Home » ਮੋਹਾਲੀ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ, ਮਾਹੌਲ ਤਣਾਅਪੂਰਨ, ਭਾਈਚਾਰੇ ਨੇ ਦਿੱਤੀ ਧਰਨੇ ਦੀ ਚੇਤਾਵਨੀ

ਮੋਹਾਲੀ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ, ਮਾਹੌਲ ਤਣਾਅਪੂਰਨ, ਭਾਈਚਾਰੇ ਨੇ ਦਿੱਤੀ ਧਰਨੇ ਦੀ ਚੇਤਾਵਨੀ

by Rakha Prabh
90 views

ਮੋਹਾਲੀ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ, ਮਾਹੌਲ ਤਣਾਅਪੂਰਨ, ਭਾਈਚਾਰੇ ਨੇ ਦਿੱਤੀ ਧਰਨੇ ਦੀ ਚੇਤਾਵਨੀ
ਮੁਹਾਲੀ, 19 ਅਕਤੂਬਰ : ਮੁਹਾਲੀ ਦੇ ਪਿੰਡ ਸਨੇਟਾ ’ਚ ਮਸਜਿਦ ’ਚ ਚੋਰੀ ਅਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਸਬੰਧੀ ਭਾਈਚਾਰੇ ਦੇ ਲੋਕਾਂ ਨੇ ਥਾਣਾ ਸੋਹਾਣਾ ’ਚ ਸ਼ਿਕਾਇਤ ਵੀ ਦਰਜ਼ ਕਰਵਾਹੀ ਹੈ।

ਪਿੰਡ ’ਚ ਬਣੀ ਮਸਜਿਦ ’ਚੋਂ ਸੱਖ ਨੌਜਵਾਨ ’ਤੇ ਕੁਰਾਨ ਸ਼ਰੀਫ਼ ਦੀ ਚੋਰੀ ਅਤੇ ਬੇਅਦਬੀ ਕਰਨ ਦਾ ਦੋਸ਼ ਲੱਗਿਆ ਹੈ। ਸ਼ਿਕਾਇਤਕਰਤਾ ਇਹਲਕਾਰ ਖ਼ਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਆਰੋਪ ਲਗਾਇਆ ਹੈ ਕਿ ਸੋਹਣ ਸਿੰਘ ਨੇ ਮਸਜਿਦ ’ਚ ਵੜ ਕੇ ਉਥੋਂ ਪੈਸੇ ਚੋਰੀ ਕਰਨ ਦੇ ਨਾਲ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ। ਮੁਲਜ਼ਮ ਸੋਹਣ ਸਿੰਘ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਹਲਕਾਰ ਖ਼ਾਨ ਦੀ ਸ਼ਿਕਾਇਤ ’ਤੇ ਦੋਸ਼ੀ ਖ਼ਿਲਾਫ਼ ਧਾਰਾ 295ਏ, 380, 511 ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟਿਆਂ ਅੰਦਰ ਆਰੋਪੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।

ਉਧਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਭਾਈਚਾਰੇ ਦੇ ਲੋਕਾਂ ਦਾ ਆਰੋਪ ਹੈ ਕਿ ਮਸਜਿਦ ’ਚ ਚੋਰੀ ਅਤੇ ਬੇਅਦਬੀ ਦੀ ਘਟਨਾ ਵੀ ਉੱਥੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ ਹੈ। ਫੁਟੇਜ਼ ’ਚ ਮੁਲਜ਼ਮ ਦੀ ਹਰਕਤ ਫੜੀ ਗਈ ਹੈ। ਸੀਸੀਟੀਵੀ ਫੁਟੇਜ਼ ’ਚ ਮੁਲਜ਼ਮ ਮਸਜਿਦ ’ਚ ਚੋਰੀ ਅਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ ਹੈ। ਮੁਸਲਿਮ ਭਾਈਚਾਰੇ ਨੇ ਉਕਤ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Related Articles

Leave a Comment