Home » ਨਾਨਕ ਨਗਰੀ ਜੀਰਾ ਵਿਖੇ ਸੰਪੂਰਨਤਾ ਦਿਵਸ ਮਨਾਇਆ

ਨਾਨਕ ਨਗਰੀ ਜੀਰਾ ਵਿਖੇ ਸੰਪੂਰਨਤਾ ਦਿਵਸ ਮਨਾਇਆ

by Rakha Prabh
13 views

ਜੀਰਾ, 31 ਅਗਸਤ (ਗੁਰਪ੍ਰੀਤ ਸਿੰਘ ਸਿੱਧੂ ) :- ਜੀਰਾ ਗੁਰਦੁਆਰਾ ਨਾਨਕ ਨਗਰੀ ਜੀਰਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮਾਈ ਭਾਗੋ ਸੇਵਾ ਸੁਸਾਇਟੀ ਦੀਆਂ ਸਮੂਹ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਗੁਰਿੰਦਰ ਸਿੰਘ ਜੀ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਗੁਰੂਦਵਾਰਾ ਸਹਿਬ ਦੇ ਹੈਡ ਗ੍ੰਥੀ ਭਾਈ ਜਗਸੀਰ ਸਿੰਘ ਨੇ ਸਰਬੱਤ ਦੇ ਭਲੇ ਵਾਸਤੇ ਦੀ ਅਰਦਾਸ ਕੀਤੀ। ਸੰਗਤਾਂ ਵਿਚ ਮੁੱਖ ਸੇਵਾਦਾਰ ਬੀਬੀ ਗੁਰਮੀਤ ਕੌਰ ,ਪਰਮਜੀਤ ਕੌਰ, ਸੁਰਿੰਦਰ ਕੌਰ, ਦਿਲਜੀਤ ਕੌਰ ,ਬਲਜੀਤ ਕੌਰ, ਮਨਵੀਰ ਕੌਰ, ਅਤੇ ਹੋਰ ਸੇਵਾਦਾਰ ਸੰਗਤ ਹਾਜ਼ਿਰ ਸੀ

Related Articles

Leave a Comment