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਾਲ-ਨਾਲ ਘਰਾਂ ਵਿਚ ਵੜ ਕੇ ਸਾਧਨ ਚੋਰੀ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਏਸੇ ਲੜੀ ਤੇ ਤਹਿਤ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮਨਾਵਾਂ, ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਨੇ ਦੱਸਿਆ ਕੀ ਉਹ ਆਪਣੇ ਮੋਟਰਸਾਇਕਲ ਬਜਾਜ ਪਲਟੀਨਾ ਪੀ.ਬੀ-29 ਆਰ-1664 ਜੋ ਕੀ ਮੈ ਐਚ.ਡੀ.ਐਫ.ਸੀ. ਬੈਂਕ ਬਰਾਂਚ, ਜੀਰਾ, ਵਿਖੇ ਕਲੈਕਸ਼ਨ ਡਿਪਾਰਟਮੈਂਟ ਵਿਚ ਨੋਕਰੀ ਕਰਦਾ ਹਾਂ। ਜੋ ਕਿ ਕੱਲ 30-08-2023 ਨੂੰ ਸਮਾਂ ਕੀਬ 04:00 ਵਜੇ ਸ਼ਾਮ ਨੂੰ ਐਚ.ਡੀ.ਐਫ.ਸੀ ਬੈਂਕ ਦੇ ਬਾਹਰ ਖੜ੍ਹਾ ਕੀਤਾ ਸੀ ਅਤੇ ਸਮਾਂ ਕ੍ਰੀਬ 5:00 ਵਜੇ ਸ਼ਾਮ ਨੂੰ ਮੈਂ ਵਾਪਸ ਆ ਵੇਖਿਆ ਕਿ ਮੇਰਾ ਮੋਟਰ ਸਾਇਕਲ ਉੱਥੋਂ ਗਾਇਬ ਸੀ ਅਤੇ ਅਸੀਂ ਆਸ ਪਾਸ ਤੋਂ ਕਾਫੀ ਪੁੱਛ ਪੜਤਾਲ ਕੀਤੀ, ਪ੍ਰੰਤੂ ਸਾਨੂੰ ਇਸ ਮੋਟਰ ਸਾਇਕਲ ਦਾ ਕੋਈ ਵੀ ਥੇਹ ਪਤਾ ਨਹੀਂ ਲੱਗਾ ਹੈ। ਜਿਸ ਦੀ ਬੈਂਕ ਵਿੱਚ ਲੱਗੇ ਕੈਮਰੇ ਵਿੱਚੋਂ ਪੜਤਾਲ ਕੀਤੀ ਗਈ ਤਾਂ ਅਣਪਛਾਤੇ ਵਿਅਕਤੀ ਵੱਲੋਂ ਮੇਰਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ । ਉਸ ਨੇ ਆਪਣੇ ਮੋਟਰਸਾਇਕਲ ਚੋਰੀ ਹੋਣ ਦੀ ਰਪਟ ਥਾਣਾ ਸਿਟੀ ਜ਼ੀਰਾ ਦਰਜ ਕਰਵਾ ਦਿੱਤੀ ਕੀਤੀ ।ਪਰ ਪੁਲਿਸ ਵੱਲੋਂ ਅਜੇ ਤੱਕ ਪਿਛਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਵੀ ਫੜਿਆ ਨਹੀਂ ਗਿਆ। ਇਨ੍ਹਾਂ ਘਟਨਾਵਾਂ ਨਾਲ ਇਲਾਕੇ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਲਾਕੇ ਅੰਦਰ-ਘੁੰਮਦੇ ਚੋਰ ਲੁਟੇਰਿਆਂ ਨੂੰ ਤੁਰੰਤ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ।
ਹਲਕਾ ਜ਼ੀਰਾ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਹੋ ਰਿਹਾ ਵਾਧਾ ਪੁਲਸ ਸੱਤੀ ਕੁੰਭਕਰਨੀ ਨੀੱਦ
previous post