Home » ਐੱਸ. ਡੀ. ਕਾਲਜ ਵਿਦਿਅਕ ਸੰਸਥਾਵਾਂ ਦੀਆਂ 64ਵੀਆਂ ਸਾਲਾਨਾ ਖੇਡਾਂ ਸਮਾਪਤ

ਐੱਸ. ਡੀ. ਕਾਲਜ ਵਿਦਿਅਕ ਸੰਸਥਾਵਾਂ ਦੀਆਂ 64ਵੀਆਂ ਸਾਲਾਨਾ ਖੇਡਾਂ ਸਮਾਪਤ

by Rakha Prabh
33 views

ਐੱਸ. ਡੀ. ਕਾਲਜ ਵਿਦਿਅਕ ਸੰਸਥਾਵਾਂ ਦੀਆਂ ਦੋ-ਰੋਜ਼ਾ 64ਵੀਆਂ ਸਾਲਾਨਾ ਖੇਡਾਂ ਧੂਮ ਧਾਮ ਨਾਲ ਸੰਪੰਨ ਹੋ ਗਈਆਂ| ਇਸ ਖੇਡ ਮੇਲੇ ਵਿਚ ਸੰਸਥਾ ਦੇ ਸਾਰੇ ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿਸਾ ਲਿਆ| ਸਮਾਪਤੀ ਸਮਾਰੋਹ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ| ਉਹਨਾਂ ਖੇਡਾਂ ਵਿਚ ਹਿਸਾ ਲੈਣ ਵਾਲੇ ਜੇਤੂ ਖਿਡਾਰੀਆਂ ਨੰੂ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀ ਅਲਾਮਤ ਤੋਂ ਬਚਣ ਦੀ ਤਾਕੀਦ ਕੀਤੀ| ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰੀ ਰਾਹੁਲ ਅੱਤਰੀ ਨੇ ਡਾ. ਅਨੀਸ਼ ਪ੍ਰਕਾਸ਼ ਅਤੇ ਉਨ•ਾਂ ਦੇ ਪਰਿਵਾਰ ਵੱਲੋਂ ਸਮਾਜ ਕਲਿਆਣ ਦੇ ਕੰਮਾਂ ਵਿੱਚ ਪਾਏ ਯੋਗਦਾਨ ਨੰੂ ਯਾਦ ਕੀਤਾ| ਉਨ•ਾਂ ਖਿਡਾਰੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਨੰੂ ਕਿਤਾਬਾਂ ਦੇ ਨਾਲ-ਨਾਲ ਖੇਡ ਮੈਦਾਨ ਨਾਲ ਵੀ ਗੂੜ•ਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ| ਇਸ ਮੌਕੇ ਵਿਦਿਆਰਥੀਆਂ ਨੰੂ ਸੰਬੋਧਨ ਕਰਦਿਆਂ ਸੰਸਥਾ ਦੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਵਿਦਿਆਰਥੀਆਂ ਨੰੂ ਖੇਡ ਮੈਦਾਨ ਅਤੇ ਜੀਵਨ ਵਿੱਚ ਹਮੇਸ਼ਾ ਹੌਸਲੇ ਬੁਲੰਦ ਰੱਖਣ ਦੀ ਸਲਾਹ ਦਿੱਤੀ| ਉਨ•ਾਂ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਸੇਵਾਮੁਕਤ ਹੋ ਰਹੇ ਅਧਿਆਪਕਾਂ ਪ੍ਰੋ. ਨਿਰਮਲ ਗੁਪਤਾ ਅਤੇ ਪ੍ਰੋ. ਅਮਰੀਸ਼ ਕੁਮਾਰ ਵੱਲੋਂ ਕਾਲਜ ਨੂੰ ਦਿੱਤੀਆਂ ਗਈਆਂ ਸੇਵਾਵਾਂ ਲਈ ਉਨ•ਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸੇਵਾਮੁਕਤ ਹੋ ਰਹੇ ਅਧਿਆਪਕ ਤਾਉਮਰ ਐੱਸ.ਡੀ. ਪਰਿਵਾਰ ਦਾ ਹਿੱਸਾ ਰਹਿਣਗੇ| ਪਿੰ੍ਰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਅਸ਼ੀਰਵਾਦ ਸਦਕਾ ਕਾਲਜ ਖੇਡਾਂ ਸਮੇਤ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ| ਉਨ•ਾਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼­ ਖੇਡ ਵਿਭਾਗ ਦੇ ਅਧਿਆਪਕਾਂ ਡਾ. ਬਹਾਦਰ ਸਿੰਘ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ, ਪ੍ਰੋ.ਜਸਵਿੰਦਰ ਕੌਰ ਅਤੇ ਲੈਕ.ਗਗਨਦੀਪ ਕੌਰ ਦੀ ਇਸ ਖੇਡ ਮੇਲੇ ਨੰੂ ਸੁਚੱਜੇ ਢੰਗ ਨਾਲ ਨੇਪਰੇ ਚਾੜ•ਨ ਲਈ ਤਾਰੀਫ਼ ਕੀਤੀ|
ਇਹਨਾਂ ਮੁਕਾਬਲਿਆਂ ਵਿ¾ਚ ਐੱਸ. ਡੀ. ਡਿਗਰੀ ਕਾਲਜ ਦੀਆਂ ਲੜਕੀਆਂ ਦੇ ਵਰਗ ’ਚ ਸੁਖਦੀਪ ਕੌਰ ਨੂੰ ਸਭ ਤੋਂ ਵਧੀਆ ਖਿਡਾਰਨ ਐਲਾਨੀ ਗਈ| ਲੜਕਿਆਂ ਦੇ ਵਰਗ ’ਚ ਨਵੀਨ ਕੁਮਾਰ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ| ਇਸੇ ਤਰ•ਾਂ ਬੀ.ਐਡ ਕਾਲਜ ਵਿ¾ਚੋਂ ਬਲਜਿੰਦਰ ਕੌਰ (ਲੜਕੀਆਂ) ਅਤੇ ਨਵਦੀਪ ਸਿੰਘ (ਲੜਕਿਆਂ), ਸਕੂਲ ਵਿ¾ਚੋਂ ਖ਼ੁਸ਼ਬੂ (ਲੜਕੀਆਂ) ਅਤੇ ਸ਼ਿਵਮ ਕੁਮਾਰ (ਲੜਕੇ) ਵਧੀਆ ਖਿਡਾਰੀ ਐਲਾਨੇ ਗਏ| ਬੀ. ਫਾਰਮੇਸੀ ਕਾਲਜ ਵਿ¾ਚੋਂ ਪਲਕ ਤਾਇਲ (ਲੜਕੀਆਂ) ਅਤੇ ਲਵਕਾਂਤ ਜਿੰਦਲ (ਲੜਕਿਆਂ) ਸਭ ਤੋਂ ਵਧੀਆ ਖਿਡਾਰੀ ਐਲਾਨੇ ਗਏ| ਜਦ ਕਿ ਐੱਸ. ਡੀ. ਕਾਲਜ ਆਫ ਡੀ. ਫਾਰਮੇਸੀ ਵਿ¾ਚੋਂ ਸੁਮਨਪ੍ਰੀਤ ਕੌਰ ਨੂੰ ਲੜਕੀਆਂ ਅਤੇ ਗੁਲਸ਼ਨ ਦੱਤ ਸ਼ਰਮਾ ਲੜਕਿਆਂ ਦੇ ਵਰਗ ’ਚ ਸਭ ਤੋਂ ਵਧੀਆ ਖਿਡਾਰੀ ਘੋਸ਼ਿਤ ਕੀਤਾ ਗਿਆ| ਉਪ ਵੈਦ ਕੋਰਸ ਵਿਚੋਂ ਹਿਮਾਂਸ਼ੂ ਗੋਇਲ (ਲੜਕੇ) ਅਤੇ ਤਨੀਸ਼ਾ (ਲੜਕੀਆਂ) ਵਧੀਆ ਖਿਡਾਰੀ ਐਲਾਨੇ ਗਏ| ਸੰਸਥਾ ਦੇ ਰਾਸ਼ਟਰੀ, ਰਾਜ ਅਤੇ ਯੂਨੀਵਰਸਿਟੀ ਪ¾ਧਰ ’ਤੇ ਨਾਮਣਾ ਖ¾ਟਣ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ| ਸਮਾਪਤੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ, ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ, ਸਮੁ¾ਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ| ਸਮਾਪਨ ਸਮਾਰੋਹ ਸਮੇਂ ਪ੍ਰੋ. ਸੀਮਾ ਸ਼ਰਮਾ ਨੇ ਬਹੁਤ ਖ਼ੂਬਸੂਰਤੀ ਨਾਲ ਸਟੇਜ ਸੰਚਾਲਨ ਕੀਤਾ|

 

Related Articles

Leave a Comment