Home » ਕੌਮੀ ਸਾਈਕਲਿੰਗ ਚੈਂਪੀਅਨਸ਼ਿੱਪ ‘ਚ ਜੀਐਨਡੀਯੂ ਨੇ ਕਾਇਮ ਕੀਤੇ 2 ਨਵੇਂ ਰਿਕਾਰਡ

ਕੌਮੀ ਸਾਈਕਲਿੰਗ ਚੈਂਪੀਅਨਸ਼ਿੱਪ ‘ਚ ਜੀਐਨਡੀਯੂ ਨੇ ਕਾਇਮ ਕੀਤੇ 2 ਨਵੇਂ ਰਿਕਾਰਡ

ਮੀਨਾਕਸ਼ੀ, ਸੰਧਿਆ, ਮਾਸ਼ੂਕ ਤੇ ਲਵ ਨੇ ਜਿੱਤੇ ਗੋਲਡ ਮੈਂਡਲ 

by Rakha Prabh
70 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੀ ਮਹਿਲਾਂ-ਪੁਰਸ਼ਾਂ ਦੀ ਆਲ ਇੰਡੀਆਂ ਟਰੈਕ ਤੇ ਰੋਡ ਇੰਟਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿੱਪ ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ 2 ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਟੀਡੀ ਅਤੇ ਕੌਮਾਂਤਰੀ ਸਾਈਕਲਿੰਗ ਕੋਚ ਰਜੇਸ਼ ਕੌਸ਼ਿਕ ਜੀਐਨਡੀਯੂ ਦੀ ਅਗਵਾਈ ਵਿੱਚ ਉਨ੍ਹਾਂ ਦੇ ਖਿਡਾਰੀ ਸ਼ਾਨਦਾਰ ਤੇ ਬੇਮਿਸਾਲ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਕਿ ਸਕਰੈਚ ਰੇਸ ਦੇ ਦੌਰਾਨ ਐਲਪੀਯੂ ਫ਼ਗਵਾੜਾ ਦੇ ਖਿਡਾਰੀ ਮਾਸ਼ੂਕ ਮਕਬੂਲ ਨੇ ਗੋਲਡ ਮੈਡਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜੈਪਾਲ ਸਿੰਘ ਨੇ ਸਿਲਵਰ ਤੇ ਯੂਨੀਵਰਸਿਟੀ ਆਫ਼ ਕੇਰਲਾ ਦੇ ਸੁਜੀਤ ਆਰਜੇ ਨੇ ਬਰਾਊਂਜ ਮੈਂਡਲ ਹਾਂਸਲ ਕੀਤਾ ਹੈ। ਟੀਮ ਸਪ੍ਰਿੰਟ ਦੇ ਵਿੱਚ ਜੀਐਨਡੀਯੂ ਅੰਮ੍ਰਿਤਸਰ ਨੇ ਮੋਹਰੀ ਰਹਿੰਦੇ ਹੋਏ ਜਿੱਥੇ ਗੋਲਡ ਮੈਂਡਲ ਹਾਂਸਲ ਕੀਤਾ ਉੱਥੇ 1.05.240 ਸਕਿੰਟਾ ਦਾ ਟਾਈਮ ਦਿੰਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਹੈ। ਰਾਜਸਥਾਨ ਯੂਨੀਵਰਸਿਟੀ ਜੈਪੁਰ ਨੂੰ ਦੂਜਾ ਤੇ ਐਲਪੀਯੂ ਫ਼ਗਵਾੜਾ ਨੂੰ ਤੀਜਾ ਸਥਾਨ ਮਿਲਿਆ। ਸਪ੍ਰਿੰਟ ਵਿੱਚ ਜੀਐਨਡੀਯੂ ਦੇ ਲਵ ਨੇ ਪਹਿਲਾਂ ਇਸੇ ਤਰ੍ਹਾਂ ਜੇ ਕੁਮਾਰ ਨੇ ਦੂਜਾ ਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਪ੍ਰਾਜਿਸ਼ ਨੇ ਤੀਜਾ ਸਥਾਨ ਹਾਂਸਲ ਕੀਤਾ। ਮਹਿਲਾਵਾਂ ਦੇ ਵਰਗ ਵਿੱਚ ਜੀਐਨਡੀਯੂ ਅੰਮ੍ਰਿਤਸਰ ਦੀ ਸੰਧਿਆ ਕੋਕਟੇ ਨੇ ਪਹਿਲਾਂ, ਐਲਪੀਯੂ ਫ਼ਗਵਾੜਾ ਦੀ ਵਿਮਲਾ ਨੇ ਦੂਜਾ ਤੇ ਜੀਐਨਡੀਯੂ ਦੀ ਗੰਗੋਤਰੀ ਨੇ ਤੀਜਾ ਸਥਾਨ ਹਾਂਸਲ ਕੀਤਾ। ਮਹਿਲਾਵਾਂ ਦੀ ਟੀਮ ਸਪ੍ਰਿੰਟ ਦੇ ਮੁਕਾਬਲੇ ਵਿੱਚ ਜਿੱਥੇ ਜੀਐਨਡੀਯੂ ਨੇ ਮੋਹਰੀ ਰਹਿੰਦੇ ਹੋਏ ਪਹਿਲਾਂ ਸਥਾਨ ਹਾਸਲ ਕੀਤਾ, ਉੱਥੇ 01.14.712 ਸਕਿੰਟਾਂ ਦਾ ਟਾਈਮ ਦਿੰਦੇ ਹੋਏ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੇਰਲਾ ਯੂਨੀਵਰਸਿਟੀ ਨੂੰ ਦੂਜਾ ਤੇ ਐਲਪੀਯੂ ਫ਼ਗਵਾੜਾ ਨੂੰ ਤੀਜਾ ਸਥਾਨ ਮਿਲਿਆ। ਸਕਰੈਚ ਰੇਸ ਵਿੱਚ ਜੀਐਨਡੀਯੂ ਅੰਮ੍ਰਿਤਸਰ ਦੀ ਮੀਨਾਕਸ਼ੀ ਨੇ ਸੱਭ ਮਹਿਲਾਂ ਸਾਈਕਲਿਸਟਾਂ ਨੂੰ ਪਛਾੜਦੇ ਹੋਏ ਪਹਿਲਾਂ ਸਥਾਨ ਹਾਂਸਲ ਕਰਦੇ ਹੋਏ ਗੋਲਡ ਮੈਡਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਾਰੁਲ ਨੇ ਸਿਲਵਰ ਮੈਂਡਲ ਤੇ ਕੇਰਲਾ ਦੀ ਬਿਨਾਲਾਮੋਲ ਨੇ ਬਰਾਊਂਜ ਮੈਂਡਲ ਹਾਂਸਲ ਕੀਤਾ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਦੇ ਉਸਾਰੂ ਵਿਭਾਗ ਦੇ ਐਸਡੀਓੁ ਬਲਬੀਰ ਸਿੰਘ ਤੇ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਕਿਹਾ ਕਿ ਜੀਐਨਡੀਯੂ ਸਾਫ਼ ਸਪੱਸ਼ਟ ਤੇ ਨਿਰਪੱਖ ਮੁਕਾਬਲੇਬਾਜ਼ੀ ਦੇ ਆਯੋਜਨ ਲਈ ਤੇ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਨੇ ਦੇਸ਼ ਭਰ ਦੀਆਂ 35 ਯੂਨੀਵਰਸਿਟੀਆਂ ਤੋਂ ਆਏ 550 ਦੇ ਕਰੀਬ ਮਹਿਲਾਂ-ਪੁਰਸ਼ ਖਿਡਾਰੀਆਂ ਦਾ ਰਸਮੀ ਤੌਰ ਤੇ ਜੀ ਆਇਆ ਆਖਦਿਆਂ ਜਿੱਥੇ ਧੰਨਵਾਦ ਕੀਤਾ। ਉੱਥੇ ਜੀਐਨਡੀਯੂ ਦੇ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ, ਡੀਨ ਵਿੱਦਿਅਕ ਮਾਮਲੇ ਪ੍ਰੋ. ਡਾ. ਬਿਕਰਮਜੀਤ ਸਿੰਘ ਬਾਜਵਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਆਦਿ ਨੂੰ ਜੀਐਨਡੀਯੂ ਦੇ ਸਾਈਕਲਿੰਗ ਖਿਡਾਰੀਆਂ ਦੇ ਵੱਲੋਂ ਕਾਇਮ ਕੀਤੇ ਗਏ 2 ਨਵੇਂ ਰਾਸ਼ਟਰੀ ਰਿਕਾਰਡਾਂ ਨੂੰ ਲੈ ਕੇ ਵਧਾਈ ਵੀ ਦਿੱਤੀ ਹੈ। ਇਸ ਮੌਕੇ ਕੌਮਾਂਤਰੀ ਸਾਈਕਲਿਸਟ ਸੀਆਈਟੀ ਰੇਲਵੇ (ਰਿਟਾ) ਬਾਵਾ ਸਿੰਘ ਭੋਮਾ ਸੰਧੂ, ਲਖਵਿੰਦਰ ਸਿੰਘ ਰੇਲਵੇ, ਤ੍ਰਿਲੋਚਨ ਸਿੰਘ ਰੇਲਵੇ, ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਜਗਦੀਪ ਸਿੰਘ, ਕੋਚ ਸੀਮਾ ਆਦਿ ਹਾਜ਼ਰ ਸਨ।

Related Articles

Leave a Comment